The Khalas Tv Blog Punjab ਮੂਸੇਵਾਲਾ ਨੂੰ ਮੈਂ ਆਪਣੇ ਹੱਥਾਂ ਨਾਲ ਮਾ ਰਿਆ, ਪੜੋ ਸਚਿਨ ਬਿਸ਼ਨੋਈ ਦਾ ਕਬੂਲਨਾਮਾ
Punjab

ਮੂਸੇਵਾਲਾ ਨੂੰ ਮੈਂ ਆਪਣੇ ਹੱਥਾਂ ਨਾਲ ਮਾ ਰਿਆ, ਪੜੋ ਸਚਿਨ ਬਿਸ਼ਨੋਈ ਦਾ ਕਬੂਲਨਾਮਾ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕ ਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਗੈਂ ਗ ਦੇ ਮੈਂਬਰ ਸਚਿਨ ਬਿਸ਼ਨੋਈ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਉਸਨੇ ਆਪਣੇ ਹੱਥਾਂ ਦੇ ਨਾਲ ਮਾ ਰਿਆ ਹੈ। ਸਚਿਨ ਬਿਸ਼ਨੋਈ ਨੇ ਇੱਕ ਨਿੱਜੀ ਚੈਨਲ ਦੇ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਮੂਸੇਵਾਲਾ ਨੂੰ ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਦੇ ਕ ਤਲ ਦਾ ਬਦਲਾ ਲੈਣ ਲਈ ਮਾ ਰਿਆ ਹੈ। ਸਚਿਨ ਬਿਸ਼ਨੋਈ ਨੇ ਮੂਸੇਵਾਲਾ ਉੱਤੇ ਵਿੱਕੀ ਮਿੱਡੂਖੇੜਾ ਨੂੰ ਮਾਰ ਨ ਦਾ ਦੋ ਸ਼ ਲਾਇਆ ਹੈ।

ਸਚਿਨ ਬਿਸ਼ਨੋਈ ਨੇ ਬੰਬੀਹਾ ਗਰੁੱਪ ਨੂੰ ਲਲਕਾਰਦਿਆਂ ਕਿਹਾ ਕਿ ਬੰਬੀਹਾ ਗਰੁੱਪ ਦਾ ਉਹਨਾਂ ਦੇ ਸਾਹਮਣੇ ਕੋਈ ਲੈਵਲ ਨਹੀਂ ਹੈ। ਇਨ੍ਹਾਂ ਨੇ ਬਦਲਾ ਲੈਣ ਲਈ ਜੋ ਦੋ ਦਿਨ ਦਾ ਸਮਾਂ ਦਿੱਤਾ ਸੀ, ‌ਹੁਣ ਤਾਂ ਉਸ ਤੋਂ ਜ਼ਿਆਦਾ ਸਮਾਂ ਲੰਘ ਗਿਆ ਹੈ ਪਰ ਇਹ ਕੁੱਝ ਨਹੀਂ ਕਰ ਸਕੇ। ਉਸ ਨੇ ਆਪਣੇ ਵਿਰੋਧੀਆਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਦਿਆਂ ਕਿਹਾ ਕਿ ਅਸੀਂ ਵਿਰੋ ਧੀਆਂ ਨਾਲ ਲੜਨ ਲਈ ਤਿਆਰ ਹਾਂ, ਜਿੱਥੇ ਕਹਿਣਗੇ, ਅਸੀਂ ਲੜ ਨ ਲਈ ਤਿਆਰ ਹਾਂ। ਉਸਨੇ ਗੋਲਡੀ ਬਰਾੜ ਨੂੰ ਆਪਣਾ ਵੱਡਾ ਭਰਾ ਦੱਸਿਆ ਹੈ। ਉਸਨੇ ਕਿਹਾ ਕਿ ਅਸੀਂ ਆਪਣੇ ਵਿਰੋਧੀਆਂ ਨੂੰ ਜਲਦੀ ਹੀ ਖਤ ਮ ਕਰਾਂਗੇ। ਹਥਿ ਆ ਰਾਂ ਬਾਰੇ ਸਵਾਲ ਦੇ ਜਵਾਬ ਵਿੱਚ ਉਸਨੇ ਜਵਾਬ ਦਿੱਤਾ ਕਿ ਸਾਡੇ ਕੋਲ ਇਸ ਤੋਂ ਵੀ ਘਾ ਤਕ ਹਥਿ ਆਰ ਹਨ ਤੇ ਅਸੀਂ ਨਹੀਂ ਦੱਸਾਂਗੇ ਕਿ ਕਿੱਥੋਂ ਲਏ ਹਨ।

Exit mobile version