The Khalas Tv Blog India ਜਸਪ੍ਰੀਤ ਬੁਮਰਾ ਬਣਿਆ ਟੈਸਟ ਕ੍ਰਿਕੇਟ ਦਾ ਨੰਬਰ ਇੱਕ ਗੇਂਦਬਾਜ਼
India Sports

ਜਸਪ੍ਰੀਤ ਬੁਮਰਾ ਬਣਿਆ ਟੈਸਟ ਕ੍ਰਿਕੇਟ ਦਾ ਨੰਬਰ ਇੱਕ ਗੇਂਦਬਾਜ਼

ਬਿਉਰੋ ਰਿਪੋਰਟ: ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ICC ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ। ਉਸ ਤੋਂ ਪਹਿਲਾਂ ਰਵੀਚੰਦਰਨ ਅਸ਼ਵਿਨ ਨੰਬਰ ਇਕ ਟੈਸਟ ਗੇਂਦਬਾਜ਼ ਸਨ।

ਜਸਪ੍ਰੀਤ ਬੁਮਰਾਹ 870 ਅੰਕਾਂ ਨਾਲ ਪਹਿਲੇ ਸਥਾਨ ’ਤੇ ਹਨ, ਜਦਕਿ ਭਾਰਤੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਹੁਣ 869 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਗਈ ਟੈਸਟ ਕ੍ਰਿਕਟ ਸੀਰੀਜ਼ ’ਚ ਦੋਵਾਂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਜੇਕਰ ਟੈਸਟ ਕ੍ਰਿਕਟ ’ਚ ਬੱਲੇਬਾਜ਼ਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਟਾਪ-10 ’ਚ ਵਾਪਸੀ ਕਰ ਚੁੱਕੇ ਹਨ।

ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ 899 ਅੰਕਾਂ ਨਾਲ ਪਹਿਲੇ ਸਥਾਨ ’ਤੇ ਹਨ। ਉਥੇ ਹੀ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ 792 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ।

Exit mobile version