The Khalas Tv Blog India HSGMC ਚੋਣਾਂ ਵਿੱਚ ਦਾਦੂਵਾਲ ਬੁਰੀ ਤਰ੍ਹਾਂ ਹਾਰੇ ! ਝੀਂਡਾ ਗਰੁੱਪ ਨੇ ਹੁਣ ਤੱਕ ਸਭ ਤੋਂ ਵੱਧ ਸੀਟਾਂ ਜਿੱਤਿਆਂ
India Punjab Religion

HSGMC ਚੋਣਾਂ ਵਿੱਚ ਦਾਦੂਵਾਲ ਬੁਰੀ ਤਰ੍ਹਾਂ ਹਾਰੇ ! ਝੀਂਡਾ ਗਰੁੱਪ ਨੇ ਹੁਣ ਤੱਕ ਸਭ ਤੋਂ ਵੱਧ ਸੀਟਾਂ ਜਿੱਤਿਆਂ

ਬਿਉਰੋ ਰਿਪੋਰਟ – ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 40 ਵਾਰਡਾਂ ਵਿੱਚੋਂ 39 ਵਾਰਡਾਂ ‘ਤੇ ਹੋਈ ਵੋਟਿੰਗ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਸਭ ਤੋਂ ਵੱਡਾ ਝਟਕਾ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਲੱਗਿਆ ਹੈ । ਕਾਲਾਂਵਾਲੀ ਸੀਟ ਤੋਂ 1712 ਵੋਟਾਂ ਦੇ ਫਕਰ ਨਾਲ ਦਾਦੂਵਾਰ ਹਾਰ ਗਏ ਹਨ । ਉਨ੍ਹਾਂ ਨੂੰ ਬਿੰਦਰ ਸਿੰਘ ਖਾਲਸਾ ਨੇ ਹਰਾਇਆ ਹੈ । ਬਲਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਅਜ਼ਾਦ ਦੇ ਮੁਖੀ ਵੀ ਹਨ ।

ਹੁਣ ਤੱਕ ਆਏ ਨਤੀਜਿਆਂ ਵਿੱਚ ਝੀਂਡਾ ਤੇ ਨਲਵੀ ਗਰੁੱਪ ਨੇ ਜ਼ਿਆਦਾਤਰ ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ । ਪੰਥਕ ਦਲ ਦੇ ਮੁਖੀ ਜਗਦੀਸ਼ ਸਿੰਘ ਝੀਂਡਾ ਅਸੰਧ ਦੇ ਵਾਰਡ ਨੰਬਰ 18 ਤੋਂ ਜਿੱਤ ਗਏ ਹਨ । ਜਦਕਿ ਸਿੱਖ ਸਮਾਜ ਸੰਗਠਨ ਦੇ ਮੁਖੀ ਦੀਦਾਰ ਸਿੰਘ ਨਲਵੀ ਸ਼ਾਹਬਾਦ ਦੇ ਵਾਰਡ ਨੰਬਰ 13 ਤੋਂ ਜਿੱਤੇ ਹਨ। ਉਧਰ ਕਰਨਾਲ ਦੇ ਵਾਰਡ ਨੰਬਰ 16 ਤੋਂ ਝੀਂਡਾ ਗਰੁੱਪ ਦੇ ਉਮੀਦਵਾਰ ਕਪੂਰ ਕੌਰ ਦੀ ਜਿੱਤ ਹੋਈ ਹੈ । ਕਰਨਾਲ ਦੇ ਵਾਰਡ ਨੰਬਰ-17 ਤੋਂ ਗੁਰਨਾਮ ਸਿੰਘ ਲਾਡੀ ਝੀਂਡਾ ਗਰੁੱਪ ਨੇ ਜਿੱਤ ਹਾਸਲ ਕੀਤੀ ਹੈ । ਜਗਾਧਰੀ ਦੇ ਵਾਰਡ ਨੰਬਰ -9 ਤੋਂ ਝੀਡਾ ਗਰੁੱਪ ਦੇ ਜੋਗਾ ਸਿੰਘ ਦੀ ਜਿੱਤ ਹੋਈ ਹੈ। ਥਾਣੇਸਰ ਤੋਂ ਅਜ਼ਾਦ ਉਮੀਦਵਾਰ ਹਰਮਨਪ੍ਰੀਤ ਸਿੰਘ ਜਿੱਤੇ ਹਨ।

ਅੰਬਾਲਾ ਤੋਂ ਅਜ਼ਾਦ ਉਮੀਦਵਾਰ ਰੁਪਿੰਦਰ ਸਿੰਘ ਜਿੱਤੇ । ਹਰਿਆਣਾ ਦੇ ਝੱਜਰ ਤੋਂ ਗਗਨਦੀਪ ਕੌਰ ਨੇ 54 ਵੋਟਾਂ ਨਾਲ ਜਿੱਤ ਹਾਸਲ ਕੀਤੀ,ਉਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ 3 ਵੋਟਾਂ ਨਾਲ ਹਰਾਇਆ ਜਿੰਨਾਂ ਨੂੰ ਸਿਰਫ਼ 51 ਵੋਟ ਹੀ ਮਿਲੇ । ਝੱਜਰ ਵਿੱਚ ਕੁੱਲ 310 ਸਨ ਜਿੰਨਾਂ ਵਿੱਚੋਂ ਸਿਰਫ਼ 131 ਵੋਟ ਪਏ ।

Exit mobile version