The Khalas Tv Blog International ਬੇਰੂਤ (ਲਿਬਨਾਨ) ਬੰਦਰਗਾਹ ‘ਤੇ ਫਿਸਫੋਟ ਨਾਲ ਭਰਿਆ ਜਹਾਜ਼ ਕਿੱਥੋਂ ਤੇ ਕਿਵੇਂ ਪਹੁੰਚਿਆ? ਜਾਣੋ ਪੂਰੀ ਖ਼ਬਰ
International

ਬੇਰੂਤ (ਲਿਬਨਾਨ) ਬੰਦਰਗਾਹ ‘ਤੇ ਫਿਸਫੋਟ ਨਾਲ ਭਰਿਆ ਜਹਾਜ਼ ਕਿੱਥੋਂ ਤੇ ਕਿਵੇਂ ਪਹੁੰਚਿਆ? ਜਾਣੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- 5 ਅਗਸਤ ਨੂੰ ਬੇਰੂਤ ‘ਚ ਹੋਏ ਧਮਾਕੇ ਨੂੰ ਲੈ ਕੇ ਲੇਬਨਾਨ ਸਰਕਾਰ ਨੇ ਕਿਹਾ ਹੈ ਕਿ ਸ਼ਹਿਰ ਦੇ ਬੰਦਰਗਾਹ ਖੇਤਰ ‘ਚ ਰੱਖੇ ਗਏ 2750 ਟਨ ਅਮੋਨੀਅਮ ਨਾਈਟ੍ਰੇਟ ਦੇ ਧਮਾਕੇ ਕਾਰਨ ਹੋਏ ਸਨ।

ਸਰਕਾਰ ਦੇ ਇਸ ਬਿਆਨ ‘ਤੇ ਗੁੱਸਾ ਜਤਾਉਂਦੇ ਹੋਏ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਪਿਛਲੇ ਛੇ ਸਾਲਾਂ ਤੋਂ ਸ਼ਹਿਰ ਦੇ ਨਾਲ ਲੱਗਦੇ ਇੱਕ ਗੋਦਾਮ ‘ਚ ਬਿਨਾਂ ਕਿਸੇ ਸੁਰੱਖਿਆ ਪ੍ਰਬੰਧਾਂ ਦੇ ਇੰਨੀ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਰੱਖੀ ਗਈ ਸੀ।

ਸਰਕਾਰੀ ਅਧਿਕਾਰੀਆਂ ਵੱਲੋਂ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਇਹ ਅਮੋਨੀਅਮ ਨਾਈਟ੍ਰੇਟ ਬੰਦਰਗਾਹ ਖੇਤਰ ਦੇ ਨਾਲ ਲਗਦੇ ਗੁਦਾਮ ਵਿੱਚ ਕਿੱਥੋਂ ਆਇਆ ਸੀ, ਪਰ ਛੇ ਸਾਲ ਪਹਿਲਾਂ ਇਹ ਕੈਮੀਕਲ ਇਨ੍ਹੀ ਹੀ ਮਾਤਰਾ ਵਿੱਚ ਬੇਰੂਤ ਪਹੁੰਚਿਆ ਸੀ।

 

2013 ਦਾ ਨਵੰਬਰ ਮਹੀਨਾ ਸੀ, ਜਦੋਂ ਅਮੋਨੀਅਮ ਨਾਈਟ੍ਰੇਟ ਦੀ ਖੇਪ ਲੈ ਕੇ ਬੇਰੂਤ ਦੀ ਬੰਦਰਗਾਹ ਤੇ ਪਹੁੰਚੇ ਸਮੁੰਦਰੀ ਜਹਾਜ਼ ‘MV ਰੋਸੁਸ’ ਦਾ ਪੂਰਬੀ ਯੂਰਪ, ਮਾਲਡੋਵਾ ਤੋਂ ਇੱਕ ਝੰਡਾ ਲੱਗਾ ਹੋਇਆ ਸੀ। ਰੂਸ ਦੀ ਮਾਲਕੀਅਤ ਵਾਲਾ ਜਹਾਜ਼ ਸਤੰਬਰ ਮਹੀਨੇ ਵਿੱਚ ਜਾਰਜੀਆ ਦੇ ਬਤੂਮੀ ਤੋਂ ਮੋਜ਼ਾਮਬਿਕ ਦੇ ਬੇਇਰਾ ਲਈ ਰਵਾਨਾ ਹੋਇਆ ਸੀ।

ਬੇਰੂਤ ਦੇ ਬੰਦਰਗਾਹ ਉੱਤੇ

ਅਮੋਨੀਅਮ ਨਾਈਟ੍ਰੇਟ ਵੇਖਣ ‘ਚ ਛੋਟੀਆਂ ਗੋਲੀਆਂ ਵਾਂਗ ਲੱਗਦਾ ਹੈ। ਇਹ ਖੇਤੀਬਾੜੀ ਦੇ ਕੰਮ ਵਿੱਚ ਖਾਦ ਦੇ ਤੌਰ ਤੇ ਵੱਡੇ ਪੱਧਰ ‘ਤੇ ਵਰਤਿਆ ਜਾਂਦਾ ਹੈ।

 

ਜੇਕਰ ਇਸ ਨੂੰ ਤੇਲ ਨਾਲ ਮਿਲਾਇਆ ਜਾਂਦਾ ਹੈ, ਤਾਂ ਇਹ ਵਿਸਫੋਟਕਾਂ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਮਾਈਨਿੰਗ ਤੇ ਨਿਰਮਾਣ ਉਦਯੋਗ ਵਿੱਚ ਵਰਤਿਆ ਜਾਂਦਾ ਹੈ।

ਸ਼ਿਪਿੰਗ ਇੰਡਸਟਰੀ ਦੀਆਂ ਖ਼ਬਰਾਂ ‘ਤੇ ਨਜ਼ਰ ਰੱਖਣ ਵਾਲੀ ਵੈਬਸਾਈਟ ‘ਸ਼ਿਪਿੰਗ ਅਰੇਸਟਡ ਡਾਟ ਕਾਮ’ ਦੀ 2015 ਦੀ ਰਿਪੋਰਟ ਦੇ ਅਨੁਸਾਰ, ਐਮਵੀ ਰੋਸਸ ਨੂੰ ਪੂਰਬੀ ਭੂਮੱਦ ਸਾਗਰ ਨੂੰ ਪਾਰ ਕਰਦੇ ਵੇਲੇ ਕੋਈ ‘ਤਕਨੀਕੀ ਸਮੱਸਿਆ’ ਆ ਗਈ ਸੀ ਜਿਸ ਕਰਨਾ ਇਸ ਨੂੰ ਬੇਰੂਤ ਦੀ ਬੰਦਰਗਾਹ ‘ਤੇ ਮਜਬੂਰੀ ਕਾਰਨ ਲੰਗਰ ਪਾਉਣਾਂ ਪਿਆ।

‘ਸ਼ਿਪਿੰਗਅਰੇਸਟਡ ਡਾਟ ਕਾਮ’ ‘ਤੇ ਇਹ ਲੇਖ ਲਿਬਨਾਨ ਦੇ ਵਕੀਲਾਂ ਦੁਆਰਾ ਲਿਖਿਆ ਗਿਆ ਸੀ। ਜਿਨ੍ਹਾਂ ਨੇ ਇਸ ਜਹਾਜ਼ ਦੇ ਚਾਲਕ ਦਲ ਦੀ ਪੈਰਵੀ ਕੀਤੀ ਸੀ। ਵਕੀਲਾਂ ਨੇ ਕਿਹਾ ਕਿ ਬੰਦਰਗਾਹ ਦੇ ਅਧਿਕਾਰੀਆਂ ਨੇ ‘ਐਮਵੀ ਰੋਸਸ’ ਦੀ ਜਾਂਚ ਕੀਤੀ ਤੇ ਇਸ ਦੀ ਯਾਤਰਾ ਕਰਨ ‘ਤੇ ਪਾਬੰਦੀ ਲਗਾ ਦਿੱਤੀ।

ਐਮਵੀ ਰੋਸੁਸ ਦਾ ਲੀਕ ਹੋਣਾ

ਐਮਵੀ ਰੋਸੁਸ ਦੇ ਰੂਸੀ ਕਪਤਾਨ ਬੌਰਿਸ ਪ੍ਰੋਕੋਸ਼ੇਵ ਤੇ ਤਿੰਨ ਹੋਰ ਵਿਅਕਤੀਆਂ ਨੂੰ ਛੱਡ ਕੇ ਚਾਲਕ ਦਲ ਦੀ ਜ਼ਿਆਦਾ ਤਰ ਮੈਂਬਰਾਂ ਨੂੰ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਗਿਆ।

 

ਰੋਕੇ ਗਏ ਤਿੰਨ ਵਿਅਕਤੀ ਯੂਕਰੇਨ ਦੇ ਨਾਗਰਿਕ ਸਨ। ਬੌਰਿਸ ਪ੍ਰੋਕੋਸ਼ੇਵ ਨੇ 6 ਅਗਸਤ ਨੂੰ ਇੱਕ ਨਿਊਜ਼ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਸ ਸਮੇਂ ‘ਐਮਵੀ ਰੋਸੁਸ’ ਲੀਕ ਹੋ ਰਿਹਾ ਸੀ, ਪਰ ਫਿਰ ਜਹਾਜ਼ ਸਮੁੰਦਰ ਵਿੱਚ ਵਾਪਸ ਯਾਤਰਾ ਕਰਨ ਦੀ ਸਥਿਤੀ ਵਿੱਚ ਸੀ।

ਉਸਨੇ ਕਿਹਾ ਕਿ ਜਹਾਜ਼ ਦੇ ਮਾਲਕ ਨੇ ‘ਐਮਵੀ ਰੋਸੁਸ’ ਨੂੰ ਬੇਰੂਤ ਭੇਜਣ ਦਾ ਫੈਸਲਾ ਕੀਤਾ ਇਸ ਲਈ ਕੀਤਾ ਗਿਆ, ਕਿਉਂਕਿ ਉਹ ਵਿੱਤੀ ਮੁਸ਼ਕਲਾਂ ਵਿਚੋਂ ਲੰਘ ਰਿਹਾ ਸੀ ਤੇ ਬੇਰੂਤ ਵਿੱਚ ਵਾਧੂ ਮਾਲ ਵਜੋਂ ਭਾਰੀ ਮਸ਼ੀਨ ਭੇਜਣਾ ਜਹਾਜ਼ ‘ਤੇ ਚੜਾਉਣੀਆਂ ਸੀ।

ਪਰ ਸਮੁੰਦਰੀ ਜਹਾਜ਼ ਦਾ ਚਾਲਕ ਦਲ ‘ਐਮਵੀ ਰੋਸੁਸ’ ‘ਤੇ ਵਾਧੂ ਮਾਲ ਯਾਨੀ ਭਾਰੀ ਮਸ਼ੀਨ ਨੂੰ ਸੁਰੱਖਿਅਤ ਢੰਗ ਨਾਲ ਚੜਾਉਣ ‘ਚ ਅਸਫਲ ਰਿਹਾ ਤੇ ਜਹਾਜ਼ ਦੇ ਮਾਲਕ ਬੰਦਰਗਾਹ ਦੇ ਖਰਚੇ ਦਾ ਭੁਗਤਾਨ ਨਹੀਂ ਕਰ ਸਕੇ। ਇਨ੍ਹਾਂ ਸਥਿਤੀਆਂ ਵਿੱਚ, ਲੇਬਨਾਨੀ ਅਧਿਕਾਰੀਆਂ ਨੇ ‘ਐਮਵੀ ਰੋਸੁਸ’ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਬੇਰੂਤ ਦੀ ਅਦਾਲਤ

ਵਕੀਲਾਂ ਦੀ ਜਾਣਕਾਰੀ ਮੁਤਾਬਿਕ ਇਸ ਭਾਰੀ ਨੁਕਸਾਨ ਤੋਂ ਜਹਾਜ਼ ਦੇ ਮਾਲਕਾਂ ਦੀ ਜਹਾਜ਼ ਲਈ ਦਿਲਚਸਪੀ ਖ਼ਤਮ ਹੋ ਗਈ ਅਤੇ ਉਨ੍ਹਾਂ ਜਹਾਜ਼ ਨੂੰ ਲਾਵਾਰਿਸ ਹੀ ਛੱਡ ਦਿੱਤਾ, ਜਿਸ ਕਾਰਨ ਜਹਾਜ਼ ਲੱਦਿਆ ਹੋਇਆ ਸਮਾਨ ਵੀ ਲਵਾਰਿਸ ਹੋ ਕੇ ਰਹਿ ਗਿਆ। ਪਰ ਜਹਾਜ਼ ਦੇ ਮਾਲਕਾਂ ਦੇ ਕਰਜ਼ਦਾਰਾਂ ਦੀ ਦਿਲਚਸਪੀ ਬਣੀ ਰਹੀ।

ਇਸ ਵਿਚਾਲੇ ਬੇਰੂਤ ਦੇ ਬੰਦਰਗਾਹ ‘ਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਵੀ ਫਸੇ ਹੋਏ ਸੀ,

ਅਤੇ ਹੌਲੀ – ਹੌਲੀ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਚੀਜ਼ਾਂ ਵੀ ਖਤਮ ਹੋਣ ਨੂੰ ਆ ਰਹੀਆਂ ਸਨ। ਵਕੀਲਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਤੁਰੰਤ ਕਾਰਵਾਈ ਦੇ ਲਈ ਬੇਰੂਤ ਦੀ ਅਦਾਲਤ ਦਾ ਦਰਵਾਜ਼ਾ ਖੱਟਖਟਾਇਆ। ਉਨ੍ਹਾਂ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜਹਾਜ਼ ‘ਤੇ ਜੋ ਮਸ਼ੀਨਾਂ ਜਾਂ ਮਾਲ ਹੈ, ਉਹ ਖ਼ਤਰਨਾਕ ਕਿਸਮ ਦਾ ਹੈ। ਜਿਸ ਨਾਲ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਖ਼ਤਰਾਂ ਹੋ ਸਕਦਾ ਹੈ। ਇਸ ਲਈ ਇਨ੍ਹਾਂ ਮੈਂਬਰਾਂ ਨੂੰ ਛੇਤੀ ਉਨ੍ਹਾਂ ਘਰ ਭੇਜਿਆ ਜਾਵੇ।

ਜੱਜ ਨੇ ਇਨ੍ਹਾਂ ਦਲੀਲਾਂ ਨੂੰ ਮੰਨਿਆ ਤੇ ਚਾਲਕ ਦਲ ਮੈਂਬਰਾਂ ਨੂੰ ਜਹਾਜ਼ ਤੋਂ ਉਤਰਣ ਦੀ ਇਜ਼ਾਜਤ ਦੇ ਦਿੱਤੀ ਗਈ।

ਵੇਅਰਹਾਉਸ ਨੰਬਰ 12

ਸਾਲ 2014 ‘ਚ ਬੰਦਰਗਾਹ ਦੇ ਅਧਿਕਾਰੀਆਂ ਵੱਲੋਂ ਜਹਾਜ਼ ਤੋਂ ਅਮੋਨਿਅਮ ਨਾਈਟ੍ਰੇਟ ਲਾਇਆ ਗਿਆ ਤੇ ਉਸ ਨੂੰ ਵੇਅਰਹਾਉਸ ਨੰਬਰ 12 ‘ਚ ਰੱਖਵਾ ਦਿੱਤਾ। ਇਸ ਵੇਅਰਹਾਉਸ ਦੇ ਨੇੜੇ ਅਨਾਜ ਦਾ ਸ਼ੈੱਡ ਸੀ।

ਜਹਾਜ਼ ਦੇ ਕਪਤਾਨ ਬੌਰਿਸ ਪ੍ਰੋਕੋਸ਼ੇਵ ਨੇ ਕਿਹਾ ਕਿ, ‘ਉਹ ਮਾਲ ਵੱਡਾ ਫਿਸਫੋਟਕ ਸੀ, ਜਿਸ ਨਾਲ ਧਮਾਕਾ ਹੋਇਆ ਤੇ ਲੋਕ ਮਾਰੇ ਗਏ। ਜਿਸ ਦਾ ਮੈਨੂੰ ਅਫਸੋਸ ਹੈ। ਪਰ ਅਧਿਕਾਰੀਆਂ ਲੇਬਨਾਨ ਦੇ ਅਧਿਕਾਰੀਆਂ ਨੂੰ ਇਸ ਦੀ ਸਜ਼ਾ ਮਿਲਨੀ ਚਾਹੀਦੀ ਹੈ। ਕਿ ਉਨ੍ਹਾਂ ਗੁਦਾਮ ‘ਚ ਪਏ ਇਸ ਕੈਮਿਕਲ ਦੀ ਪਰਵਾਹ ਨਹੀਂ ਕੀਤੀ।

ਰਾਸ਼ਟਰਪਤੀ ਮਿਸ਼ੇਲ ਆਉਨ ਦਾ ਵਾਦਾ

ਹਸਨ ਕੋਰਟੇਮ ਨੇ ਸਥਾਨਕ ਟੈਲੀਵਿਜ਼ਨ ਚੈਨਲ ਓਟੀਵੀ ਨੂੰ ਦੱਸਿਆ ਗਿਆ ਕਿ ਰਾਜ ਦੇ ਸੁਰੱਖਿਆ ਵਿਭਾਗ ਨੂੰ ਵੀ ਅਜਿਹੀ ਚੇਤਾਵਨੀ ਦੀ ਚਿੱਠੀ ਭੇਜੀ ਗਈ ਸੀ।

ਲੇਬਨਾਨ ਦੇ ਲੋਕ ਨਿਰਮਾਣ ਮੰਤਰੀ ਮਾਈਕਲ ਨੱਜਰ ਨੇ ਇਸ ਸਾਲ ਦੇ ਸ਼ੁਰੂ ‘ਚ ਹੀ ਆਪਣੇ ਵਿਭਾਗ ਦਾ ਕਾਰਜਭਾਰ ਸੰਭਾਲ ਲਿਆ ਸੀ। ਉਨ੍ਹਾਂ ਨੇ ਅਲ ਜਜ਼ੀਰਾ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸਨੂੰ ਜੁਲਾਈ ਦੇ ਅਖੀਰ ‘ਚ ਸਿਰਫ ਅਮੋਨੀਅਮ ਨਾਈਟ੍ਰੇਟ ਦੀ ਮੌਜੂਦਗੀ ਬਾਰੇ ਪਤਾ ਲੱਗਿਆ ਤੇ ਉਸਨੇ 3 ਅਗਸਤ ਨੂੰ ਹਸਨ ਕੋਰਟੇਮ ਨਾਲ ਗੱਲਬਾਤ ਕੀਤੀ।

ਠੀਕ ਇਸ ਦੇ ਅਗਲੇ ਹੀ ਦਿਨ 4 ਅਗਸਤ ਅਮੋਨੀਅਮ ਨਾਈਟ੍ਰੇਟ ਸਟਾਕ ਵਿੱਚ ਅੱਗ ਲੱਗ ਗਈ। ਇਸ ਧਮਾਕੇ ਵਿੱਚ ਘੱਟੋ ਘੱਟ 137 ਲੋਕ ਮਾਰੇ ਗਏ ਹਨ ਤੇ 5000 ਦੇ ਕਰੀਬ ਲੋਕ ਜ਼ਖਮੀ ਹੋਏ ਹਨ, ਜਦੋਂ ਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ।

ਲੇਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਆਉਨ ਨੇ ਕਿਹਾ ਹੈ ਕਿ ‘ਐਮਵੀ ਰੋਸਸ’ ਦੇ ਮਾਲ ਨੂੰ ਸੰਭਾਲਣ ਵਿੱਚ ਅਸਫ਼ਲਤਾ ਪੂਰੀ ਤਰ੍ਹਾਂ ਮਨਜ਼ੂਰ ਨਹੀਂ ਹੈ ਤੇ ਵਾਅਦਾ ਕੀਤਾ ਹੈ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਇਸ ਅਮੋਨੀਅਮ ਨਾਈਟ੍ਰੇਟ ਦੇ ਭੰਡਾਰ ਤੇ ਸੁਰੱਖਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਜਾਂਚ ਦੇ ਦੌਰਾਨ ਨਜ਼ਰਬੰਦ ਰੱਖਿਆ ਜਾਵੇਗਾ।

Exit mobile version