The Khalas Tv Blog India ਰਾਹੁਲ ਗਾਂਧੀ ਦੀ ਚਿਤਾਵਨੀ! ‘ਪ੍ਰਧਾਨ ਮੰਤਰੀ ਨੇ ਜੇਕਰ ਇਹ ਕੰਮ ਕੀਤਾ ਤਾਂ ਮੁੜ ਤੋਂ ਮੁਆਫ਼ੀ ਮੰਗਣੀ ਪਏਗੀ!
India Punjab

ਰਾਹੁਲ ਗਾਂਧੀ ਦੀ ਚਿਤਾਵਨੀ! ‘ਪ੍ਰਧਾਨ ਮੰਤਰੀ ਨੇ ਜੇਕਰ ਇਹ ਕੰਮ ਕੀਤਾ ਤਾਂ ਮੁੜ ਤੋਂ ਮੁਆਫ਼ੀ ਮੰਗਣੀ ਪਏਗੀ!

ਬਿਉਰੋ ਰਿਪੋਰਟ – ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (BJP MP KANGNA RANAUT) ਨੇ ਭਾਵੇਂ ਪਾਰਟੀ ਦੇ ਦਬਾਅ ਤੋਂ ਬਾਅਦ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰਨ ਵਾਲਾ ਬਿਆਨ ਵਾਪਸ ਲੈ ਲਿਆ ਹੈ ਪਰ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Loksabha Leader of opposition Rahul Gandhi) ਬੀਜੇਪੀ ਨੂੰ ਛੱਡਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਸਿੱਧਾ ਨਿਸ਼ਾਨਾ ਲਗਾਇਆ ਅਤੇ ਚਿਤਾਵਨੀ ਵੀ ਦਿੱਤੀ ਹੈ।

ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛਿਆ ‘ਕੀ ਸਰਕਾਰ ਦੀ ਨੀਤੀ ਕੌਣ ਤੈਅ ਕਰਦਾ ਹੈ? ਇੱਕ ਬੀਜੇਪੀ ਦਾ ਐੱਮਪੀ ਜਾਂ ਪ੍ਰਧਾਨ ਮੰਤਰੀ? BJP ਦੇ ਜਿਹੜੇ ਲੋਕ ਹਨ ਉਹ IDEA ਨੂੰ ਟੈਸਟ ਕਰਦੇ ਹਨ,ਆਪਣੇ ਲੋਕਾਂ ਤੋਂ ਬਿਆਨ ਦਿਵਾਉਂਦੇ ਹਨ ਫਿਰ ਪਬਲਿਕ ਦਾ ਰੀਐਕਸ਼ਨ ਵੇਖ ਦੇ ਹਨ। ਇਹ ਹੀ ਹੋਇਆ ਹੈ ਉਨ੍ਹਾਂ ਦੇ ਇੱਕ ਐੱਮਪੀ ਨੇ ਕਿਸਾਨਾਂ ਦੇ 3 ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਮੋਦੀ ਇਸ ‘ਤੇ ਬਿਆਨ ਦੇਣ, ਤੁਸੀਂ ਇਸ ਦੇ ਖਿਲਾਫ ਹੋ ਜਾਂ ਫਿਰ ਮੁੜ ਤੋਂ ਬਦਮਾਸ਼ੀ ਕਰ ਰਹੇ ਹੋ? ਤੁਸੀਂ ਕਿਸਾਨਾਂ ਦੇ ਕਾਨੂੰਨ ਮੁੜ ਤੋਂ ਲਿਆ ਰਹੇ ਹੋ ਜਾਂ ਨਹੀਂ। ਜੇਕਰ ਮੁੜ ਤੋਂ ਕਾਲੇ ਕਾਨੂੰਨ ਲਾਗੂ ਕਰੋਗੇ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਇੰਡੀਆ ਗਠਜੋੜ ਪੂਰਾ ਇਸ ਦੇ ਖਿਲਾਫ ਖੜਾ ਹੋ ਜਾਵੇਗਾ। 700 ਕਿਸਾਨ ਸ਼ਹੀਦ ਹੋਏ ਉਨ੍ਹਾਂ ਦਾ ਸਤਿਕਾਰ ਕਰਨਾ ਹੈ,ਪੀਐੱਮ ਮੋਦੀ ਨੇ 2 ਮਿੰਟ ਮੋਨ ਨਹੀਂ ਰੱਖਣ ਦਿੱਤਾ ਸੀ,ਅਸੀਂ ਇਹ ਕਦੇ ਨਹੀਂ ਭੁੱਲਣਾ ਹੈ। ਜੇਕਰ ਮੁੜ ਤੋਂ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਮੁੜ ਤੋਂ ਮੁਆਫ਼ੀ ਮੰਗਣੀ ਪਏਗੀ।

ਕੰਗਨਾ ਦਾ ਯੂ-ਟਰਨ ਵਾਲਾ ਬਿਆਨ

‘ਮੀਡੀਆ ਨੇ ਮੇਰੇ ਕੋਲੋ ਬੀਤੇ ਦਿਨੀ 3 ਖੇਤੀ ਕਾਨੂੰਨ ਨੂੰ ਲੈਕੇ ਸਵਾਲ ਪੁੱਛੇ ਸਨ, ਮੈਂ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨੂੰ ਮੁੜ ਤੋਂ 3 ਖੇਤੀ ਕਾਨੂੰਨ ਲਾਗੂ ਕਰਵਾਉਣ ਲਈ ਅਪੀਲ ਕਰਨੀ ਚਾਹੀਦੀ ਹੈ। ਮੇਰੀ ਇਸ ਗੱਲ ਤੋਂ ਬਹੁਤ ਸਾਰੇ ਲੋਕ ਨਿਰਾਸ਼ ਹਨ। ਜਦੋਂ ਤਿੰਨ ਖੇਤੀ ਕਾਨੂੰਨ ਬਣੇ ਸਨ ਅਸੀਂ ਸਾਰਿਆਂ ਨੇ ਇਸ ਦੀ ਹਮਾਇਤ ਕੀਤੀ ਸੀ। ਪਰ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਹਲੀਮੀ ਨਾਲ ਸਾਡੇ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈ ਲਏ ਸਨ। ਇਹ ਸਾਡੇ ਸਾਰੇ ਕਾਰਜਕਰਤਾਵਾਂ ਦਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੇ ਸ਼ਬਦਾਂ ਦਾ ਮਾਣ ਰੱਖੀਏ। ਮੈਨੂੰ ਹੁਣ ਇਹ ਗੱਲ ਧਿਆਨ ਵਿੱਚ ਰੱਖਣੀ ਹੋਵੇਗੀ ਕਿ ਮੈਂ ਹੁਣ ਸਿਰਫ ਕਲਾਕਾਰ ਨਹੀਂ ਹਾਂ ਬੀਜੇਪੀ ਦੀ ਕਾਰਜਕਰਤਾ ਵੀ ਹਾਂ। ਮੇਰੇ ਵਿਚਾਰ ਨਿੱਜੀ ਨਹੀਂ ਹੋਣੇ ਚਾਹੀਦੇ ਹਨ ਉਹ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਜੇਕਰ ਮੈਂ ਆਪਣੇ ਸ਼ਬਦਾਂ ਨਾਲ ਕਿਸੇ ਨੂੰ ਨਿਰਾਸ਼ ਕੀਤਾ ਹੈ ਤਾਂ ਮੈਨੂੰ ਖੇਦ ਰਹੇਗਾ,ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ’।

 

ਇਹ ਵੀ ਪੜ੍ਹੋ –  ਜੰਮੂ ਕਸ਼ਮੀਰ ‘ਚ ਦੂਜੇ ਗੇੜ ਦੀਆਂ ਚੋਣਾਂ ਹੋਇਆ ਮੁਕੰਮਲ!

 

Exit mobile version