The Khalas Tv Blog India ਖ਼ਬਰਦਾਰ! ਕਿਤੇ ਤੁਹਾਡੇ ਆਧਾਰ ਕਾਰਡ ਦਾ ਤੇ ਨਹੀਂ ਹੋ ਰਿਹਾ ਗ਼ਲਤ ਇਸਤੇਮਾਲ! ਇੰਞ ਕਰੋ ਪਤਾ
India Lifestyle

ਖ਼ਬਰਦਾਰ! ਕਿਤੇ ਤੁਹਾਡੇ ਆਧਾਰ ਕਾਰਡ ਦਾ ਤੇ ਨਹੀਂ ਹੋ ਰਿਹਾ ਗ਼ਲਤ ਇਸਤੇਮਾਲ! ਇੰਞ ਕਰੋ ਪਤਾ

ਆਧਾਰ ਕਾਰਡ ਇੱਕ ਬਹੁਤ ਜ਼ਰੂਰੀ ਦਸਤਾਵੇਜ਼ ਹੈ। ਸਰਕਾਰ ਨਾਲ ਸਬੰਧਿਤ ਹਰੇਕ ਕੰਮ ਵਿੱਚ ਇਹ ਕੰਮ ਆਉਂਦਾ ਹੈ। ਆਧਾਰ ਕਾਰਡ ਵਿੱਚ ਤੁਹਾਡੇ ਨਾਮ, ਪਤੇ ਅਤੇ ਫ਼ੋਨ ਨੰਬਰ ਤੋਂ ਲੈ ਕੇ ਫਿੰਗਰਪ੍ਰਿੰਟ ਤੱਕ ਦੀ ਅਹਿਮ ਜਾਣਕਾਰੀ ਹੁੰਦੀ ਹੈ। ਅਜਿਹੇ ਵਿੱਚ ਜੇ ਤੁਹਾਡਾ ਆਧਾਰ ਕਾਰਡ ਕਿਸੇ ਗ਼ਲਤ ਹੱਥਾਂ ਵਿੱਚ ਪੈ ਜਾਵੇ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੋ ਜੇਕਰ ਤੁਹਾਨੂੰ ਡਰ ਹੈ ਕਿ ਕੋਈ ਤੁਹਾਡੇ ਆਧਾਰ ਦੀ ਦੁਰਵਰਤੋਂ ਤਾਂ ਨਹੀਂਕਰ ਰਿਹਾ ਤਾਂ ਤੁਸੀਂ ਘਰ ਬੈਠੇ ਹੀ ਇਸ ਦੀ ਜਾਂਚ ਕਰ ਸਕਦੇ ਹੋ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਦੀ ਅਧਿਕਾਰਿਤ ਵੈਬਸਾਈਟ ’ਤੇ, ਤੁਸੀਂ ਘਰ ਬੈਠੇ ਔਨਲਾਈਨ ਦੇਖ ਸਕਦੇ ਹੋ ਕਿ ਤੁਹਾਡਾ ਆਧਾਰ ਨੰਬਰ ਕਦੋਂ ਅਤੇ ਕਿੱਥੇ ਵਰਤਿਆ ਗਿਆ ਹੈ। ਇਸ ਦੇ ਲਈ ਤੁਹਾਡੇ ਕੋਲੋਂ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ।

ਇਸ ਤਰ੍ਹਾਂ ਕਰੋ ਆਪਣਾ ਆਧਾਰ ਕਾਰਡ ਚੈੱਕ

1. ਸਭ ਤੋਂ ਪਹਿਲਾਂ ਆਧਾਰ ਵੈੱਬਸਾਈਟ uidai.gov.in ’ਤੇ ਜਾਓ।
2. ਇੱਥੇ, Aadhaar Services ਦੇ ਹੇਠਾਂ, ਤੁਹਾਨੂੰ Aadhaar Authentication History ਦਾ ਵਿਕਲਪ ਮਿਲੇਗਾ, ਇਸ ‘ਤੇ ਕਲਿੱਕ ਕਰੋ।

3. ਇੱਥੇ ਤੁਹਾਨੂੰ ਆਧਾਰ ਨੰਬਰ ਤੇ ਦਿਖਾਈ ਦੇਣ ਵਾਲਾ ਸੁਰੱਖਿਆ ਕੋਡ ਦਰਜ ਕਰਨਾ ਹੋਵੇਗਾ ਅਤੇ Send OTP ‘ਤੇ ਕਲਿੱਕ ਕਰਨਾ ਹੋਵੇਗਾ।

 

4. ਇਸ ਤੋਂ ਬਾਅਦ, ਆਧਾਰ ਨਾਲ ਲਿੰਕ ਕੀਤੇ ਰਜਿਸਟਰਡ ਮੋਬਾਈਲ ਨੰਬਰ ‘ਤੇ ਵੈਰੀਫਿਕੇਸ਼ਨ ਲਈ ਇੱਕ OTP ਆਵੇਗਾ, ਇਸ OTP ਨੂੰ ਦਰਜ ਕਰੋ ਅਤੇ Submit ‘ਤੇ ਕਲਿੱਕ ਕਰੋ।

5. ਇਸ ਤੋਂ ਬਾਅਦ ਤੁਹਾਨੂੰ ਪ੍ਰਮਾਣਿਕਤਾ ਕਿਸਮ (Authentication Type) ਤੇ ਮਿਤੀ ਸੀਮਾ (Date Range) ਅਤੇ OTP ਸਮੇਤ ਮੰਗੀ ਗਈ ਸਾਰੀ ਜਾਣਕਾਰੀ ਭਰਨੀ ਪਵੇਗੀ। ਨੋਟ ਕਰੋ ਕਿ ਤੁਸੀਂ ਸਿਰਫ਼ 6 ਮਹੀਨਿਆਂ ਤੱਕ ਦਾ ਡਾਟਾ ਹੀ ਦੇਖ ਸਕਦੇ ਹੋ।

6. ਜਿਵੇਂ ਹੀ ਤੁਸੀਂ ਵੈਰੀਫਾਈ OTP ’ਤੇ ਕਲਿੱਕ ਕਰੋਗੇ, ਤੁਹਾਡੇ ਸਾਹਮਣੇ ਇੱਕ ਸੂਚੀ ਦਿਖਾਈ ਦੇਵੇਗੀ, ਜਿਸ ਵਿੱਚ ਇਹ ਜਾਣਕਾਰੀ ਹੋਵੇਗੀ ਕਿ ਪਿਛਲੇ 6 ਮਹੀਨਿਆਂ ਵਿੱਚ ਆਧਾਰ ਦੀ ਵਰਤੋਂ ਕਦੋਂ ਅਤੇ ਕਿੱਥੇ ਕੀਤੀ ਗਈ ਸੀ।

ਤੁਹਾਡੇ ਆਧਾਰ ਦੀ ਗ਼ਲਤ ਹੋਈ ਤਾਂ ਇੰਞ ਕਰੋ ਸ਼ਿਕਾਇਤ

ਜੇ ਰਿਕਾਰਡ ਦੇਖਣ ਤੋਂ ਬਾਅਦ ਤੁਹਾਨੂੰ ਲੱਗੇ ਕਿ ਆਧਾਰ ਕਾਰਡ ਦੀ ਦੁਰਵਰਤੋਂ ਹੋਈ ਹੈ, ਤਾਂ ਤੁਸੀਂ ਤੁਰੰਤ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਤੁਸੀਂ ਟੋਲ ਫ੍ਰੀ ਨੰਬਰ 1947 ‘ਤੇ ਕਾਲ ਕਰਕੇ ਜਾਂ help@uidai.gov.in ‘ਤੇ ਈਮੇਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਜਾਂ ਤੁਸੀਂ uidai.gov.in/file-complaint ‘ਤੇ ਔਨਲਾਈਨ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਇਹ ਗੱਲ ਵੀ ਨੋਟ ਕਰੋ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਆਧਾਰ ਕਾਰਡ ਰੱਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਅਜਿਹੇ ‘ਚ ਮ੍ਰਿਤਕ ਦੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮ੍ਰਿਤਕ ਦੇ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣ ਅਤੇ ਇਸ ਦੀ ਦੁਰਵਰਤੋਂ ਨਾ ਹੋਣ ਨੂੰ ਯਕੀਨੀ ਬਣਾਉਣ। ਜੇ ਮ੍ਰਿਤਕ ਵਿਅਕਤੀ ਆਧਾਰ ਰਾਹੀਂ ਕਿਸੇ ਸਕੀਮ ਜਾਂ ਸਬਸਿਡੀ ਦਾ ਲਾਭ ਲੈ ਰਿਹਾ ਸੀ, ਤਾਂ ਸਬੰਧਿਤ ਵਿਭਾਗ ਨੂੰ ਉਸ ਵਿਅਕਤੀ ਦੀ ਮੌਤ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਉਸ ਦਾ ਨਾਂ ਉਸ ਸਕੀਮ ਤੋਂ ਹਟਾ ਦਿੱਤਾ ਜਾਵੇਗਾ।

Exit mobile version