The Khalas Tv Blog Punjab ਖੇਤਾਂ ‘ਚ ਕੰਮ ਕਰਦੀ ਪਤਨੀ ਨਾਲ ਪਤੀ ਨੇ ਕੀਤਾ ਇਹ ਕੰਮ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੋਇਆ ਫਰਾਰ
Punjab

ਖੇਤਾਂ ‘ਚ ਕੰਮ ਕਰਦੀ ਪਤਨੀ ਨਾਲ ਪਤੀ ਨੇ ਕੀਤਾ ਇਹ ਕੰਮ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੋਇਆ ਫਰਾਰ

ਫਾਜ਼ਿਲਕਾ ਦੇ ਪਿੰਡ ਹੌਜ਼ ਖਾਸ ਵਿੱਚ ਇਕ ਸ਼ਰਾਬੀ ਪਤੀ ਨੇ ਆਪਣੀ ਹੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਉਸ ਦੀ ਪਤਨੀ ਖੇਤਾਂ ‘ਚ ਕੰਮ ਕਰ ਰਹੀ ਸੀ। ਉਸ ਦਾ ਪਤੀ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਕਰਕੇ ਉਹ ਪਹਿਲਾਂ ਵੀ ਕਈ ਵਾਰ ਆਪਣੀ ਪਤਨੀ ਦੀ ਕੁੱਟਮਾਰ ਕਰ ਚੁੱਕਾ ਹੈ ਅਤੇ ਅੱਜ ਉਸ ਨੇ ਖੇਤਾਂ ‘ਚ ਕੰਮ ਕਰ ਰਹੀ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ।

ਮ੍ਰਿਤਕ ਔਰਤ ਪਾਲੋਬਾਈ ਦੇ ਪੁੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਦੋ ਭਰਾ ਅਤੇ ਇਕ ਭੈਣ ਹਨ, ਜਿਸ ਦਾ ਪਿਤਾ ਸੁਖਦੇਵ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਦੀ ਮਾਂ ਪਾਲੋਬਾਈ ਦੀ ਕਈ ਵਾਰ ਕੁੱਟਮਾਰ ਕਰ ਚੁੱਕਾ ਹੈ। ਅੱਜ ਸਵੇਰੇ ਉਸ ਦੀ ਮਾਂ ਖੇਤ ਵਿੱਚ ਝੋਨਾ ਲਗਾ ਰਹੀ ਸੀ, ਇਸੇ ਦੌਰਾਨ ਉਸ ਦੇ ਸ਼ਰਾਬੀ ਪਿਤਾ ਸੁਖਦੇਵ ਸਿੰਘ ਨੇ ਆ ਕੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ।

ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਣ ‘ਤੇ ਡੀਐਸਪੀ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ –   ਬੰਗਲਾਦੇਸ਼ ਦੇ ਹਾਲਾਤ ਬਦ ਤੋਂ ਬਦਤਰ! ਰਾਖਵਾਂਕਰਨ ‘ਚ ਸੁਧਾਰ ਦੀ ਮੰਗ, ਦੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ

 

Exit mobile version