The Khalas Tv Blog Punjab ‘ਹਨੀ ਟਰੈਪ’ ਨੇ ਪੰਜਾਬੀ ਨੌਜਵਾਨ ਦੀ ਜ਼ਿੰਦਗੀ ਦੇ ਸਾਹ ‘ਟਰੈਪ’ਕਰ ਲਏ !
Punjab

‘ਹਨੀ ਟਰੈਪ’ ਨੇ ਪੰਜਾਬੀ ਨੌਜਵਾਨ ਦੀ ਜ਼ਿੰਦਗੀ ਦੇ ਸਾਹ ‘ਟਰੈਪ’ਕਰ ਲਏ !

ਹੁਸ਼ਿਆਰਪੁਰ : ਇੱਕ ਸ਼ਖਸ ਹਨੀ ਟਰੈਪ ਦੇ ਜਾਲ ਵਿੱਚ ਇਸ ਕਦਰ ਫਸਿਆ ਕਿ ਉਸ ਦੇ ਸਾਹਮਣੇ ਕੋਈ ਰਾਹ ਹੀ ਨਹੀਂ ਬਚਿਆ,ਫਿਰ ਉਸ ਨੇ ਜੋ ਕਦਮ ਚੁੱਕਿਆ ਉਸ ਨੇ ਪਰਿਵਾਰ ਨੂੰ ਕਿੱਥੇ ਦਾ ਨਹੀਂ ਛੱਡਿਆ। ਟਾਂਡਾ ਦੇ ਹਾਜੀਪੁਰ ਪਿੰਡ ਬੁਢਾਬੜ ਵਿੱਚ ਇੱਕ ਕਾਰੋਬਾਰੀ ਨੇ ਹਨੀ ਟਰੈਪ ਵਿੱਚ ਫਸ ਕੇ ਆਪਣੀ ਜਾਨ ਲੈ ਲਈ । ਵਿਕਾਸ ਦੱਤਾ ਉਰਫ ਲਾਡਾ ਕਾਫੀ ਦਿਨ ਤੋਂ ਬਲੈਮੇਲਿੰਗ ਦੇ ਜਾਲ ਵਿੱਚ ਫਸੇ ਹੋਏ ਸਨ । ਵਿਕਾਸ ਨੇ ਆਪਣੇ ਸਾਹਾਂ ‘ਤੇ ਲਗਾਮ ਲਗਾਉਣ ਤੋਂ ਪਹਿਲੀ ਇੱਕ ਚਿੱਠੀ ਵੀ ਛੱਡੀ ਹੈ ਜਿਸ ਵਿੱਚ ਪੂਰੀ ਕਹਾਣੀ ਦਾ ਜ਼ਿਕਰ ਕੀਤਾ ਗਿਆ ਹੈ। ਪੁਲਿਸ ਨੇ ਇਸ ਤੋਂ ਬਾਅਦ ਬਲੈਕਮੇਲ ਕਰਨ ਵਾਲੀ 3 ਮਹਿਲਾਵਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ।

ਮੋਬਾਈਲ ਨਾਲ ਬਲੈਕਮੇਲਰਾਂ ਤੱਕ ਪਹੁੰਚੀ ਪੁਲਿਸ

ਫੜੀ ਗਈ ਔਰਤਾਂ ਦਾ ਨੈੱਟਵਰਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ-ਨਾਲ ਗੁਆਂਢੀ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸੀ। ਔਰਤਾਂ ਅਤੇ ਨੌਜਵਾਨ ਕੁੜੀਆਂ ਦਾ ਇਹ ਗਿਰੋਹ ਹੁਸਨ ਦਾ ਜਾਲ ਵਿਛਾ ਕੇ ਵੱਖ-ਵੱਖ ਕਸਬਿਆਂ ਦੇ ਨੌਜਵਾਨਾਂ ਅਤੇ ਕਾਰੋਬਾਰੀਆਂ ਨੂੰ ਹਨੀ ਟਰੈਪ ਦੇ ਜਾਲ ਵਿੱਚ ਫਸਾਉਂਦੀ ਸੀ,ਖਾਸ ਤੌਰ ‘ਤੇ ਇਨ੍ਹਾਂ ਦੇ ਨਿਸ਼ਾਨੇ ‘ਤੇ ਆਮ ਲੋਕਾਂ ਦੇ ਨਾਲ ਕਾਰੋਬਾਰੀ ਰਹਿੰਦੇ ਸਨ ।

DSP ਕੁਲਵਿੰਦਰ ਸਿੰਘ ਵਿਰਕ ਅਤੇ ਹਾਜੀਪੁਰ ਥਾਣਾ ਪ੍ਰਭਾਰੀ ਅਮਰਜੀਤ ਕੌਰ ਨੇ ਦੱਸਿਆ 7 ਮਈ ਨੂੰ ਵਿਕਾਸ ਦੱਤਾ ਨੇ ਜਦੋਂ ਆਪਣੀ ਜਾਨ ਲਈ ਤਾਂ ਬਾਅਦ ਵਿੱਚੋਂ ਮੋਬਾਈਲ ਨੂੰ ਵੀ ਖੰਗਾਲਿਆ ਸੀ । ਉਸ ਨੇ ਪੈਸੇ ਦੀ ਡਿਮਾਂਡ ਨੂੰ ਲੈਕੇ ਕੁਝ ਮੈਸੇਜ ਕੀਤੇ ਸਨ ਜਦੋਂ ਉਸ ਨੂੰ ਟ੍ਰੇਸ ਕੀਤਾ ਗਿਆ ਅਤੇ ਪੁੱਛ-ਗਿੱਛ ਕੀਤੀ ਗਈ ਤਾਂ ਬਲੈਕਮੇਲਰ ਨੇ ਆਪਣਾ ਗੁਨਾਹ ਕਬੂਲ ਲਿਆ ।

ਘਰ ਬੁਲਾ ਕੇ ਪੈਸੇ ਲਈ ਦਬਾਅ ਬਣਾਇਆ

ਵਿਕਾਸ ਦੱਤਾ ਨੇ 7 ਮਈ ਨੂੰ ਆਪਣੀ ਜਾਨ ਲਈ ਸੀ ਅਤੇ 5 ਮਈ ਨੂੰ ਮੁਕੇਰਿਆ ਦੇ ਪੁਆਰਾ ਪਿੰਡ ਵਿੱਚ ਮਹਿਲਾ ਸਲਮਾ ਦੇ ਨਾਲ ਮਨਾਰੋ ਉਰਫ ਕ੍ਰਿਸ਼ਣਾ ਦੇ ਘਰ ਗਿਆ ਸੀ । ਘਰ ਵਿੱਚ ਸਲਮਾ,ਸੋਨੀਆ,ਮਨਾਰੋ ਉਰਫ ਕ੍ਰਿਸ਼ਣਾ,ਚਰਨਜੀਤ ਕੌਰ ਨੇ ਵਿਕਾਸ ਦੱਤਾ ‘ਤੇ ਪੈਸੇ ਦਾ ਦਬਾਅ ਪਾਇਆ ਉਸ ਨੂੰ ਧਮਕੀ ਦਿੱਤੀ, 7 ਮਈ ਨੂੰ ਫਿਰ ਉਸ ਨੇ ਆਪਣੀ ਜਾਨ ਦੇ ਦਿੱਤੀ।

ਥਾਣਾ ਪ੍ਰਭਾਰੀ ਹਾਜੀਪੁਰ ਅਮਰਜੀਤ ਕੌਰ ਨੇ ਦੱਸਿਆ ਕਿ ਮਹਿਲਾਵਾਂ ਵੱਲੋਂ ਵਿਕਾਸ ਦੱਤਾ ਨੂੰ ਆਪਣੀ ਜਾਨ ਲੈਣ ਲਈ ਮਜ਼ਬੂਰ ਕਰਨ ਲਈ IPC ਦੀ ਧਾਰਾ 306 ਦੇ ਤਹਿਤ ਗ੍ਰਿਫਤਾਰੀ ਕੀਤਾ ਗਿਆ ਹੈ। ਮਹਿਲਾ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾਵੇਗੀ,ਪੁੱਛਿਆ ਜਾਵੇਗਾ ਕੀ ਹੁਣ ਤੱਕ ਕਿੰਨੇ ਲੋਕਾਂ ਨੂੰ ਹਨੀ ਟਰੈਪ ਵਿੱਚ ਫਸਾਇਆ ਹੈ।

Exit mobile version