The Khalas Tv Blog International ਹਰ 6 ਘੰਟੇ ਵਿੱਚ ਇਸ ਦੇਸ਼ ਤੋਂ ਆ ਰਹੀ ਹੈ ਮਾੜੀ ਖ਼ਬਰ !
International

ਹਰ 6 ਘੰਟੇ ਵਿੱਚ ਇਸ ਦੇਸ਼ ਤੋਂ ਆ ਰਹੀ ਹੈ ਮਾੜੀ ਖ਼ਬਰ !

ਬਿਊਰ ਰਿਪੋਰਟ : ਇਰਾਨ ਅਤੇ ਭਾਰਤ ਦੇ ਵਿਚਾਲੇ ਹਮੇਸ਼ਾਂ ਤੋਂ ਚੰਗੇ ਰਿਸ਼ਤੇ ਰਹੇ ਹਨ,ਆਰਥਿਕ ਅਤੇ ਭਾਈਚਾਰਕ ਪੱਖੋਂ,ਹੁਣ ਵੀ ਚੰਗੇ ਹਨ ਪਰ ਜਿਹੜੀਆਂ ਖ਼ਬਰ ਇਰਾਨ ਤੋਂ ਆ ਰਹੀ ਹੈ ਉਹ ਹੈਰਾਨ ਕਰਨ ਵਾਲੀ ਹੈ । ਇਰਾਨ ਦੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਟਰ ਦੇ ਮੁਤਾਬਿਕ ਹਰ 6 ਘੰਟੇ ਵਿੱਚ ਇੱਕ ਵਿਅਕਤੀ ਨੂੰ ਫਾਹਾ ਲਗਾਇਆ ਜਾ ਰਿਹਾ ਹੈ । ਦੇਸ਼ ਵਿੱਚ ਪਿਛਲੇ 10 ਦਿਨਾਂ ਦੇ ਅੰਦਰ 42 ਲੋਕਾਂ ਨੂੰ ਇਹ ਹੀ ਸਜ਼ਾ ਦਿੱਤੀ ਗਈ ਹੈ । ਜਿਹੜੇ ਲੋਕਾਂ ਨੂੰ ਮੌ ਤ ਦੀ ਸਜ਼ਾ ਦਿੱਤੀ ਜਾ ਰਹੀ ਹੈ ਉਨ੍ਹਾਂ ਵਿੱਚ ਜ਼ਿਆਦਾਤਰ ਬਲੂਚ ਭਾਈਚਾਰੇ ਦੇ ਲੋਕ ਹਨ ।

2 ਦਿਨ ਪਹਿਲਾਂ ਇਰਾਨ ਅਤੇ ਸਵੀਡਨ ਦੀ ਡਬਲ ਨਾਗਰਿਕਤਾਂ ਵਾਲੇ ਵਿਅਕਤੀ ਹਬੀਬ ਫਰਾਜੋਹਲਾ ਛਾਬ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ‘ਤੇ ਅੱਤਵਾਦੀ ਹੋਣ ਦਾ ਇਲਜ਼ਾਮ ਸੀ,ਰਿਪੋਰਟ ਦੇ ਮੁਤਾਬਿਕ ਇਰਾਨ ਨੇ 2020 ਵਿੱਚ ਸਵੀਡਨ ਤੋਂ ਇਸ ਨੂੰ ਕਿਡਨੈਪ ਕੀਤਾ ਸੀ ।

5 ਮਹੀਨੇ ਵਿੱਚ 194 ਲੋਕਾਂ ਦੀ ਮੌਤ

ਮਨੁੱਖੀ ਅਧਿਕਾਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਰਾਨ ਨੇ 2023 ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 194 ਲੋਕਾਂ ਨੂੰ ਫਾਹਾ ਲਗਾਇਆ ਹੈ ਜਦਕਿ 2 ਨੂੰ ਜਨਤਕ ਤੌਰ ‘ਤੇ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ । ਜ਼ਿਆਦਾਤਰ ਮਾਮਲਿਆਂ ਵਿੱਚ ਮੌ ਤ ਦੀ ਸਜ਼ਾ ਪਾਉਣ ਵਾਲੇ ਲੋਕਾਂ ਖਿਲਾਫ਼ ਡਰੱਗ ਦੇ ਕੇਸ ਸਨ । ਹਿਜਾਬ ਵਿਰੋਧ ਪ੍ਰਦਰਸ਼ਨ ਕਰਨ ਵਾਲੇ 582 ਲੋਕਾਂ ਨੂੰ 2022 ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ । ਇਸ ਵਿੱਚ ਦੇਸ਼ ਦੇ ਸਾਬਕਾ ਉੱਪ ਰੱਖਿਆ ਮੰਤਰੀ ਅਲਿਜਾ ਅਕਬਰੀ ਦਾ ਨਾਂ ਵੀ ਸ਼ਾਮਲ ਹੈ। ਇਹ ਖੁਲਾਸਾ ਵੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਇੱਕ ਰਿਪੋਰਟ ਨਾਲ ਹੋਇਆ ਸੀ । ਇੰਨੇ ਵੱਡੇ ਪੱਧਰ ‘ਤੇ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਇਰਾਨ ਨੂੰ ਫਾਂਸੀ ਦੀ ਮਸ਼ੀਨ ਕਿਹਾ ਜਾਣ ਲੱਗਿਆ ਹੈ ।

ਮਨੁੱਖੀ ਅਧਿਕਾਰ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਰਾਨ ਲੋਕਾਂ ਦੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਨੂੰ ਰੋਕਣ ਦੇ ਲਈ ਮੌ ਤ ਦੀ ਸਜ਼ਾ ਦੇ ਕੇ ਡਰ ਪੈਦਾ ਕਰ ਰਿਹਾ ਹੈ । ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ ਡਰੱਗ ਨਾਲ ਜੁੜੇ ਮਾਮਲਿਆਂ ਵਿੱਚ ਕਈ ਲੋਕਾਂ ਨੂੰ ਫਾਂਸੀ ਦਿੱਤੀ ਗਈ । 44 ਫੀਸਦੀ ਮੁਲਜ਼ਮ ਡਰੱਗ ਦੇ ਮਾਮਲਿਆਂ ਨਾਲ ਜੁੜੇ ਸਨ ।

ਬੱਚਿਆਂ ਨੂੰ ਸਜ਼ਾ ਦੇਣ ਵਿੱਚ ਟਾਪ ‘ਤੇ ਇਰਾਨ

ਨਾਬਾਲਿਗ ਨੂੰ ਮੌ ਤ ਦੀ ਸਜ਼ਾ ਦੇਣ ਵਿੱਚ ਟਾਪ ‘ਤੇ ਹੈ ਇਰਾਨ, ਯੂਨਾਇਟਿਡ ਨੈਸ਼ਨਲ ਕੰਵੈਂਸ਼ਨ ‘ਤੇ ਹਸਤਾਖਰ ਕਰਨ ਦੇ ਬਾਵਜੂਦ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ । ਐਮਨੈਸਟੀ ਇੰਟਰਨੈਸ਼ਨ ਦੇ ਮੁਤਾਬਿਕ ਇਰਾਨ ਵਿੱਚ 9 ਸਾਲ ਦੀ ਉਮਰ ਦੇ ਪਾਰ ਕਰਨ ਵਾਲੇ ਮੁੰਡਿਆਂ ਨੂੰ ਮੌ ਤ ਦੀ ਸਜ਼ਾ ਦਿੱਤੀ ਗਈ ਹੈ। ਜਿੰਨਾ ਮੁੰਡਿਆਂ ਨੂੰ ਸਜ਼ਾ ਦਿੱਤੀ ਗਈ ਹੈ ਉਨ੍ਹਾਂ ਦੀ ਉਮਰ 15 ਸਾਲ ਹੈ। 2005 ਤੋਂ 2015 ਦੇ ਵਿੱਚ 73 ਬੱਚਿਆਂ ਨੂੰ ਮੌ ਤ ਦੀ ਸਜ਼ਾ ਦਿੱਤੀ ਗਈ ।

Exit mobile version