ਬਿਉਰੋ ਰਿਪੋਰਟ : ਲੰਮੇ ਇੰਤਜ਼ਾਰ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ (ELECTION) ਦਾ ਐਲਾਨ ਹੋ ਗਿਆ ਹੈ । 6 ਮਾਰਚ ਵੋਟਿੰਗ ਹੋਵੇਗੀ ਇਸ ਦੇ ਲਈ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਦਾ ਸਮਾਂ ਮਿੱਥਿਆ ਗਿਆ ਹੈ । 9 ਘੰਟੇ ਦੀ ਵੋਟਿੰਗ ਤੋਂ ਬਾਅਦ ਨਤੀਜਿਆਂ ਨੂੰ ਲੈਕੇ ਇੰਤਜ਼ਾਰ ਨਹੀਂ ਕਰਨਾ ਪਏਗਾ,ਉਸੇ ਦਿਨ ਹੀ ਗਿਣਤੀ ਸ਼ੁਰੂ ਹੋਏ ਅਤੇ ਅਤੇ ਨਾਲੋ ਨਾਲ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ । ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਕਿੰਨੇ ਵਾਰਡ ਬਣਾਏ ਗਏ ਹਨ ਹੁਣ ਤੱਕ ਇਸ ‘ਤੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ । ਪਰ 9 ਫਰਵਰੀ ਤੋਂ ਚੋਣ ਪ੍ਰਕਿਆ ਸ਼ੁਰੂ ਹੋ ਜਾਵੇਗੀ । 10 ਫਰਵਰੀ ਨੂੰ ਨਾਮਜ਼ਦਗੀ ਭਰਨ ਦੀ ਤਰੀਕ ਤੈਅ ਕੀਤੀ ਗਈ ਜਦਕਿ 16 ਫਰਵਰੀ ਨੂੰ ਅਖੀਰਲੀ ਤਰੀਕ ਹੈ। ਅਗਲੇ ਦਿਨ 17 ਫਰਵਰੀ ਨਾਮਜ਼ਦਗੀ ਦੀ ਜਾਂਚ ਹੋਵੇਗੀ ਅਤੇ 21 ਫਰਵਰੀ ਨੂੰ ਨਾਂ ਵਾਪਸ ਲੈਣ ਦੀ ਅਖੀਰਲੀ ਤਰੀਕ ਹੈ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭੁਪਿੰਦਰ ਸਿੰਘ ਨੇ ਚੋਣਾਂ ਦੇ ਐਲਾਨ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਪਹਿਲੀ ਵਾਰ ਪੰਜਾਬ ਦੇ ਸਿੱਖ ਆਪਣੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣਨਗੇ । ਉਨ੍ਹਾਂ ਨੇ ਇੰਨਾਂ ਇਲਜ਼ਾਮਾਂ ਨੂੰ ਵੀ ਖਾਰਜ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਖੱਟਰ ਸਰਕਾਰ ਕੋਈ ਦਖਲ ਅੰਦਾਜ਼ੀ ਕਰ ਰਹੀ ਹੈ ।
2014 ਵਿੱਚ ਤਤਕਾਲੀ ਹੁੱਡਾ ਸਰਕਾਰ ਨੇ ਹਰਿਆਣਾ ਵਿਧਾਨਸਭਾ ਵਿੱਚ ਬਿੱਲ ਪੇਸ਼ ਕਰਕੇ ਸਿੱਖਾਂ ਲਈ ਵੱਖ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਸੀ। ਇਸ ਫੈਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ । ਜਿਸ ‘ਤੇ ਸੁਪਰੀਮ ਕੋਰਟ ਨੇ ਸਤੰਬਰ 2022 ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਫੈਸਲਾ ਦਿੱਤਾ ਜਿਸ ਤੋਂ ਬਾਅਦ ਇਸ ਨੂੰ ਮਾਨਤਾ ਮਿਲ ਗਈ । ਮਾਨਤਾ ਮਿਲਣ ਤੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਧਾਰਮਿਕ ਗੁਰੂਘਰਾਂ ਨੂੰ ਆਪਣੇ ਅਧੀਨ ਲਿਆ । ਖੱਟਰ ਸਰਕਾਰ ਨੇ ਚੋਣਾਂ ਦਾ ਐਲਾਨ ਕਰਨ ਤੋਂ ਪਹਿਲਾਂ 38 ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਸੀ । ਚੁਣੀ ਹੋਈ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕਾਰਜਕਾਰੀ ਕਮੇਟੀ ਭੰਗ ਹੋ ਜਾਵੇਗੀ ।