The Khalas Tv Blog Punjab ਮੈਂ ਬਾਣੀਏ ਦਾ ਮੁੰਡਾ ਹਾਂ ਪੈਸੇ ਕੀਤੋਂ ਵੀ ਲਿਆਵਾਂਗਾ – ਅਰਵਿੰਦ ਕੇਜਰੀਵਾਲ
Punjab

ਮੈਂ ਬਾਣੀਏ ਦਾ ਮੁੰਡਾ ਹਾਂ ਪੈਸੇ ਕੀਤੋਂ ਵੀ ਲਿਆਵਾਂਗਾ – ਅਰਵਿੰਦ ਕੇਜਰੀਵਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਨਾਭਾ ਵਿੱਚ ਮਹਾਰਾਜਾ ਅਗਰਸੇਨ ਯਾਦਗਾਰ ਦਾ ਉਦਘਾਟਨ ਕੀਤਾ। ਇਸੇ ਦੌਰਾਨ ਆਪਣੇ ਸੰਬੋਧਨ ਵਿੱਚ ਕੇਜਰੀਵਾਲ ਨੇ ਤਤਕਾਰੀ ਸਰਕਾਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਵਧਿਆ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਬੂਰਾ ਹਾਲ ਕੀਤਾ ਹੈ।  ਉਨ੍ਹਾਂ ਨੇ ਦੋਸ਼ ਲਗਾਉਦਿਆਂ ਕਿਹਾ ਕਿ ਤਤਕਾਲੀਆਂ ਸਰਕਾਰਾਂ ਦੇ ਕਾਰਨ ਛੋਟੇ ਬੱਚੇ ਵੀ ਨਸ਼ੇ ਦਾ ਜਾਲ ਵਿੱਚ ਫਸੇ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਖੁਸ਼ਹਾਲ ਪੰਜਾਬ ਨੂੰ ਸਰਕਾਰਾਂ ਨੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਉਦਿਆਂ ਕਿਹਾ ਕਿ ਸਰਕਾਰਾਂ ਦੀ ਪੁਸ਼ਤ ਪਨਾਹੀ ਵਿੱਚ ਨਸ਼ਾ ਵਿਕਦਾ ਸੀ।

ਕੇਜਰੀਵਾਲ ਨੇ ਆਪਣੀ ਸਰਕਾਰ ਦੇ ਗੁਣ ਗਾਉਂਦਿਆਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਦਾਬ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਹੈ।

ਕੇਜਰੀਵਾਲ ਨੇ ਮਜ਼ਾਕਿਆ ਅੰਦਾਜ਼  ’ਚ ਕਿਹਾ ਕਿ ਮੈਂ ਪਿਛਲੀਆਂ ਸਰਕਾਰਾਂ ਵਾਂਗ ਖਜ਼ਾਨਾ ਖਾਲੀ ਨਹੀਂ ਕਹਾਂਗਾ, ਮੈਂ ਬਾਣੀਏ ਦਾ ਮੁੰਡਾ ਹਾਂ ਪੈਸੇ ਕੀਤੋਂ ਵੀ ਲਿਆਵਾਂਗਾ।

ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਇਕ ਸਿਉਂਕ ਵਾਂਗ ਲੱਗਿਆ ਹੋਇਆ ਹੈ, ਉਸ ਨੂੰ ਖ਼ਤਮ ਕਰਨ ਲਈ ਲੱਗੇ ਹੋਏ ਹਾਂ। ਹਰ ਰੋਜ਼ ਉਨ੍ਹਾਂ ਕੋਲ ਪੋਰਟਲ, ਵਟਸਐਪ ਆਦਿ ਰਾਹੀਂ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ਿਕਾਇਤਾਂ ਆ ਰਹੀਆਂ ਹਨ ਤੇ ਹਰ ਰੋਜ਼ ਉਨ੍ਹਾਂ ਸ਼ਿਕਾਇਤਾਂ ਦੇ ਅਧਾਰ ‘ਤੇ ਕਾਰਵਾਈ ਵੀ ਕਰ ਰਹੇ ਹਾਂ।

ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਪੰਜਾਬ ਦੇ ਸਿਰੋਂ ਨਸ਼ੇ ਦੇ ਕਲੰਕ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਇਕ ਸਿਉਂਕ ਵਾਂਗ ਲੱਗਿਆ ਹੋਇਆ ਹੈ, ਉਸ ਨੂੰ ਖ਼ਤਮ ਕਰਨ ਲਈ ਲੱਗੇ ਹੋਏ ਹਾਂ।

ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਰੋਜ਼ਾਨਾ ਹੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸ਼ਿਕਾਇਤਾਂ ਆ ਰਹੀਆਂ ਹਨ ਤੇ ਉਨ੍ਹਾਂ ‘ਤੇ ਕਾਰਵਾਈ ਵੀ ਹੋ ਰਹੀ ਹੈ। ਭ੍ਰਿਸ਼ਟਾਚਾਰ ਚਾਹੇ ਕਚਿਹਰੀਆਂ ‘ਚ ਹੋਵੇ ਜਾਂ ਕਿਸੇ ਹੋਰ ਦਫ਼ਤਰ ‘ਚ, ਹਰ ਥਾਂ ਤੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 75 ਸਾਲ ਦੇ ਵਿਗੜੇ ਸਿਸਟਮ ਨੂੰ ਠੀਕ ਕਰਨ ‘ਚ ਸਮਾਂ ਲੱਗੇਗਾ, ਪਰ ਸਾਡੇ ਵੱਲੋਂ ਨੀਯਤ ਸਾਫ਼ ਹੈ ਕਿ ਇਸ ਨੂੰ ਠੀਕ ਜ਼ਰੂਰ ਕਰਾਂਗੇ।

Exit mobile version