ਸੂਬੇ ‘ਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾਂਦੀ ਹੈ। ਆਏ ਦਿਨ ਕਿੰਨੇ ਹੀ ਲੋਕ ਲੜਕ ਹਾਦਸਿਆਂ ਦੌਰਾਨ ਆਪਣੀ ਜਾਨ ਜਵਾ ਲੈਂਦੇ ਹਨ। ਇਸੇ ਦੌਰਾਨ ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ’ਤੇ ਪਿੰਡ ਮੀਆਂਪੁਰ ਹੰਡੂਰ ਨੇੜੇ ਅਲਟੋ ਕਾਰ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ ਉਸ ਵਿਚ ਸਵਾਰ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਲੋਕਾਂ ਨੇ ਹਸਪਤਾਲ ’ਚ ਜ਼ੇਰੇ ਇਲਾਜ ਦਮ ਤੋੜ ਦਿਤਾ।
ਇਸ ਮੌਕੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਏਐਸਆਈ ਪ੍ਰਦੀਪ ਸ਼ਰਮਾ ਨੇ ਦਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਅਸ਼ਵਨੀ ਕੁਮਾਰ (62) ਵਾਸੀ ਪਿੰਡ ਗਨੋਹ, ਥਾਣਾ ਵਡਸਰ, ਜ਼ਿਲ੍ਹਾ ਹਮੀਰਪੁਰ ( ਹਿਮਾਚਲ ਪ੍ਰਦੇਸ਼) ਪੁਸ਼ਪਾ ਦੇਵੀ (56) ਪਤਨੀ ਅਸ਼ਵਨੀ ਕੁਮਾਰ ਅਤੇ ਰੋਸ਼ਨੀ ਦੇਵੀ ਵਾਸੀ ਪਿੰਡ ਮਹਿਰਾ, ਥਾਣਾ ਵਡਸਰ, ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਵਜੋ ਹੋਈ ਹੈ।
ਜਾਂਚ ਅਧਿਕਾਰੀ ਨੇ ਦਸਿਆ ਕਿ ਅਸ਼ਵਨੀ ਕੁਮਾਰ ਅਪਣੀ ਪਤਨੀ ਪੁਸ਼ਪਾ ਦੇਵੀ ਅਤੇ ਸਾਲੀ ਰੋਸ਼ਨੀ ਦੇਵੀ ਨਾਲ ਪੀਜੀਆਈ ਚੰਡੀਗੜ੍ਹ ਤੋਂ ਪੁਸ਼ਪਾ ਦੇਵੀ ਨੂੰ ਦਵਾਈ ਦੁਆ ਕੇ ਆਲਟੋ ਕਾਰ ਨੰਬਰ ਐੱਚਪੀ 72 9861 ਰਾਹੀਂ ਅਪਣੇ ਘਰ ਨੂੰ ਜਾ ਰਹੇ ਸਨ। ਜਦੋਂ ਉਹ ਪਿੰਡ ਮੀਆਂਪੁਰ ਹੰਡੂਰ ਵਿਖੇ ਪਹੁੰਚੇ ਤਾਂ ਕਾਰ ਸੜਕ ਦੀ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਇਸ ਦੌਰਾਨ ਇਕ ਮਹਿਲਾ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ 2 ਨੇ ਹਸਪਤਾਲ ਵਿਚ ਦਮ ਤੋੜ ਦਿਤਾ।
ਇਹ ਵੀ ਪੜ੍ਹੋ – ਪੰਜਾਬ ਦੇ ਇੰਨ੍ਹਾਂ ਸੱਤ ਸ਼ਹਿਰਾਂ ‘ਚ ਗਰਮੀ ਦਾ ਕਹਿਰ