31 ਜੁਲਾਈ ITR ਭਰਨ ਦੀ ਹੈ ਅਖੀਰਲੀ ਤਰੀਕ,ਸਰਕਾਰ ਨੇ ਤਰੀਕ ਨਾ ਵਧਾਉਣ ਦੇ ਦਿੱਤੇ ਸੰਕੇਤ
‘ਦ ਖ਼ਾਲਸ ਬਿਊਰੋ :- ITR ਭਰਨ ਦੀ ਅਖੀਰਲੀ ਤਰੀਕ 31 ਜੁਲਾਈ ਹੈ। Income tax ਵਿਭਾਗ ਵੱਲੋਂ ਮੋਬਾਈਲ ‘ਤੇ ਮੈਸੇਜ ਕਰਕੇ ਯਾਦ ਦਿਵਾਇਆ ਜਾ ਰਿਹਾ ਹੈ। ਇਸ ਦੇ ਪਿੱਛੇ ਮਕਸਦ ਹੈ ਕਿ ਇਸ ਵਾਰ ਸਰਕਾਰ Income Tax ਵਿਭਾਗ ਤਰੀਕ ਵਧਾਉਣ ਦੇ ਮੂਡ ਵਿੱਚ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਹੈ। ਹਾਲਾਂਕਿ ਤਰੀਕ ਨਿਕਲਣ ਦੇ ਬਾਅਦ ਵੀ ਤੁਸੀਂ 31 ਦਸੰਬਰ ਤੱਕ ITR ਫਾਈਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ 5 ਹਜ਼ਾਰ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ, ਪਰ ਜੇਕਰ ਤੁਸੀਂ ਇਸ ਤਰੀਕ ਤੱਕ ਵੀ ਟੈਕਸ ਨਹੀਂ ਫਾਈਲ ਕਰਦੇ ਹੋ ਤਾਂ ਤੁਹਾਡੇ ਖਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਤੇ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਆਮਦਨ ਦੇ ਹਿਸਾਬ ਨਾਲ ਜੁਰਮਾਨਾ
ਜੇਕਰ ਕੋਈ ITR ਭਰਨ ਵਾਲਾ ਸ਼ਖ਼ਸ 31 ਜੁਲਾਈ ਤੋਂ ਬਾਅਦ INCOME TAX RETURN ਫਾਈਲ ਕਰਦਾ ਹੈ ਤਾਂ ਉਸ ਦੀ ਆਮਦਨ ਦੇ ਹਿਸਾਬ ਨਾਲ ਜੁਰਮਾਨਾ ਲਗੇਗਾ। 5 ਲੱਖ ਤੋਂ ਘੱਟ ਆਮਦਨ ਵਾਲੇ ਨੂੰ 1 ਹਜ਼ਾਰ ਰੁਪਏ ਜੁਰਮਾਨ ਦੇਣਾ ਹੋਵੇਗਾ ਜਦਕਿ ਇਸ ਤੋਂ ਵੱਧ ਵਾਲੇ ਨੂੰ 5 ਹਜ਼ਾਰ ਦਾ ਜੁਰਮਾਨਾ ਦੇਣਾ ਹੋਵੇਗਾ। ਟੈਕਸ ਮਾਹਿਰਾਂ ਮੁਤਾਬਿਕ ਜੇਕਰ ਕੋਈ 31 ਦਸੰਬਰ ਤੱਕ ਨਹੀਂ ITR ਫਾਈਲ ਕਰਦਾ ਹੈ ਤਾਂ ਭਾਰਤ ਸਰਕਾਰ ਉਸ ਖਿਲਾਫ਼ ਮੁਕੱਦਮਾ ਚਲਾ ਸਕਦੀ ਹੈ। ਹਾਲਾਂਕਿ ਅਜਿਹੇ ਕਈ ਮਾਮਲੇ ਨੇ ਜਿਸ ਵਿੱਚ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਹੈ। ਸਿਰਫ਼ ਉਨ੍ਹਾਂ ਮਾਮਲਿਆਂ ਵਿੱਚ ਟੈਕਸ ਦੇਣ ਵਾਲੇ ਖਿਲਾਫ਼ ਮੁਕੱਦਮਾ ਚੱਲਦਾ ਹੈ, ਜਿਨ੍ਹਾਂ ਦਾ ਟੈਕਸ 10,000 ਤੋਂ ਵੱਧ ਹੋਵੇ। ਮੌਜੂਦਾ ਕਾਨੂੰਨ ਮੁਤਾਬਿਕ ITR ਨਾ ਭਰਨ ਵਾਲੇ ਨੂੰ 6 ਮਹੀਨੇ ਤੋਂ 7 ਸਾਲ ਦੀ ਕੈਦ ਹੋ ਸਕਦੀ ਹੈ।