The Khalas Tv Blog Punjab ਸਿੱਖਾਂ ਦੀ ਮਹਾਂ ਪੰਚਾਇਤ ‘ਚ ਜ਼ਬਰਦਸਤ ਹੰਗਾਮਾ!
Punjab

ਸਿੱਖਾਂ ਦੀ ਮਹਾਂ ਪੰਚਾਇਤ ‘ਚ ਜ਼ਬਰਦਸਤ ਹੰਗਾਮਾ!

ਬਿਉਰੋ ਰਿਪੋਰਟ : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸਖ਼ਤ ਹਦਾਇਤਾਂ ਦੇ ਬਾਵਜੂਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਵਾਦ ਘੱਟ ਹੋਣ ਦਾ ਨਾ ਨਹੀਂ ਲੈ ਰਿਹਾ ਹੈ। ਸਿਰਸਾ ਵਿੱਚ ਗੁਰਦੁਆਰਾ ਦਸਵੀਂ ਪਾਤਸ਼ਾਹੀ ਵਿੱਚ HSGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਹਮਾਇਤੀ ਅਤੇ ਵਿਰੋਧੀਆਂ ਵਿਚਾਲੇ ਤਿੱਖੀ ਬਹਿਸ ਬਾਜ਼ੀ ਅਤੇ ਧੱਕਾਮੁੱਕੀ ਹੋਈ। ਦੋਵਾਂ ਦੇ ਹਮਾਇਤੀਆਂ ਨੇ ਇੱਕ ਦੂਜੇ ਨਾਲ ਹੱਥੋਪਾਈ ਕੀਤੀ । ਦਰਅਸਲ ਸਿੱਖ ਆਗੂਆਂ ਦੇ ਇਕੱਠ ਨੇ ਪੰਜੋਖਰਾ ਸਾਹਿਬ ਵਿੱਚ ਹੋਈ ਘਟਨਾ ਦਾ ਜ਼ਿਕਰ ਕਰਦੇ ਹੋਏ ਦਾਦੂਵਾਲ ‘ਤੇ ਸਵਾਲ ਚੁੱਕੇ ਤਾਂ ਉਨ੍ਹਾਂ ਦੇ ਹਮਾਇਤੀਆਂ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਤਗੜਾ ਹੰਗਾਮਾ ਸ਼ੁਰੂ ਹੋ ਗਿਆ । ਹੰਗਾਮਾ ਕਰ ਰਹੇ ਆਗੂਆਂ ਨੇ ਦਾਦੂਵਾਲ ‘ਤੇ ਹਰਿਆਣਾ ਸਰਕਾਰ ਦੀ ਸ਼ੈਅ ‘ਤੇ ਕੰਮ ਕਰਨ ਦਾ ਇਲਜ਼ਾਮ ਵੀ ਲਗਾਇਆ ।

ਮੀਟਿੰਗ ਵਿੱਚ ਪਹੁੰਚੇ ਸਿੱਖ ਆਗੂਆਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦੀ ਮੰਗ ਕੀਤੀ ਨਾਲ ਹੀ ਕਿਹਾ ਦਸੰਬਰ ਤੋਂ ਪਹਿਲਾਂ ਸਰਕਾਰ ਨਵੀਂ ਕਮੇਟੀ ਦੀ ਚੋਣ ਕਰਵਾਏ। ਹਰਿਆਣਾ ਦੇ ਸਿੱਖਾਂ ਨੂੰ ਇਹ ਕਮੇਟੀ ਚੁਣਨ ਦਾ ਅਧਿਕਾਰੀ ਦਿੱਤਾ ਜਾਏ। ਇਸ ਵਿਚਾਲੇ ਜਦੋਂ ਪ੍ਰਬੰਧਕਾਂ ਨੇ ਦਾਦੂਵਾਲ ‘ਤੇ ਸਰਕਾਰ ਦੀ ਸ਼ੈਅ ‘ਤੇ ਕੰਮ ਕਰਨ ਦਾ ਇਲਜ਼ਾਮ ਲਗਾਇਆ ਤਾਂ ਉਨ੍ਹਾਂ ਦਾ ਇੱਕ ਹਮਾਇਤੀ ਖੜ੍ਹਾ ਹੋ ਗਿਆ । ਉਸ ਨੇ ਦਾਦੂਵਾਲ ‘ਤੇ ਲਗਾਏ ਗਏ ਇਲਜ਼ਾਮਾਂ ਤੋਂ ਇਨਕਾਰ ਕੀਤਾ । ਇਸੇ ਗੱਲ ਨੂੰ ਲੈ ਕੇ ਪ੍ਰਬੰਧਕਾਂ ਅਤੇ ਦਾਦੂਵਾਲ ਦੇ ਹਮਾਇਤੀਆਂ ਦੇ ਵਿਚਾਲੇ ਗਰਮਾ ਗਰਮੀ ਹੋ ਗਈ । ਮਾਮਲੇ ਵੱਧ ਦਾ ਵੇਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾਦੂਵਾਲ ਹਮਾਇਤੀਆਂ ਨੂੰ ਬਾਹਰ ਲੈ ਗਏ ।

ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਦੀ ਸ਼ੈਅ ‘ਤੇ ਆਪਣੇ ਕੁਝ ਗੁੰਡੇ ਸਿੱਖ ਪੰਚਾਇਤ ਨੂੰ ਪ੍ਰਭਾਵਿਤ ਕਰਨ ਦੇ ਲਈ ਭੇਜੇ ਸਨ। ਦਾਦੂਵਾਲ ਦੇ ਹਮਾਇਤੀਆਂ ‘ਤੇ ਗੁਰੂ ਘਰ ਦੀ ਮਰਿਆਦਾ ਦੌਰਾਨ ਅਪਸ਼ਬਦ ਬੋਲਣ ਦਾ ਇਲਜ਼ਾਮ ਵੀ ਲੱਗਿਆ ਹੈ । ਜਿਸ ਦੇ ਕਾਰਨ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ । ਹਾਲਾਂਕਿ ਸਿੱਖ ਸੰਗਤ ਨੇ ਹਾਲਾਤ ਨੂੰ ਵੇਖ ਦੇ ਹੋਏ ਉਨ੍ਹਾਂ ਨੂੰ ਗੁਰੂ ਘਰ ਤੋਂ ਬਾਹਰ ਕੱਢ ਦਿੱਤਾ । ਲਖਵਿੰਦਰ ਔਲਖ ਦਾ ਕਹਿਣਾ ਹੈ ਕਿ ਦਾਦੂਵਾਲ ਹਮਾਇਤੀ ਮੀਟਿੰਗ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼

ਪਿਛਲੇ ਹਫ਼ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੇ ਪੰਜੋਖਰਾ ਸਾਹਿਬ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਸੀ । ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਸੰਦੇਸ਼ ਆ ਰਹੇ ਸਨ । ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਵੱਲੋਂ ਵੀ ਚਿੱਠੀਆਂ ਮਿਲਿਆ ਸਨ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੇ HSGPC ਦੇ ਅਹੁਦੇਦਾਰਾਂ ਦੀ ਮੀਟਿੰਗਾਂ ‘ਤੇ ਰੋਕ ਲੱਗਾ ਦਿੱਤੀ ਸੀ । ਆਦੇਸ਼ ਜਾਰੀ ਕੀਤੇ ਸਨ ਕਿ ਇੱਕ ਸਬ ਕਮੇਟੀ ਇਸ ਦੀ ਜਾਂਚ ਕਰੇ ਅਤੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ ।

Exit mobile version