‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਮਨਕੀਰਤ ਔਲਖ ਨੇ ਅੱਜ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਮੁੜ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਮਨਕੀਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਬਣੀ ਇੱਕ ਵੀਡੀਓ ਪੋਸਟ ਕਰਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਮਨਕੀਰਤ ਔਲਖ ਨੇ ਕਿਹਾ ਕਿ ਰੱਬ ਜਾਣਦਾ ਹੈ, ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣਾ ਤਾਂ ਦੂਰ, ਇਹ ਸਭ ਸੋਚ ਵੀ ਨਹੀਂ ਸਕਦਾ। ਔਲਖ ਨੇ ਕਿਹਾ ਕਿ ਮੈਨੂੰ ਵੀ ਇੱਕ ਸਾਲ ਤੋਂ ਲਗਾਤਾਰ ਧਮ ਕੀਆਂ ਮਿਲ ਰਹੀਆਂ ਹਨ।
ਉਸਨੇ ਕਿਹਾ ਕਿ ਕੋਈ ਮੈਨੂੰ ਕਿੰਨਾ ਵੀ ਮਾੜਾ ਬਣਾ ਲਵੇ । ਕਿੰਨੀਆਂ ਹੀ ਝੂਠੀਆਂ ਖਬਰਾਂ ਫੈਲਾਈਆਂ ਜਾਣ। ਮੈਂ ਕਿਸੇ ਮਾਂ ਤੋਂ ਉਸਦਾ ਪੁੱਤ ਖੋਹਣ ਬਾਰੇ ਸੋਚ ਵੀ ਨਹੀਂ ਸਕਦਾ। ਮੈਨੂੰ ਇੱਕ ਸਾਲ ਤੋਂ ਧਮ ਕੀਆਂ ਮਿਲ ਰਹੀਆਂ ਹਨ । ਇਹ ਕੋਈ ਸਾਧਾਰਨ ਗੱਲ ਨਹੀਂ ਹੈ ਕਿ ਅਜਿਹੇ ਸੰਵੇਦਨਸ਼ੀਲ ਮਾਹੌਲ ਵਿੱਚ ਮਾਨਸਿਕ ਅਤੇ ਸਰੀਰਕ ਤੌਰ ‘ਤੇ ਹਰ ਦਿਨ ਕਿਵੇਂ ਗੁਜ਼ਰ ਰਹੇ ਹਨ । ਜੇਕਰ ਮੈਂ ਆਪਣੇ ਆਪ ਨੂੰ ਅਜਿਹੇ ਸੰਵੇਦਨਸ਼ੀਲ ਮਾਹੌਲ ਤੋਂ ਅਲੱਗ ਕਰ ਲਿਆ ਹੈ ਤਾਂ ਇਸ ਵਿੱਚ ਗਲਤ ਕੀ ਹੈ ? ਕਿਸੇ ਨੂੰ ਪੂਰੀ ਤਹਿ ਤੱਕ ਜਾਏ ਬਿਨ੍ਹਾਂ ਗੁਨਾਹਗਾਰ ਨਾ ਬਣਾਓ।
ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜੋ ਕਿਸੇ ਈਵੈਂਟ ਦੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸਿੱਧੂ ਮੂਸੇਵਾਲਾ ਨਹੀਂ ਆ ਸਕਿਆ । ਉਸ ਦੀ ਮਾਤਾ (ਸਰਪੰਚ ਚਰਨ ਕੌਰ) ਆਈ ਹੈ । ਮਨਕੀਰਤ ਉਨ੍ਹਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਉਨ੍ਹਾਂ ਦੇ ਗਲੇ ਲੱਗਦੇ ਹਨ । ਫਿਰ ਮਨਕੀਰਤ ਔਲਖ ਸਿੱਧੂ ਦਾ ਧੱਕਾ ਗਾਣਾ ਚਲਵਾਉਂਦੇ ਹਨ।
ਮਨਕੀਰਤ ਔਲਖ ਪਹਿਲਾਂ ਵੀ ਇਸ ਬਾਰੇ ਸਫ਼ਾਈ ਦੇ ਚੁੱਕੇ ਹਨ ਕਿ ਉਸ ਦਾ ਕੋਈ ਵੀ ਮੈਨੇਜਰ ਇਸ ਕਤਲ ਵਿੱਚ ਸ਼ਾਮਲ ਨਹੀਂ। ਇਸ ਤੋਂ ਬਾਅਦ ਮਨਕੀਰਤ ਔਲਖ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਗਈ , ਜਿਸ ਵਿੱਚ ਉਹ ਰੋਪੜ ਜੇ ਲ੍ਹ ਵਿੱਚ ਸ਼ੋਅ ਕਰ ਰਹੇ ਦਿਖਾਈ ਦੇ ਰਹੇ ਸੀ ਤੇ ਉਸ ਪੋਸਟ ਵਿੱਚ ਮਨਕੀਰਤ ਔਲਖ ਨੇ ਗੈਂ ਗਸਟਰ ਲਾਰੈਂਸ ਨੂੰ ਆਪਣਾ ਦੋਸਤ ਅਤੇ ਭਰਾ ਦੱਸਿਆ ਸੀ।
ਦਰਅਸਲ, ਦਵਿੰਦਰ ਬੰਬੀਹਾ ਗੈਂ ਗ ਨੇ ਔਲਖ ਦੇ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ । ਬੰਬੀਹਾ ਗੈਂ ਗ ਦਾ ਕਹਿਣਾ ਹੈ ਕਿ ਔਲਖ ਗੈਂ ਗਸਟਰ ਲਾਰੈਂ ਸ ਦਾ ਕਰੀਬੀ ਹੈ। ਉਹ ਪੰਜਾਬੀ ਗਾਇਕਾਂ ਬਾਰੇ ਗੈਂ ਗਸਟਰਾਂ ਨੂੰ ਖ਼ਬਰਾਂ ਦਿੰਦਾ ਹੈ । ਇਸ ਕ ਤਲ ਵਿੱਚ ਮਨਕੀਰਤ ਦਾ ਹੱਥ ਹੈ। ਇਹੀ ਗੱਲ ਗੌਂਡਰ ਗੈਂ ਗ ਨੇ ਵੀ ਕਹੀ ਸੀ। ਜਿਸ ਤੋਂ ਬਾਅਦ ਮਨਕੀਰਤ ਔਲਖ ‘ਤੇ ਸਵਾਲ ਉੱਠ ਰਹੇ ਸਨ।