The Khalas Tv Blog India ਓਲੰਪਿਕ ਮੈਡਲ ਜੇਤੂਆਂ ਨੂੰ IOC ਕਿੰਨੇ ਕਰੋੜ ਦਿੰਦਾ ਹੈ? ਕਿਹੜਾ ਦੇਸ਼ ਸਭ ਤੋਂ ਵੱਧ ਖਿਡਾਰੀ ਨੂੰ ਮੈਡਲ ਮਿਲਣ ਕੇ ਕੈਸ਼ ਇਨਾਮ ਦਿੰਦਾ ? ਜਾਣੋ
India Punjab

ਓਲੰਪਿਕ ਮੈਡਲ ਜੇਤੂਆਂ ਨੂੰ IOC ਕਿੰਨੇ ਕਰੋੜ ਦਿੰਦਾ ਹੈ? ਕਿਹੜਾ ਦੇਸ਼ ਸਭ ਤੋਂ ਵੱਧ ਖਿਡਾਰੀ ਨੂੰ ਮੈਡਲ ਮਿਲਣ ਕੇ ਕੈਸ਼ ਇਨਾਮ ਦਿੰਦਾ ? ਜਾਣੋ

ਬਿਉਰੋ ਰਿਪੋਰਟ – ਓਲੰਪਿਕ (PARIS OLYMPIC) ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਨਾਲ ਕੌਮਾਂਤਰੀ ਓਲੰਪਿਕ ਕਮੇਟੀ (IOC) ਵੱਲੋਂ ਕਿੰਨਾਂ ਕੈਸ਼ ਇਨਾਮ ਮਿਲਦਾ ਹੈ ? ਇਹ ਸਵਾਲ ਤੁਹਾਡੇ ਮੰਨ ਵਿੱਚ ਜ਼ਰੂਰ ਉੱਠ ਰਿਹਾ ਹੋਵੇਗਾ ਪਰ ਇਸ ਦਾ ਜਵਾਬ ਹੈ ਕਿ ਮੈਡਲ ਤੋਂ ਇਲਾਵਾ ਖਿ਼ਡਾਰੀਆਂ ਨੂੰ ਕੋਈ ਕੈਸ਼ ਇਨਾਮ ਨਹੀਂ ਦਿੱਤਾ ਜਾਂਦਾ ਹੈ। ਖਿਡਾਰੀਆਂ ਨੂੰ ਉਸ ਦੇਸ਼ ਦੀ ਸਰਕਾਰ ਵੱਲੋਂ ਇਨਾਮ ਦਿੱਤਾ ਜਾਂਦਾ ਹੈ। ਹਾਂਗਕਾਂਗ (HONGKONG) ਅਤੇ ਸਿੰਗਾਪੁਰ (SINGAPORE) ਓਲੰਪਿਕ ਜੇਤੂ ਖਿਡਾਰੀਆਂ ਨੂੰ ਸਭ ਤੋਂ ਜ਼ਿਆਦਾ ਇਨਾਮ ਦਿੰਦਾ ਹੈ ਉਹ ਭਾਵੇਂ ਪੈਸੇ ਜਾਂ ਫਿਰ ਹੋਰ ਸਹੂਲਤਾਂ ਦੇ ਰੂਪ ਵਿੱਚ ਹੋਵੇ।

ਭਾਰਤ ਵਿੱਚ ਇੰਡੀਅਨ ਓਲੰਪਿਕ ਐਸੋਸੀਏਸ਼ਨ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਹਿਸਾਬ ਨਾ ਪੈਸੇ ਦਿੰਦਾ ਹੈ। ਗੋਲਡ ਮੈਡਲ ਜੇਤੂ ਨੂੰ 1 ਕਰੋੜ,ਸਿਲਵਰ ਮੈਡਲ ਹਾਸਲ ਕਰਨ ਵਾਲੇ ਨੂੰ 75 ਲੱਖ ਅਤੇ ਤਾਂਬੇ ਤਗਮਾ ਜੇਤੂ ਨੂੰ 50 ਲੱਖ ਮਿਲ ਦੇ ਹਨ। ਜਦਕਿ ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵੀ ਆਪਣੇ ਪੱਧਰ ‘ਤੇ ਖਿਡਾਰੀਆਂ ਨੂੰ ਕੈਸ਼ ਇਨਾਮ ਅਤੇ ਨੌਕਰੀਆਂ ਦਿੰਦੀਆਂ ਹਨ। ਜਿਵੇਂ ਮਾਨ ਸਰਕਾਰ ਦੇ ਨਵੀਂ ਖੇਡ ਨੀਤੀ ਮੁਤਾਬਿਕ ਗੋਲਡ ਜੇਤੂ ਨੂੰ 3 ਕਰੋੜ,ਸਿਲਵਰ ਨੂੰ 2 ਅਤੇ ਤਾਂਬੇ ਦਾ ਮੈਡਲ ਜੇਤੂ ਨੂੰ 1 ਕਰੋੜ ਦਿੱਤੇ ਜਾਂਦੇ ਹਨ।

ਹਾਂਗਕਾਂਗ ਅਤੇ ਸਿੰਗਾਪੁਰ ਨੇ ਪੈਰਿਸ ਓਲੰਪਿਕ ਤੋਂ ਜੇਤੂ ਖਿਡਾਰੀਆਂ ਨੂੰ 20 ਫੀਸਦੀ ਵੱਧ ਕੇ ਪੈਸਾ ਦੇਣ ਦਾ ਫੈਸਲਾ ਲਿਆ ਹੈ। ਹਾਂਗਕਾਂਗ ਸੋਨ ਤਗਮਾ ਜੇਤੂ ਖਿਡਾਰੀ ਨੂੰ 6 ਮਿਲੀਅਨ ਡਾਲਰ ਦਿੰਦਾ ਹੈ ਜਦਕਿ ਸਿਲਵਰ ਨੂੰ 3 ਅਤੇ ਕਾਂਸੇ ਦਾ ਮੈਡਲ ਜੇਤੂ ਨੂੰ 1.5 ਮਿਲੀਅਨ ਡਾਲਰ ਦਿੰਦਾ ਹੈ। ਜਦਕਿ ਸਿੰਗਾਪੁਰ ਗੋਲਡ ਲਈ 745,000 ਡਾਲਰ,ਸਿਲਵਰ ਲਈ 3,73,00 ਅਤੇ ਤਾਂਬੇ ਦੇ ਮੈਡਲ ਲਈ 1,86,000 ਡਾਲਰ ਦਿੰਦਾ ਹੈ।

ਤੀਜੇ ਨੰਬਰ ‘ਤੇ ਇਜ਼ਰਾਈਲ ਹੈ ਜੋ ਗੋਲਡ ਲਈ 271,000 ਡਾਲਰ ਦਿੰਦਾ ਹੈ,ਸਿਲਵਰ ਤੇ 216000 ਜਦਕਿ ਕਾਂਸੇ ਦੇ ਲਈ 135,000 ਡਾਲਰ ਦਿੱਤੇ ਜਾਂਦੇ ਹਨ । ਇਜ਼ਰਾਈਲ ਨੇ ਗੋਲਡ ਮੈਡਲ ਜੇਤੂ ਖਿਡਾਰੀਆਂ ਨੂੰ 50 ਫੀਸਦੀ ਪੈਸਾ ਵਧਾ ਕੇ ਦੇਣ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਮਲੇਸ਼ੀਆ,ਕਜ਼ਾਕਿਸਤਾਨ,ਇੰਡੋਨੇਸ਼ੀਆ,ਸਪੇਨ,ਫਰਾਂਸ,ਦੱਖਣੀ ਕੋਰੀਆ,ਅਮਰੀਕਾ,ਜਪਾਨ,ਜਰਮਨੀ ਅਤੇ ਅਖੀਰ ਵਿੱਚ ਆਸਟ੍ਰੇਲੀਆ ਆਉਂਦਾ ਹੈ । ਇਸ ਤੋਂ ਇਲਾਵਾ ਕੁਝ ਦੇਸ਼ ਪੈਸੇ ਦੇ ਨਾਲ ਕਾਰ,ਅਪਾਰਟਮੈਂਟ ਵੀ ਇਨਾਮ ਦੇ ਤੌਰ ‘ਤੇ ਖਿਡਾਰੀਆਂ ਨੂੰ ਦਿੰਦੇ ਹਨ।

ਇਹ ਵੀ ਪੜ੍ਹੋ –   ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਅਨਪੂਰਨਾ ਦੇਵੀ ਨਾਲ ਕੀਤੀ ਮੁਲਾਕਾਤ, ਆਂਗਨਵਾੜੀ ਨੂੰ ਲੈ ਕੇ ਰੱਖੀ ਇਹ ਮੰਗ

 

Exit mobile version