The Khalas Tv Blog India ‘ਫਿਲਮ ‘ਐਮਰਜੈਂਸੀ’ ਚ ‘ਸੰਤ ਜੀ’ ਬਾਰੇ ਗਲਤ ਹੋਇਆ ਤਾਂ ਸਿਰ ਕਲਮ ਹੋਵੇਗਾ’! ਭੜਕਾਊ ਬਿਆਨ ‘ਤੇ ਕੰਗਨਾ ਦਾ ਐਕਸ਼ਨ
India Punjab

‘ਫਿਲਮ ‘ਐਮਰਜੈਂਸੀ’ ਚ ‘ਸੰਤ ਜੀ’ ਬਾਰੇ ਗਲਤ ਹੋਇਆ ਤਾਂ ਸਿਰ ਕਲਮ ਹੋਵੇਗਾ’! ਭੜਕਾਊ ਬਿਆਨ ‘ਤੇ ਕੰਗਨਾ ਦਾ ਐਕਸ਼ਨ

ਬਿਉਰੋ ਰਿਪੋਰਟ – ਹਿਮਾਚਲ ਪ੍ਰਦੇਸ਼ (HIMACHAL PARDESH) ਦੇ ਮੰਡੀ (MANDI) ਤੋਂ ਬੀਜੇਪੀ ਐੱਮਪੀ ਅਤੇ ਅਦਾਕਾਰਾ ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (JARNAIL SINGH BHINDRAWALA) ਨੂੰ ਵਿਖਾਉਣ ਖਿਲਾਫ ਕੰਗਨਾ ਦੇ ਸਿਰ ਕਲਮ ਦੀ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਕੰਗਨਾ ਦੇ ਇੱਕ ਫੈਨ ਨੇ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਵਿੱਕੀ ਥਾਮਸ ਸਿੰਘ ਕੰਗਨਾ ਰਣੌਤ ਨੂੰ ਧਮਕੀ ਦੇ ਰਿਹਾ ਹੈ। ਵੀਡੀਓ ਨੂੰ ਕੰਗਨਾ ਨੇ ਡੀਜੀਪੀ ਮਹਾਰਾਸ਼ਟਰ, ਪੰਜਾਬ ਅਤੇ ਹਿਮਾਚਲ ਨੂੰ ਟੈਗ ਕਰ ਦਿੱਤਾ ਹੈ।

ਵਿੱਕੀ ਥਾਮਸ ਵੀਡੀਓ ਵਿੱਚ ਧਮਕੀ ਦੇ ਰਿਹਾ ਹੈ ਕਿ ਜੇਕਰ ਕੰਗਨਾ ਰਣੌਤ ਨੇ ਸੰਤ ਜੀ ਦੇ ਬਾਰੇ ਕੁਝ ਵੀ ਗਲਤ ਵਿਖਾਇਆ ਤਾਂ ਅਸੀਂ ਉਸ ਦਾ ਸਿਰ ਵੀ ਵੱਢ ਸਕਦੇ ਹਾਂ, ਜੋ ਸਿਰ ਕਟਵਾ ਸਕਦੇ ਹਨ ਉਹ ਵੱਢ ਵੀ ਸਕਦੇ ਹਨ।

ਵਾਇਰਲ ਵੀਡੀਓ ਵਿੱਚ ਵਿੱਕੀ ਥਾਮਸ ਧਮਕੀ ਦਿੰਦੇ ਹੋਏ ਕਹਿ ਰਿਹਾ ਹੈ ‘ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਜੇਕਰ ਦਹਿਸ਼ਤਗਰਦ ਵਿਖਾਇਆ ਤਾਂ ਅੰਜਾਮ ਦੇ ਲਈ ਤਿਆਰ ਹੋ ਜਾਣ। ਜਿਸ ਦੀ ਫਿਲਮ ਕਰ ਰਹੀ ਹੈ ਉਸ ਦੀ ਕੀ ਸੇਵਾ ਹੋਈ ਸੀ। ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰਨ ਵਾਲੇ ਕੌਣ ਸਨ। ਉਹ ਰੋਲ ਵੀ ਕਰਨ ਦੇ ਲਈ ਤਿਆਰ ਹੋ ਜਾਣਾ, ਇਹ ਮੈਂ ਦਿਲ ਤੋਂ ਬੋਲ ਰਿਹਾ ਹਾਂ। ਕਿਉਂਕਿ ਉਂਗਲੀ ਜੋ ਸਾਡੇ ਪਾਸੇ ਕਰਦਾ ਹੈ ਉਹ ਉਂਗਲਾ ਹੀ ਵੱਢ ਦਿੱਤੀਆਂ ਜਾਂਦੀਆਂ ਹਨ। ਸੰਤ ਭਿੰਡਰਾਂਵਾਲਾ ਦੇ ਲਈ ਅਸੀਂ ਸਿਰ ਕੱਟਵਾ ਵੀ ਸਕਦੇ ਹਨ ਅਤੇ ਸਿਰ ਵੱਢ ਵੀ ਸਕਦੇ ਹਾਂ’।

ਵਿੱਕੀ ਥਾਮਸ ਦੇ ਨਾਲ ਬੈਠੇ ਮਹਾਰਾਸ਼ਟਰ ਦੇ ਇੱਕ ਨੌਜਵਾਨ ਸਿੱਖ ਨੇ ਕਿਹਾ ‘ਜੇਕਰ ਇਹ ਫਿਲਮ ਰਿਲੀਜ ਕਰਦੇ ਹੋ ਤਾਂ ਸਿੱਖਾਂ ਤੋਂ ਜੁੱਤੀਆਂ ਖਾਉਗੇ। ਥੱਪੜ ਤਾਂ ਤੁਸੀਂ ਖਾ ਚੁੱਕੇ ਹੋ। ਭਾਰਤੀ ਹੋਣ ਤੇ ਮੈਨੂੰ ਮਾਣ ਹੈ, ਮੈਂ ਮਰਾਰਾਸ਼ਟੀਅਨ ਵੀ ਹਾਂ, ਹਿੰਦੂ, ਸਿੱਖ ਅਤੇ ਮੁਸਲਮਾਨ ਵੀ, ਜੇਕਰ ਫਿਲਮ ਰਿਲੀਜ਼ ਹੋਈ ਤਾਂ ਜੁੱਤੀਆਂ ਨਾਲ ਤੁਹਾਡਾ ਸੁਆਗਤ ਹੋਵੇਗਾ।’

ਇਹ ਵੀ ਪੜ੍ਹੋ –    ਸਿੱਖਾਂ ਨੂੰ ਕਿਰਪਾਨ ਨਾਲ ਦਿੱਲੀ ਹਵਾਈ ਅੱਡੇ ‘ਤੇ ਰੋਕਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਲਿਆ ਨੋਟਿਸ

 

Exit mobile version