The Khalas Tv Blog Punjab ਸੰਜੇ ਪੋਪਲੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab

ਸੰਜੇ ਪੋਪਲੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਡਾਕਟਰੀ ਇਲਾਜ ਦੌਰਾਨ ਕਾਰਤਿਕ ਨੇ ਲਿਆ ਆ ਖ਼ਰੀ ਸਾਹ

ਦ ਖ਼ਾਲਸ ਬਿਊਰੋ : ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਪੋਪਲੀ ਦੀ ਭੇਦ ਭਰੀ ਹਾਲਤ ਵਿੱਚ ਮੌ ਤ ਹੋ ਗਈ ਹੈ। ਸੰਜੇ ਪੋਪਲੀ ਭ੍ਰਿ ਸ਼ ਟਾਚਾਰ ਦੇ ਦੋ ਸ਼ਾਂ ਤ ਹਿਤ ਪੁਲਿ ਸ ਰਿਮਾਂ ਡ ‘ਤੇ ਚੱਲ ਰਹੇ ਹਨ ਅਤੇ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਪਤਾ ਲਗਾ ਹੈ ਕਿ ਵਿਜੀਲੈਂਸ ਦੀ ਟੀਮ ਪੋਪਲੀ ਦੇ ਘਰ ਛਾਪਾ ਮਾਰਨ ਗਈ ਸੀ ਅਤੇ ਦੋਹਾਂ ਧਿਰਾਂ ਵਿੱਚ ਬਹਿਸ ਹੋ ਗਈ ਸੀ।

ਮੁੱਢਲੀ ਸੂਚਨਾ ਅਨੁਸਾਰ ਕਾਰਤਿਕ ਪੋਪਲੀ ਨੇ ਆਪਣੇ ਆਪ ਨੂੰ ਗੋ ਲੀ ਮਾ ਰ ਲਈ ਹੈ ਜਦਕਿ ਉਸਦੀ ਮਾਤਾ ਨੇ ਵਿਜੀਲੈਂਸ ਉੱਤੇ ਦੋ ਸ਼ ਲਾਇਆ ਹੈ। 27 ਸਾਲਾ ਕਾਰਤਿਕ ਦੀ ਮੌ ਤ ਪੁੜਪੁੜੀ ਵਿੱਚ ਗੋ ਲੀ ਲੱਗਣ ਨਾਲ ਹੋਈ ਹੈ। ਉਸਨੂੰ ਗੰ ਭੀਰ ਹਾ ਲਤ ਵਿੱਚ ਪੀਜੀਆਈ ਦੇ ਟਰੌਂਮਾ ਸੈਂਟਰ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਮ੍ਰਿ ਤਕ ਕਰਾਰ ਦੇ ਦਿੱਤਾ। ਕਾਰਤਿਕ ਪਰਿਵਾਰ ਦਾ ਇੱਕਲੋਤਾ ਬੇਟਾ ਸੀ ਜਿਹੜਾ ਕਿ ਲਾਅ ਦੀ ਪੜ੍ਹਾਈ ਦੀ ਤਿਆਰੀ ਕਰ ਰਿਹਾ ਸੀ। ਘਟ ਨਾ ਸੈਕਟਰ 11 ਦੇ ਘਰ ਨੰਬਰ 520 ਵਿੱਚ ਵਾਪਰੀ ਹੈ।

ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਕਾਰਤਿਕ ਨੇ ਆਪਣੇ ਆਪ ਨੂੰ ਗੋ ਲੀ ਮਾ ਰ ਕੇ ਖੁ ਦ ਕੁ ਸ਼ੀ ਕੀਤੀ ਹੈ। ਪੁ ਲਿਸ ਦਾ ਕਹਿਣਾ ਹਾ ਗੋ ਲੀ ਉਸਦੇ ਲਾਈਸੈਂਸ ਹਥਿ ਆਰ ਵਿਚੋਂ ਚੱਲੀ ਹੈ। ਸੰਜੇ ਪੋਪਲੀ ਨੂੰ ਪਿਛਲੇ ਦਿਨ ਨਵਾ ਸ਼ਹਿਰ ਦੇ ਇੱਕ ਠੇਕੇਦਾਰ ਕੋਲੋਂ ਸਾਢੇ ਤਿੰਨ ਲੱਖ ਦੀ ਰਿਸ਼ ਵਤ ਲੈਣ ਦੇ ਦੋ ਸ਼ ਹੇਠ ਗ੍ਰਿਫ ਤਾਰ ਕੀਤਾ ਗਿਆ ਸੀ। ਪੁ ਲਿਸ ਨੇ ਮਾਮ ਲੇ ਦੀ ਜਾਂ ਚ ਸ਼ੁਰੂ ਕਰ ਦਿੱਤੀ ਹੈ। ਪੁਲਿ ਸ ਨੇ ਪੋਪਲੀ ਦੇ ਘਰ ਇਸ ਤੋਂ ਪਹਿਲਾਂ ਰੇਡ ਮਾ ਰੀ ਸੀ ਅਤੇ ਉਸਦੇ ਘਰੋਂ ਜਿੰਦਾ ਕਾਰਤੂ ਸ ਵੀ ਮਿਲੇ ਸਨ। ਉਸ ਖ਼ਿ ਲਾਫ਼ ਆਰ ਮਜ਼ ਐਕਟ ਦੌਰਾਨ ਨਵਾਂ ਮਾ ਮਲਾ ਵੀ ਦਰਜ ਕੀਤਾ ਗਿਆ ਹੈ।   

Exit mobile version