The Khalas Tv Blog Punjab ਚੰਨੀ, ਮਜੀਠੀਆ ਤੇ ਬਾਦਲ ਕਿਵੇਂ ਬਚਾਅ ਰਹੇ ਟੋਲ ? ਗੱਡੀਆਂ ‘ਤੇ ਲਗਾ ਕੇ ਘੁੰਮ ਰਹੇ ਆਹ ਸਟਿੱਕਰ
Punjab

ਚੰਨੀ, ਮਜੀਠੀਆ ਤੇ ਬਾਦਲ ਕਿਵੇਂ ਬਚਾਅ ਰਹੇ ਟੋਲ ? ਗੱਡੀਆਂ ‘ਤੇ ਲਗਾ ਕੇ ਘੁੰਮ ਰਹੇ ਆਹ ਸਟਿੱਕਰ

ਚੰਨੀ, ਮਜੀਠੀਆ ਤੇ ਬਾਦਲ ਕਿਵੇਂ ਬਚਾਅ ਰਹੇ ਟੋਲ ? ਗੱਡੀਆਂ 'ਤੇ ਲਗਾ ਕੇ ਘੁੰਮ ਰਹੇ ਆਹ ਸਟਿੱਕਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਅੱਜ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਅੱਜ ਪਲਟਵਾਰ ਕਰਦਿਆਂ ਹੋਇਆਂ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਅਕਾਲੀ ਆਗੂਆਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਤੇ ਇਹ ਇਲਜ਼ਾਮ ਲਗਾਇਆ ਹੈ ਕਿ ਚੋਣਾਂ ਹਾਰਨ ਦੇ ਬਾਵਜੂਦ ਵੀ ਇਹਨਾਂ ਨੇ ਵਿਧਾਨ ਸਭਾ ਦੇ ਸਟਿਕਰ ਵਾਪਸ ਨਹੀਂ ਕੀਤੇ ਹਨ । ਉਹਨਾਂ ਇਹ ਵੀ ਕਿਹਾ ਹੈ ਕਿ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਦਾ ਮਖੋਲ ਬਣਾ ਕੇ ਰੱਖਿਆ ਹੈ।

ਸੱਤਾ ਦਾ ਨਸ਼ਾ ਇੰਨਾ ਇਹਨਾਂ ਦੇ ਸਿਰ ਤੇ ਇਨਾਂ ਚੱੜਿਆ ਹੋਇਆ ਸੀ ਕਿ ਇਹਨਾਂ ਨੇ ਵਿਧਾਨ ਸਭਾ ਵੱਲੋਂ ਮਿਲੇ ਇਹ ਸਟਿਕਰ ਵਾਪਸ ਨੂੰ ਕਰਨ ਦੀ ਕੋਈ ਜਿੰਮੇਵਾਰੀ ਨਹੀਂ ਸਮਝੀ। ਵਿਧਾਨ ਸਭਾ ਨੇ ਇਹਨਾਂ ਤਿੰਨਾਂ ਨੂੰ ਸਟਿਕਰ ਵਾਪਸ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।

ਕੰਗ ਨੇ ਕਿਹਾ ਕਿ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਟੋਲ ਬਚਾਉਣ ਲਈ  ਵਿਧਾਇਕਾਂ ਦੇ ਵਿਧਾਨ ਸਭਾ ਵਾਲੇ ਸਟਿੱਕਰ ਵਰਤ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਰਾਣੀਆਂ ਇਮਾਰਤਾਂ ਤੇ ਨਵਾਂ ਰੰਗ ਰੋਗਨ ਕਰ ਕੇ ਪੇਸ਼ ਕਰਨ ਦੇ ਇਲਜਾਮਾਂ ਦਾ ਜੁਆਬ ਦਿੰਦੇ ਹੋਏ ਕੰਗ ਨੇ ਕਿਹਾ ਹੈ ਕਿ ਮਾਨ ਸਰਕਾਰ ਨੇ ਪੁਰਾਣੀਆਂ ਇਮਾਰਤਾਂ ਨੂੰ ਵਰਤੋਂ ਵਿੱਚ ਲਿਆਂਦਾ ਹੈ,ਜਿਹਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਏਵੇਂ ਹੀ ਛੱਡਿਆ ਹੋਇਆ। ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਆਪ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਪਹਿਰੇਦਾਰ ਦੱਸਦਿਆਂ ਉਹਨਾਂ ਕਿਹਾ ਹੈ ਕਿ ਹੁਣ ਹਰ ਤਰਾਂ ਦੀਆਂ ਗਲਤੀਆਂ ਦਾ ਹਿਸਾਬ ਪਿਛਲੀਆਂ ਸਰਕਾਰਾਂ ਤੋਂ ਲਿਆ ਜਾਵੇਗਾ।

Exit mobile version