‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ‘ਤੇ ਖੂਬ ਨਿਸ਼ਾਨੇ ਕੱਸੇ। ਉਨ੍ਹਾਂ ਨੇ ਕਿਹਾ ਕਿ ਇੱਕ ਸੌ ਸੱਤਰ ਕਰੋੜ ਦੀ ਜਾਇਦਾਦ ਵਾਲਾ ਮੁੱਖ ਮੰਤਰੀ ਚੰਨੀ ਆਪਣੇ ਆਪ ਨੂੰ ਗਰੀਬ ਦੱਸ ਰਿਹਾ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਵਿਅੰਗਮਈ ਅਪੀਲ ਕਰਦਿਆਂ ਕਿਹਾ ਕਿ ਜੇ ਪੰਜਾਬ ਅਤੇ ਦੇਸ਼ ਦੀ ਗਰੀਬੀ ਹਟਾਉਣੀ ਹੈ ਤਾਂ ਹਰੇਕ ਨੂੰ ਚੰਨੀ ਵਰਗਾ ਬਣਾ ਦਿਉ। ਉਨ੍ਹਾਂ ਨੇ ਕਿਹਾ ਕਿ ਚੰਨੀ ਵਰਗਾ ਗਰੀਬ ਰੱਬ ਸਭ ਨੂੰ ਬਣਾਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਮਨੀ ਫੜਿਆ ਗਿਆ, ਫਿਰ ਹਨੀ ਫੜਿਆ ਗਿਆ ਅਤੇ ਹੁਣ ਚੰਨੀ ਦੀ ਵਾਰੀ ਹੈ। ਹਨੀ ਦੀ ਪਛਾਣ ਸਿਰਫ਼ ਇੰਨੀ ਹੈ ਕਿ ਉਹ ਚੰਨੀ ਦੀ ਸਾਲੀ ਦਾ ਬੇਟਾ ਹੈ।
ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਿੱਧੂ ਨੇ ਸਾਰੇ ਮਾਈ ਨਿੰਗ ਮਾ ਫੀਆ ਅਤੇ ਸ਼ ਰਾਬ ਮਾ ਫੀਏ ਨੂੰ ਪੈਸੇ ਲੈ ਕੇ ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਨੂੰ ਵੇਚੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਈਸਟ ਵਿਧਾਨ ਸਭਾ ਚੋਣਾਂ ਦੀ ਜਿੱਤ ਤੋਂ ਬਾਅਦ ਨਵਜੋਤ ਸਿੱਧੂ ਦੇ ਕਾਲੇ ਕਾਰਨਾਮਿਆਂ ਨੂੰ ਪਰਦਾਫਾਸ਼ ਕਰਨਗੇ। ਸਿੱਧੂ ਨੇ ਮੰਤਰੀ ਬਣਕੇ ਅਤੇ ਐਮ ਪੀ ਬਣਕੇ ਵੀ ਅੰਮ੍ਰਿਤਸਰ ਦਾ ਕੁੱਝ ਨਹੀਂ ਸਵਾਰਿਆ ਅਤੇ ਨਾ ਹੀ ਕੁੱਝ ਸਵਾਰ ਸਕੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਦੀ ਰਹੀ ਹੈ। ਨੌਕਰੀ ਵਿੱਚ ਘਪਲੇਬਾਜੀ ਕੀਤੀ ਤੇ ਲੋਕਾ ਤੋਂ ਨੌਕਰੀ ਦੇ ਨਾਂ ‘ਤੇ ਪੈਸੇ ਇਕੱਠੇ ਕਰਕੇ ਆਪਣੀਆ ਜੇਬਾਂ ਭਰੀਆਂ ਹਨ।