The Khalas Tv Blog Punjab ਫਤਿਹ ਕਿੱਟਾਂ ਦੀ ਘਾਟ ਨਾਲ ਕਰੋਨਾ ‘ਤੇ ਕਿਵੇਂ ਪਾਈ ਜਾਵੇਗੀ ਫਤਿਹ – ਸਿਵਲ ਸਰਜਨ
Punjab

ਫਤਿਹ ਕਿੱਟਾਂ ਦੀ ਘਾਟ ਨਾਲ ਕਰੋਨਾ ‘ਤੇ ਕਿਵੇਂ ਪਾਈ ਜਾਵੇਗੀ ਫਤਿਹ – ਸਿਵਲ ਸਰਜਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਕਤਸਰ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਵੰਡੀਆਂ ਜਾ ਰਹੀਆਂ ਫਤਿਹ ਕਿੱਟਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਇਨ੍ਹਾਂ ਹਸਪਤਾਲਾਂ ਵਿੱਚ ਕੁੱਲ 3 ਹਜ਼ਾਰ 790 ਕਿੱਟਾਂ ਪਹੁੰਚੀਆਂ ਹਨ, ਜਿਨ੍ਹਾਂ ਵਿੱਚੋਂ 3 ਹਜ਼ਾਰ 780 ਕਿੱਟਾਂ ਵੰਡੀਆਂ ਗਈਆਂ ਹਨ। ਹਸਪਤਾਲ ਦੇ ਸਟੋਰ ਰੂਮ ਵਿੱਚ ਸਿਰਫ 10 ਕਿੱਟਾਂ ਹੀ ਬਾਕੀ ਰਹਿ ਗਈਆਂ ਹਨ। ਜਾਣਕਾਰੀ ਮੁਤਾਬਕ ਹਸਪਤਾਲਾਂ ਵਿੱਚ ਰੋਜ਼ਾਨਾ 200 ਤੋਂ 300 ਨਵੇਂ ਕਰੋਨਾ ਮਰੀਜ਼ ਆ ਰਹੇ ਹਨ, ਜਿਸ ਕਰਕੇ ਫਤਿਹ ਕਿੱਟਾਂ ਦੀ ਘਾਟ ਪਾਈ ਜਾ ਰਹੀ ਹੈ। ਮੁਕਤਸਰ ਜ਼ਿਲ੍ਹੇ ਦੇ ਇੱਕ ਹਸਪਤਾਲ ਦੀ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ ਵੱਧ ਆਉਣ ਕਰਕੇ ਕਿੱਟਾਂ ਦੀ ਘਾਟ ਪੈਦਾ ਹੋ ਗਈ ਹੈ।

ਕੀ ਹਨ ਫਤਿਹ ਕਿੱਟਾਂ ?

ਪੰਜਾਬ ਵਿੱਚ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਜ਼ੀਟਿਵ ਮਰੀਜ਼ਾਂ ਲਈ ਫਤਿਹ ਕਿੱਟ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਕਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਘਰ ’ਚ ਹੀ ਇਕਾਂਤਵਾਸ ਕਰਨ ਦੇ ਨਾਲ ਇੱਕ ਫਤਿਹ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਦਵਾਈਆਂ, ਮਾਸਕ ਅਤੇ ਇਸ ਦੀ ਵਰਤੋਂ ਦੀ ਸਮੱਗਰੀ ਉਪਲੱਬਧ ਕਰਵਾਈ ਗਈ ਹੈ।

Exit mobile version