The Khalas Tv Blog Punjab ਪੰਜਾਬ ਦੇ ਰੇਲਵੇ ਫਾਟਕ ‘ਤੇ ਧਮਾਕਾ !ਇੱਕ ਬੁਰੀ ਤਰ੍ਹਾਂ ਜਖਮੀ,ਆਵਾਜਾਹੀ ਬੰਦ ! ਪੁਲਿਸ ਦੇ ਹੱਥ ਲੱਗੇ ਇਹ ਸਬੂਤ
Punjab

ਪੰਜਾਬ ਦੇ ਰੇਲਵੇ ਫਾਟਕ ‘ਤੇ ਧਮਾਕਾ !ਇੱਕ ਬੁਰੀ ਤਰ੍ਹਾਂ ਜਖਮੀ,ਆਵਾਜਾਹੀ ਬੰਦ ! ਪੁਲਿਸ ਦੇ ਹੱਥ ਲੱਗੇ ਇਹ ਸਬੂਤ

ਬਿਉਰੋ ਰਿਪੋਰਟ : ਹੁਸ਼ਿਆਰਪੁਰ ਦੇ ਟਾਂਡਾ ਰੇਲਵੇ ਫਾਟਕ ‘ਤੇ ਧਮਾਕਾ ਹੋਇਆ ਹੈ । ਜਿਸ ਵਿੱਚ ਗੇਟ ਮੈਨ ਜਖਮੀ ਹੋ ਗਿਆ ਹੈ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਹ ਪੂਰੀ ਘਟਨਾ ਰੇਲਵੇ ਫਾਟਰ 71 ‘ਤੇ ਵਾਪਰੀ ਹੈ । ਜਿਸ ਤੋਂ ਬਾਅਦ ਰੇਲ ਆਵਾਜਾਹੀ ਬੰਦ ਕਰ ਦਿੱਤੀ ਗਈ ਹੈ। ਮੌਕੇ ‘ਤੇ SHO,DSP,SSP ਟਾਂਡਾ ਪਹੁੰਚੇ ਹਨ,ਬੰਬ ਨਿਰੋਧਕ ਦਸਤਾ ਅਤੇ ਰੇਲਵੇ ਅਧਿਕਾਰੀ ਵੀ ਪਹੁੰਚ ਗਏ ਹਨ । ਧਮਾਕੇ ਦੀ ਵਜ੍ਹਾ ਪੋਟਾਸ਼ ਨੂੰ ਦੱਸਿਆ ਜਾ ਰਿਹਾ ਹੈ । ਇਹ ਕਿਵੇਂ ਇੱਥੇ ਪਹੁੰਚਿਆਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ।

ਕੁਝ ਲੋਕਾਂ ਦਾ ਕਹਿਣਾ ਹੈ ਫਾਟਕ ਦੇ ਨਾਲ ਖੇਤ ਹਨ । ਕਿਸਾਨਾਂ ਵੱਲੋਂ ਆਪਣੇ ਖੇਤ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਦੇ ਲਈ ਪੋਟਾਸ਼ ਰੱਖਿਆ ਜਾਂਦਾ ਹੈ । ਗਲਤੀ ਦੇ ਨਾਲ ਫਾਟਕ ਦੇ ਗੇਟ ਕੀਪਰ ਦਾ ਪੈਰ ਪੋਟਾਸ਼ ‘ਤੇ ਰੱਖਿਆ ਗਿਆ ਹੋ ਸਕਦਾ ਹੈ। ਜਿਸ ਤੋਂ ਬਾਅਦ ਧਮਾਕਾ ਦੀ ਘਟਨਾ ਵਾਪਰੀ । ਫਿਲਹਾਲ ਪੁਲਿਸ ਇਸ ਨੂੰ ਹਲਕੇ ਨਾਲ ਨਹੀਂ ਲੈ ਰਹੀ ਹੈ ਇਸ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਇਸ ਦੀ ਤੈਅ ਤੱਕ ਜਾਵਾਂਗੇ ।

 

Exit mobile version