The Khalas Tv Blog Punjab ਦੀਵਾਲੀ ਦੀ ਰਾਤ ਜਲੰਧਰ ‘ਚ ਪਤੀ ਦਾ ਪਤਨੀ ਨੇ ਕਰ ਦਿੱਤਾ ਇਹ ਹਾਲ…
Punjab

ਦੀਵਾਲੀ ਦੀ ਰਾਤ ਜਲੰਧਰ ‘ਚ ਪਤੀ ਦਾ ਪਤਨੀ ਨੇ ਕਰ ਦਿੱਤਾ ਇਹ ਹਾਲ…

Husband killed in Jalandhar on Diwali night: Wife attacked and killed with a sharp weapon; There was a fight between the two

ਜਲੰਧਰ ‘ਚ ਦੀਵਾਲੀ ਵਾਲੀ ਰਾਤ ਇਕ ਪਤਨੀ ਨੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਲਾਂਬੜਾ ਦੇ ਪਿੰਡ ਲਾਲੀਆ ਖੁਰਦ ਦੀ ਹੈ। ਮ੍ਰਿਤਕ ਦੀ ਪਛਾਣ ਮਾਸੀ ਮਸੂਰ ਵਜੋਂ ਹੋਈ ਹੈ। ਜੋ ਕਿ 4 ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੀਵਾਲੀ ਦੀ ਰਾਤ ਨੂੰ ਦੋਵਾਂ ਵਿੱਚ ਲੜਾਈ ਹੋ ਗਈ ਸੀ।

ਲਾਂਬੜਾ ਥਾਣੇ ਦੇ ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਦੇਰ ਰਾਤ ਪਤੀ-ਪਤਨੀ ਵਿੱਚ ਲੜਾਈ ਹੋਈ ਸੀ। ਜਿਸ ਤੋਂ ਬਾਅਦ ਗੁੱਸੇ ‘ਚ ਆਈ ਪਤਨੀ ਨੇ ਆਪਣੇ ਪਤੀ ਦੇ ਸਿਰ ‘ਤੇ ਬੇਲਚੇ ਨਾਲ ਕਈ ਵਾਰ ਕੀਤੇ। ਘਟਨਾ ਤੋਂ ਬਾਅਦ ਔਰਤ ਬੱਚਿਆਂ ਨੂੰ ਛੱਡ ਕੇ ਭੱਜ ਗਈ। ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਪਤੀ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਕਾਫ਼ੀ ਖ਼ੂਨ ਵਹਿ ਗਿਆ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਫ਼ਿਲਹਾਲ ਲਾਸ਼ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ ਤੋਂ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਫ਼ਰਾਰ ਪਤਨੀ ਦੀ ਭਾਲ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਪਰਿਵਾਰ ਮਜ਼ਦੂਰੀ ਲਈ ਝਾਰਖੰਡ ਤੋਂ ਜਲੰਧਰ ਆਇਆ ਸੀ

ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਝਾਰਖੰਡ ਦਾ ਰਹਿਣ ਵਾਲਾ ਇਹ ਪਰਿਵਾਰ ਕਈ ਸਾਲਾਂ ਤੋਂ ਜਲੰਧਰ ਦੇ ਲਾਂਬੜਾ ਦੇ ਇੱਕ ਕਿਸਾਨ ਕੋਲ ਮਜ਼ਦੂਰੀ ਕਰ ਰਿਹਾ ਸੀ। ਇਹ ਪਰਿਵਾਰ 3-4 ਸਾਲ ਬਾਅਦ ਘਰ ਚਲਾ ਜਾਂਦਾ ਹੈ। ਫਿਰ 6 ਮਹੀਨੇ ਉੱਥੇ ਰਹਿਣ ਤੋਂ ਬਾਅਦ ਉਹ ਫਿਰ ਜਲੰਧਰ ਆ ਗਿਆ ਅਤੇ ਕਿਸਾਨ ਕੋਲ ਕੰਮ ਕਰਨ ਲੱਗਾ।

ਫੋਰੈਂਸਿਕ ਟੀਮ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ

ਘਟਨਾ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਲਾਂਬੜਾ ਥਾਣੇ ਦੇ ਐਸਐਚਓ ਅਮਨ ਸੈਣੀ ਅਤੇ ਜਲੰਧਰ ਦੇਹਾਤ ਥਾਣਾ ਦੀ ਸੀਆਈਏ ਟੀਮ ਜਾਂਚ ਲਈ ਮੌਕੇ ’ਤੇ ਪੁੱਜੀ। ਘਟਨਾ ਵਾਲੀ ਥਾਂ ‘ਤੇ ਬੱਚੇ ਪਹਿਲਾਂ ਹੀ ਮੌਜੂਦ ਸਨ। ਸਵੇਰੇ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।

Exit mobile version