The Khalas Tv Blog India ਚੀਨ-ਪਾਕਿਸਤਾਨ ਨਾਲ ਕਿਵੇਂ ਨਜਿੱਠੇਗਾ ਭਾਰਤ? ਜੈਸ਼ੰਕਰ ਨੇ ਅਹੁਦਾ ਸੰਭਾਲਣ ਮਗਰੋਂ ਦੱਸੀ ਯੋਜਨਾ
India International

ਚੀਨ-ਪਾਕਿਸਤਾਨ ਨਾਲ ਕਿਵੇਂ ਨਜਿੱਠੇਗਾ ਭਾਰਤ? ਜੈਸ਼ੰਕਰ ਨੇ ਅਹੁਦਾ ਸੰਭਾਲਣ ਮਗਰੋਂ ਦੱਸੀ ਯੋਜਨਾ

ਐਸ ਜੈਸ਼ੰਕਰ ਨੇ ਦੂਜੀ ਵਾਰ ਵਿਦੇਸ਼ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਪਾਕਿਸਤਾਨ ਅਤੇ ਚੀਨ ਨਾਲ ਸਬੰਧਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਐਸ ਜੈਸ਼ੰਕਰ ਨੇ ਕਿਹਾ ਕਿ ‘ਕਿਸੇ ਵੀ ਦੇਸ਼ ਵਿਚ ਕਿਸੇ ਵੀ ਸਰਕਾਰ, ਖਾਸ ਕਰਕੇ ਲੋਕਤੰਤਰ ਲਈ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਵੱਡੀ ਗੱਲ ਹੈ। ਇਸ ਨਾਲ ਦੁਨੀਆ ਨੂੰ ਪਤਾ ਲੱਗੇਗਾ ਕਿ ਭਾਰਤ ‘ਚ ਸਿਆਸੀ ਸਥਿਰਤਾ ਹੈ… ਜਿਥੋਂ ਤਕ ਪਾਕਿਸਤਾਨ ਅਤੇ ਚੀਨ ਦਾ ਸਵਾਲ ਹੈ, ਦੋਵਾਂ ਦੇਸ਼ਾਂ ਦੇ ਸਬੰਧ ਵੱਖ-ਵੱਖ ਹਨ ਤਾਂ ਸਮੱਸਿਆਵਾਂ ਵੀ ਵੱਖਰੀਆਂ ਹੋਣਗੀਆਂ। ਸਾਡੀ ਕੋਸ਼ਿਸ਼ ਚੀਨ ਨਾਲ ਸਰਹੱਦੀ ਵਿਵਾਦ ਦਾ ਹੱਲ ਲੱਭਣ ਦੀ ਹੈ ਅਤੇ ਪਾਕਿਸਤਾਨ ਨਾਲ ਅਸੀਂ ਸਰਹੱਦ ਪਾਰ ਅਤਿਵਾਦ ਦੇ ਮੁੱਦੇ ਦਾ ਹੱਲ ਲੱਭਣਾ ਚਾਹੁੰਦੇ ਹਾਂ’।

ਵਿਦੇਸ਼ ਮੰਤਰੀ ਨੇ ਕਿਹਾ, ‘ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਇਕ ਵਾਰ ਫਿਰ ਵਿਦੇਸ਼ ਮੰਤਰਾਲੇ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਵਿਦੇਸ਼ ਮੰਤਰਾਲੇ ਨੇ ਪਿਛਲੇ ਕਾਰਜਕਾਲ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਅਸੀਂ G20 ਦੀ ਸਫਲਤਾਪੂਰਵਕ ਪ੍ਰਧਾਨਗੀ ਕੀਤੀ। ਕੋਰੋਨਾ ਦੀ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕੀਤਾ।

ਵੈਕਸੀਨ ਮੈਤਰੀ ਤਹਿਤ ਵੀ ਵੈਕਸੀਨ ਦੀ ਸਪਲਾਈ ਕੀਤੀ ਗਈ। ਆਪਰੇਸ਼ਨ ਗੰਗਾ ਅਤੇ ਆਪ੍ਰੇਸ਼ਨ ਕਾਵੇਰੀ ਵਰਗੇ ਕਈ ਮਹੱਤਵਪੂਰਨ ਆਪਰੇਸ਼ਨ ਵੀ ਕੀਤੇ ਗਏ। ਪਿਛਲੇ ਦਹਾਕੇ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਵਿਦੇਸ਼ ਮੰਤਰਾਲਾ ਲੋਕ ਆਧਾਰਿਤ ਬਣ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਪਾਸਪੋਰਟ ਸੇਵਾਵਾਂ ਵਿਚ ਸੁਧਾਰ ਹੋਇਆ ਹੈ। ਅਸੀਂ ਭਾਈਚਾਰੇ ਅਤੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੀ ਭਲਾਈ ਲਈ ਵੀ ਕੰਮ ਕੀਤਾ ਹੈ’।

Exit mobile version