ਨਿੱਘੀ ਧੁੱਪ ਨਿਕਲਣ ਨਾਲ ਪੰਜਾਬ ਵਿੱਚ ਮੌਸਮ ਜਿਥੇ ਖੁਸ਼ਗਵਾਰ ਹੋ ਗਿਆ ,ਉਥੇ ਗੁਆਂਢੀ ਸੂਬੇ ਹਰਿਆਣਾ ਦੇ ਕਈ ਜਿਲ੍ਹਿਆਂ ਵਿੱਚ ਮੀਂਹ ਤੇ ਗੜੇਮਾਰੀ ਹੋਣ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ।ਇਸ ਦੋਰਾਨ 24 ਘੰਟਿਆਂ
ਵਿੱਚ ਔਸਤਨ 2.1 ਮਿਲੀ ਮੀਟਰ ਮੀਂਹ ਦਰਜ਼ ਕੀਤਾ ਗਿਆ। ਅੰਬਾਲਾ ਜ਼ਿਲੇ ਦੇ ਕੁੱਝ ਇਲਾਕਿਆਂ ਵਿੱਚ ਲਗਾਤਾਰ 10 ਮਿੰਟ ਤੱਕ ਗੜੇਮਾਰੀ ਹੁੰਦੀ ਰਹੀ ਤੇ ਸਾਰੀ ਜ਼ਮੀਨ ਚਿੱਟੀ ਹੋ ਗਈ।
ਸਿਰਫ਼ ਇਥੇ ਹੀ ਨਹੀਂ ਸਗੋਂ ਦਿੱਲੀ ਵਿੱਚ ਵੀ ਕਈ ਇਲਾਕਿਆਂ ਵਿੱਚ ਵੀ ਗੜੇਮਾਰੀ ਹੋਈ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।