The Khalas Tv Blog Punjab ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਲ੍ਹਾ ਜਲੰਧਰ ਵਿੱਚ ਪੈਂਦੇ ਪਿੰਡ ਚੋਲਾਂਗ ਵਿੱਚ ਖੋਲਿਆ ਗਿਆ ਹਸਪਤਾਲ
Punjab

ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਲ੍ਹਾ ਜਲੰਧਰ ਵਿੱਚ ਪੈਂਦੇ ਪਿੰਡ ਚੋਲਾਂਗ ਵਿੱਚ ਖੋਲਿਆ ਗਿਆ ਹਸਪਤਾਲ

ਖਾਲਸ ਬਿਊਰੋ:ਦਿੱਲੀ ਕਿਸਾਨ ਮੋਰਚੇ ਵਿੱਚ ਕਿਸਾਨਾਂ ਨੂੰ ਮੁਫਤ ਮੈਡੀਕਲ ਸੇਵਾਵਾਂ ਦੇ ਕੇ ਚਰਚਾ ਵਿੱਚ ਆਈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਅੱਜ ਜਿਲ੍ਹਾ ਜਲੰਧਰ ਵਿੱਚ ਪੈਂਦੇ ਪਿੰਡ ਚੋਲਾਂਗ ਵਿੱਚ ਹਸਪਤਾਲ ਖੋਲਿਆ ਗਿਆ ਹੈ ,ਜਿਸ ਦਾ ਉਦਘਾਟਨ ਖਾਲਸਾ ਏਡ ਦੇ ਏਸ਼ਿਆ ਪ੍ਰਧਾਨ ਅਮਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ।ਇਸ ਤੋਂ ਪਹਿਲਾਂ ਵੀ ਇਸ ਸਸੰਥਾ ਵੱਲੋਂ ਥੋੜੇ ਖਰਚੇ ਵਿੱਚ ਟੈਸਟ ਕਰਵਾਉਣ ਤੇ ਮੈਡੀਕਲ ਸਹੂਲਤਾਂ ਦੇਣ ਲਈ ਅਲਗ-ਅਲਗ ਸ਼ਹਿਰਾਂ ਵਿੱਚ ਲੈਬੋਰਟਰੀਆਂ ਵੀ ਸਥਾਪਤ ਕੀਤੀਆਂ ਗਈਆਂ ਹਨ।ਇਲਾਕੇ ਵਿੱਚ ਇਸ ਹਸਪਤਾਲ ਦੇ ਖੁੱਲਣ ਨਾਲ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਹੋਏ ਸਮਾਗਮ ਵਿੁੱਚ ਅਲਗ-ਅਲਗ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਕਿਹਾ ਕਿ ਇਸ ਹਸਪਤਾਲ ਨੂੰ ਮੋਰਚੇ ਦੀ ਯਾਦਗਾਰ ਵਾਂਗ ਬਣਾਇਆ ਜਾ ਰਿਹਾ ਹੈ ਤੇ ਸਾਡੀ ਅਗਲੀ ਪੀੜੀ ਨੂੰ ਇਸ ਤੋਂ ਕਿਸਾਨ ਇਤਿਹਾਸ ਦੀ ਜਾਣਕਾਰੀ ਮਿਲੇਗੀ।
ਖਾਲਸਾ ਏਡ ਦੇ ਏਸ਼ੀਆ ਪ੍ਰਧਾਨ ਅਮਰਪ੍ਰੀਤ ਸਿੰਘ ਨੇ ਖੁਸ਼ੀ ਪ੍ਰਗਟਾਈ ਕਿ ਨੌਜਵਾਨਾਂ ਦਾ ਇਸ ਤਰ੍ਹਾਂ ਸੇਵਾ ਲਈ ਅੱਗੇ ਆਉਣਾ ਵਧੀਆ ਗੱਲ ਹੈ ਤੇ ਖਾਲਸਾ ਏਡ,ਲਾਈਫ ਕੇਅਰ ਸੰਸਥਾ ਨੂੰ ਪੂਰਾ ਸਹਿਯੋਗ ਦੇਵੇਗਾ।

Exit mobile version