The Khalas Tv Blog Punjab IAS ਅਫਸਰ ਦਾ ਪਤੀ ਰੰਗਰਲੀਆਂ ਮਨਾਉਂਦਾ ਫੜਿਆ, ਮਹਿਲਾ ਅਫਸਰ ਨੇ ਕਿਹਾ ਕੇਸ ਦਰਜ ਕਰਨ ਲਈ ਕਿਹਾ
Punjab

IAS ਅਫਸਰ ਦਾ ਪਤੀ ਰੰਗਰਲੀਆਂ ਮਨਾਉਂਦਾ ਫੜਿਆ, ਮਹਿਲਾ ਅਫਸਰ ਨੇ ਕਿਹਾ ਕੇਸ ਦਰਜ ਕਰਨ ਲਈ ਕਿਹਾ

IAS officer's husband caught celebrating Rangarlis, woman officer asked to register a case

IAS officer's husband caught celebrating Rangarlis, woman officer asked to register a case

 ਲੁਧਿਆਣਾ ਵਿਚ ਇੱਕ ਮਹਿਲਾ IAS ਅਫਸਰ ਦਾ ਪਤੀ ਨੂੰ ਰੰਗਰਲੀਆਂ ਮਨਾਉਂਦੇ ਹੋਏ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਸਾਹਮਣੇ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਸੀ। ਜਿਸ ਤੋਂ ਬਾਅਦ ਇਕ ਵਿਅਕਤੀ ਅਤੇ ਔਰਤ ਇਤਰਾਜ਼ਯੋਗ ਹਾਲਤ ਵਿਚ ਮਿਲੇ।

ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਉਕਤ ਵਿਅਕਤੀ ਪੰਜਾਬ ਦੇ ਇੱਕ ਆਈਏਐਸ ਅਧਿਕਾਰੀ ਦਾ ਪਤੀ ਹੈ। ਇਸ ਤੋਂ ਬਾਅਦ ਪੁਲਸ ਉਸ ਨੂੰ ਥਾਣੇ ਲੈ ਗਈ। ਇਮੋਰਲ ਟਰੈਫਿਕ ਐਕਟ ਦੀ ਧਾਰਾ 3, 4, 5 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਗੁਰਵੀਰ ਇੰਦਰ ਢਿੱਲੋਂ ਪਿੰਡ ਭਾਗਸਰ (ਮੁਕਤਸਰ ਸਾਹਿਬ) ਦਾ ਵਸਨੀਕ ਹੈ, ਜਦਕਿ ਔਰਤ ਲੁਧਿਆਣਾ ਦੇ ਸੈਕਟਰ 32 ਦੀ ਵਸਨੀਕ ਹੈ। ਜਿਸ ਦਾ ਪਤੀ ਦੱਸਿਆ ਜਾਂਦਾ ਹੈ, ਉਹ ਆਈਏਐਸ ਅਧਿਕਾਰੀ ਲੁਧਿਆਣਾ ਕਾਰਪੋਰੇਸ਼ਨ ਵਿੱਚ ਤਾਇਨਾਤ ਹੈ।

ਡੀਸੀਪੀ ਜਸਕਿਰਨਜੀਤ ਸਿੰਘ ਤੇਜ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਨੇ ਹੁਣ ਤੱਕ ਕਿੰਨੇ ਗੈਰ-ਕਾਨੂੰਨੀ ਕੰਮ ਕੀਤੇ ਹਨ। ਮਾਮਲੇ ਦੀ ਜਾਂਚ ਇੰਸਪੈਕਟਰ ਭਗਤਵੀਰ ਸਿੰਘ ਕਰ ਰਹੇ ਹਨ। ਛਾਪੇਮਾਰੀ ਨਾਲ ਜੁੜੇ ਪੁਲਿਸ ਸੂਤਰ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ ‘ਚ ਵਿਦੇਸ਼ੀ ਕੁੜੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਫਰਜ਼ੀ ਆਈਡੀ ਪਰੂਫ ‘ਤੇ ਕਮਰੇ ਦਿੱਤੇ ਜਾਂਦੇ ਹਨ। ਇਲਾਕੇ ਦੇ ਲੋਕ ਲੜਕੀਆਂ ਦੇ ਰੋਜ਼ਾਨਾ ਆਉਣ-ਜਾਣ ਤੋਂ ਪ੍ਰੇਸ਼ਾਨ ਸਨ। ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਵਿਦੇਸ਼ੀ ਲੜਕੀ ਨਾਲ ਘਰ ਗਿਆ ਹੈ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਟੀਮ ਨੇ ਉੱਥੇ ਛਾਪਾ ਮਾਰਿਆ।

ਛਾਪੇਮਾਰੀ ਨਾਲ ਜੁੜੇ ਪੁਲਿਸ ਸੂਤਰ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ ’ਚ ਵਿਦੇਸ਼ੀ ਕੁੜੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਫਰਜ਼ੀ ਆਈਡੀ ਪਰੂਫ ’ਤੇ ਕਮਰੇ ਦਿੱਤੇ ਜਾਂਦੇ ਹਨ। ਇਲਾਕੇ ਦੇ ਲੋਕ ਲੜਕੀਆਂ ਦੇ ਰੋਜ਼ਾਨਾ ਆਉਣ-ਜਾਣ ਤੋਂ ਪ੍ਰੇਸ਼ਾਨ ਸਨ। ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਵਿਦੇਸ਼ੀ ਲੜਕੀ ਨਾਲ ਘਰ ਗਿਆ ਹੈ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਟੀਮ ਨੇ ਉੱਥੇ ਛਾਪਾ ਮਾਰਿਆ।

ਜਦੋਂ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ’ਚ ਲਿਆ ਤਾਂ ਉਸ ਦੇ ਠਿਕਾਣੇ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਨੇ ਮਹਿਲਾ ਅਧਿਕਾਰੀ ਨੂੰ ਫੋਨ ’ਤੇ ਸਾਰੀ ਗੱਲ ਦੱਸੀ। ਇਹ ਸੁਣ ਕੇ ਉਸ ਨੇ ਕੇਸ ਦਰਜ ਕਰਨ ਲਈ ਕਿਹਾ। ਸੂਤਰਾਂ ਮੁਤਾਬਕ ਆਈਏਐਸ ਅਧਿਕਾਰੀ ਖ਼ੁਦ ਆਪਣੇ ਪਤੀ ਦੀਆਂ ਇਨ੍ਹਾਂ ਹਰਕਤਾਂ ਤੋਂ ਪ੍ਰੇਸ਼ਾਨ ਹੈ।  ਇਸ ਸਬੰਧ ’ਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਰੂਸ ਅਤੇ ਤਾਜਿਕਸਤਾਨ ਸਮੇਤ ਵਿਦੇਸ਼ਾਂ ਤੋਂ ਲੜਕੀਆਂ ਦੇ ਦੇਹ ਵਪਾਰ ਦੇ ਗਿਰੋਹ ਨੂੰ ਫੜਿਆ ਹੈ। ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ।

 

 

Exit mobile version