The Khalas Tv Blog Punjab ਜੇ ਕੋਰੋਨਾ ਨਾਲ ਕਿਸੇ ਪੱਤਰਕਾਰ ਦੀ ਮੌਤ ਹੋਵੇਗੀ, ਤਾਂ ਕੈਪਟਨ ਸਰਕਾਰ ਦੇਵੇਗੀ 10 ਲੱਖ ਦਾ ਮੁਆਵਜ਼ਾ
Punjab

ਜੇ ਕੋਰੋਨਾ ਨਾਲ ਕਿਸੇ ਪੱਤਰਕਾਰ ਦੀ ਮੌਤ ਹੋਵੇਗੀ, ਤਾਂ ਕੈਪਟਨ ਸਰਕਾਰ ਦੇਵੇਗੀ 10 ਲੱਖ ਦਾ ਮੁਆਵਜ਼ਾ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਰੋਨਾਵਾਇਰਨ ਕਾਰਨ ਇੱਕ ਪੱਤਰਕਾਰ ਦੀ ਮੌਤ ਹੋਣ ‘ਤੇ ਪੰਜਾਬ ਸਰਕਾਰ ਵੱਲੋਂ 10 ਲੱਖ ਦੀ ਐਕਸ -ਗਰੇਸ਼ੀਆ ਗ੍ਰਾਂਟ ਦੇਣ ਦਾ ਵੱਡਾ ਫੈਸਲਾ ਕੀਤਾ ਗਿਆ ਹੈ। ਕੈਪਟਨ ਸਰਕਾਰ ਨੇ ਸੂਬੇ ‘ਚ  ਕੋਰੋਨਾ ਖਿਲਾਫ ਜੰਗ ਵਿੱਚ ਪੱਤਰਕਾਰਾਂ ਨੂੰ ਫਰੰਟ ਲਾਈਨ ਵਰਕਰ ਮੰਨਦਿਆਂ ਇਹ ਫੈਸਲਾ ਲਿਆ।

ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੇ ਕੋਰੋਨਾ ਦੇ ਖ਼ਤਰਨਾਕ ਹਾਲਾਤਾਂ ਵਿੱਚ ਸਭ ਤੱਕ ਖਬਰਾਂ ਪਹੁੰਚਾਉਣ ਲਈ ਇੱਕ ਵੱਡੀ ਭੂਮਿਕਾ ਅਦਾ ਕੀਤੀ ਹੈ। ਅਸੀਂ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ‘ਮਾਨਤਾ ਪ੍ਰਾਪਤ’ ਪੱਤਰਕਾਰ ਦੀ ਕੋਰੋਨਾ ਨਾਲ ਮੌਤ ਹੋ ਜਾਂਦੀ ਹੈ ਤਾਂ ਅਸੀਂ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦੇਵਾਂਗੇ। ਅਸੀਂ ਸਾਰੇ ਪੱਤਰਕਾਰਾਂ ਦੇ ਬਹਾਦਰੀ ਅਤੇ ਮਿਹਨਤ ਨਾਲ ਕੰਮ ਕਰਨ ਦਾ ਧੰਨਵਾਦ ਕਰਦੇ ਹਾਂ।

Exit mobile version