The Khalas Tv Blog India ਘਰ ਵਾਲੀ ਆਪਣਾ ਫੋਨ ਵਾਪਸ ਮੰਗੇ ਤਾਂ ਤੁਰੰਤ ਮੋੜ ਦਿਓ, ਨਹੀਂ ਤਾਂ ਦੇਖ ਲਓ ਇਸ ਬੰਦੇ ਦਾ ਹਾਲ
India Punjab

ਘਰ ਵਾਲੀ ਆਪਣਾ ਫੋਨ ਵਾਪਸ ਮੰਗੇ ਤਾਂ ਤੁਰੰਤ ਮੋੜ ਦਿਓ, ਨਹੀਂ ਤਾਂ ਦੇਖ ਲਓ ਇਸ ਬੰਦੇ ਦਾ ਹਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) :- ਘਰ ਵਿੱਚ ਚੀਜਾਂ ਪਿੱਛੇ ਅਕਸਰ ਪਤੀ ਪਤਨੀ ਦੀ ਲੜਾਈ ਹੁੰਦੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੋਈ ਪਤਨੀ ਫੋਨ ਨਾ ਮੋੜਨ ਉੱਤੇ ਆਪਣੇ ਪਤੀ ਦੇ ਬੁੱਲ੍ਹ ਹੀ ਵੱਢ ਦੇਵੇ, ਇਹ ਸ਼ਾਇਦ ਹੀ ਸੁਣਿਆ ਹੋਵੇਗਾ। ਤਾਜਾ ਮਾਮਲਾ ਮਹਾਰਾਸ਼ਟਰ ਵਿੱਚ ਬਾਂਦਰਾ ਦੇ ਮਾਸਾਲ ਦਾ ਹੈ, ਜਿੱਥੇ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤਨੀ ਨੇ ਮੋਬਾਈਲ ਲਈ ਆਪਣੇ ਪਤੀ ਦੇ ਬੁੱਲ੍ਹ ਵੱਢ ਦਿੱਤੇ ਹਨ। ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ 40 ਸਾਲਾ ਖੇਮਰਾਜ ਬਾਂਦਰਾ ਦੇ ਮਾਸਾਲ ਵਿੱਚ ਰਹਿੰਦਾ ਹੈ ਤੇ ਉਸ ਨੇ ਆਪਣੀ ਪਤਨੀ ਦਾ ਫੋਨ ਲਿਆ ਸੀ। ਦੱਸਿਆ ਗਿਆ ਹੈ ਕਿ ਉਸਦਾ ਆਪਣਾ ਫੋਨ ਟੁੱਟਣ ਕਰਕੇ ਉਹ ਆਪਣੀ ਪਤਨੀ ਦਾ ਫੋਨ ਵਰਤ ਰਿਹਾ ਸੀ। ਦੋ ਦਿਨ ਬੀਤ ਜਾਣ ਮਗਰੋਂ ਜਦੋਂ ਉਸ ਨੇ ਆਪਣੀ ਪਤਨੀ ਦਾ ਮੋਬਾਈਲ ਨਾ ਮੋੜਿਆ ਤਾਂ ਦੋਵਾਂ ਵਿਚਕਾਰ ਮੋਬਾਈਲ ਫੋਨ ਨੂੰ ਲੈ ਕੇ ਜ਼ਬਦਸਤ ਲੜਾਈ ਹੋਈ। ਇਸ ਦੌਰਾਨ ਪਤਨੀ ਨੇ ਗੁੱਸੇ ਵਿਚ ਆ ਕੇ ਆਪਣੇ ਪਤੀ ਉੱਤੇ ਕਿਸੇ ਤਿੱਖੀ ਚੀਜ ਨਾਲ ਹਮਲਾ ਕਰ ਦਿੱਤਾ।

ਪਤਨੀ ਨੇ ਉਹ ਤਿੱਖੀ ਚੀਜ ਖੇਮਰਾਜ ਦੇ ਮੂੰਹ ਉਤੇ ਸੁੱਟੀ ਤਾਂ ਹੇਮਰਾਜ ਦੇ ਬੁੱਲ ਕੱਟੇ ਗਏ। ਆਂਡ-ਗੁਆਂਡ ਦੇ ਲੋਕਾਂ ਨੇ ਜ਼ਖਮੀ ਹਾਲਤ ਵਿਚ ਖੇਮਰਾਜ ਨੂੰ ਸਥਾਨਕ ਰੂਲਰ ਹਸਪਤਾਲ ਲਖਨਦੌਰ ਵਿਚ ਭਰਤੀ ਕਰਵਾਇਆ ਹੈ।

ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਕਾਰਵਾਈ ਕਰਵਾਈ ਕਰਦਿਆਂ ਖੇਮਰਾਜ ਦੀ ਪਤਨੀ ਖਿਲਾਫ ਧਾਰਾ 324, 504 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ।

Exit mobile version