The Khalas Tv Blog Punjab ਪੰਜਾਬ ਦੀ ਮਾਂ ਦੇ ਨਾਲ ਇਹ ਸਲੂਕ ਕਰਨ ਵਾਲੇ ਨੂੰ ਨਾ ਬਖ਼ਸੇ ਪੁਲਿਸ !
Punjab

ਪੰਜਾਬ ਦੀ ਮਾਂ ਦੇ ਨਾਲ ਇਹ ਸਲੂਕ ਕਰਨ ਵਾਲੇ ਨੂੰ ਨਾ ਬਖ਼ਸੇ ਪੁਲਿਸ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਦੇ ਟਾਂਡਾ ਵਿੱਚ ਮੌਤ ਦਾ ਟਾਂਡਵ ਵੇਖਣ ਨੂੰ ਮਿਲਿਆ । ਲੁੱਟ ਦੇ ਇਰਾਦੇ ਨਾਲ ਲੁਟੇਰਿਆਂ ਨੇ ਸਕੂਟੀ ‘ਤੇ ਜਾ ਰਹੀ ਮਹਿਲਾ ‘ਤੇ ਹਮਲਾ ਕੀਤਾ। ਮਹਿਲਾ ਦੇ ਨਾਲ 2 ਬੱਚੇ ਵੀ ਸਨ । ਪਰਸ ਖੋਣ ਦੇ ਚੱਕਰ ਵਿੱਚ ਲੁਟੇਰਿਆਂ ਨੇ ਮਹਿਲਾ ‘ਤੇ ਹਮਲਾ ਕੀਤਾ, ਸਕੂਟੀ ਦਾ ਬੈਲੰਸ ਵਿਗੜਿਆ ਅਤੇ ਬੱਚੇ ਨਾਲ ਚੱਲ ਰਹੇ ਟਰੈਕਟਰ ਦੀ ਚਪੇਟ ਵਿੱਚ ਆ ਗਏ । ਦੋਵੇ ਬੱਚੇ ਟਰੈਕਟਰ ਅਤੇ ਟਰਾਲੀ ਹੇਠਾਂ ਆ ਗਏ ਅਤੇ ਅਤੇ ਮੌਕੇ ‘ਤੇ ਹੀ ਮੌਤ ਹੋ ਗਈ । ਮਾਂ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ ਉਸ ਨੂੰ ਨਹੀਂ ਪਤਾ ਕਿ ਉਸ ਦੀ ਗੋਦ ਸੁੰਨੀ ਹੋ ਗਈ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਸਨ ਅਤੇ ਪਰਿੰਦੇ ਦੇ ਵੀ ਪਰ ਨਾ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ।

ਬੱਚਿਆਂ ਦੀ ਮੌਤ ਤੋਂ ਬਾਅਦ ਵੀ ਲੁਟੇਰੇ ਹਰਕਤ ਤੋਂ ਬਾਜ ਨਹੀਂ ਆਏ

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਪਰਸ ਆਪਣੇ ਅੱਗੇ ਟੰਗਿਆ ਸੀ ਪਿੱਛੇ 20 ਸਾਲ ਦੀ ਧੀ ਅਤੇ 6 ਸਾਲ ਦਾ ਮੁੰਡਾ ਬੈਠਾ ਸੀ । ਲੁਟੇਰੇ ਕਾਫੀ ਦੇਰ ਤੋਂ ਮਹਿਲਾ ਦਾ ਪਿੱਛਾ ਕਰ ਰਹੇ ਸਨ । ਮਹਿਲਾ ਨੂੰ ਵੀ ਇਸ ਦਾ ਅਹਿਸਾਸ ਸੀ । ਪਰ ਹਨੇਰਾ ਹੋਣ ਦੀ ਵਜ੍ਹਾ ਕਰਕੇ ਉਸ ਨੇ ਫਟਾਫਟ ਘਰ ਪਹੁੰਚਣ ਦੀ ਕੋਸ਼ਿਸ਼ ਕੀਤੀ। ਜਦੋਂ ਮਹਿਲਾ ਨੇ ਇੱਕ ਗਲੀ ਤੋਂ ਆਪਣੇ ਘਰ ਵੱਲ ਸਕੂਟੀ ਨੂੰ ਮੋੜਿਆ ਤਾਂ ਲੁਟੇਰਿਆਂ ਨੇ ਪਰਸ ਖੋਣ ਦੀ ਕੋਸ਼ਿਸ਼ ਕੀਤੀ। ਮਹਿਲਾ ਨੇ ਬਚਾਅ ਕੀਤਾ ਪਰ ਇਸੇ ਦੌਰਾਨ ਸਕੂਟੀ ਦਾ ਬੈਲੰਸ ਵਿਗੜ ਗਿਆ ਬੱਚੇ ਟਰਾਲੀ ਹੇਠਾਂ ਆ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ । ਬੱਚਿਆਂ ਦੀ ਮੌਤ ਦਾ ਮੰਜਰ ਇੰਨਾਂ ਭਿਆਨਕ ਸੀ ਜਿਸ ਨੇ ਵੀ ਇਸ ਨੂੰ ਵੇਖਿਆ ਉਸ ਦੀ ਰੂਹ ਕੰਬ ਗਈ । ਲੁਟੇਰੇ ਬੱਚਿਆਂ ਦੀ ਮੌਤ ਤੋਂ ਬਾਅਦ ਵੀ ਹੱਟੇ ਨਹੀਂ ਉਹ ਮਹਿਲਾ ਦਾ ਪਰਸ ਚੁੱਕ ਕੇ ਫਰਾਰ ਹੋ ਗਏ । ਜ਼ਖਮੀ ਹਾਲਤ ਵਿੱਚ ਮਾਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਪਰ ਉਸ ਨਹੀਂ ਪਤਾ ਉਸ ਦੇ ਦਿਲ ਦੇ ਟੁੱਕੜੇ ਹਮੇਸ਼ਾ ਨਹੀਂ ਉਸ ਤੋਂ ਅਤੇ ਪਰਿਵਾਰ ਤੋਂ ਵਿਛੜ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਪੂਰੇ ਇਲਾਕੇ ਵਿੱਚ ਸੁਰੱਖਿਆ ਕਾਫੀ ਕਰੜੀ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਲੁਟੇਰੇ ਬੇਖੌਫ ਘੁੰਮ ਰਹੇ ਹਨ ।

ਪੰਜਾਬ ਵਿੱਚ ਕਾਨੂੰਨੀ ਹਾਲਾਤ ਸਵਾਲਾਂ ਵਿੱਚ

ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਦਿਨ ਬੀਤ ਦਾ ਹੋਏ ਜਦੋਂ ਕਿਸੇ ਗਲੀ,ਮੁਹੱਲੇ ਤੋਂ ਸਰੇਆਮ ਲੁੱਟ ਦੀ ਵਾਰਦਾਤ ਸਾਹਮਣੇ ਨਾ ਆਉਂਦੀ ਹੋਵੇ। ਸਰੇਆਮ ਮਹਿਲਾਵਾਂ ਦੇ ਕੰਨਾਂ ਤੋਂ ਵਾਲਿਆ ਖਿੱਚ ਲਈ ਜਾਂਦੀ ਹੈ । ਸਿਰਫ਼ ਇੰਨਾਂ ਹੀ ਨਹੀਂ ਲੁਧਿਆਣਾ ਵਿੱਚ ਤਾਂ ਇੱਕ ਲੁਟੇਰੇ ਨੇ ਵਾਲਿਆਂ ਖੋਣ ਦੇ ਚੱਕਰ ਵਿੱਚ ਇੱਕ ਮਹਿਲਾ ਕੰਨ ਹੀ ਨਾਲ ਲੈ ਗਿਆ ਸੀ । ਲੁਟੇਰੇ ਅਰਾਮ ਨਾਲ ਆਉਂਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਚੱਲੇ ਜਾਂਦੇ ਹਨ । ਸੂਬੇ ਦੇ ਕਾਨੂੰਨੀ ਹਾਲਾਤਾਂ ਨੂੰ ਲੈਕੇ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰ ਥਾਂ ‘ਤੇ ਪੁਲਿਸ ਮੌਜੂਦ ਨਹੀਂ ਹੋ ਸਕਦੀ ਹੈ । ਪਰ ਪੁਲਿਸ ਦਾ ਖੌਫ ਇੰਨਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਸ਼ਹਿਰ ਵਿੱਚ ਗੁਨਾਹ ਕਰਨ ਤੋਂ ਪਹਿਲਾਂ ਕਿਸੇ ਦੇ ਵੀ ਹੱਥ ਪੈਰ ਕੰਬ ਜਾਣ । ਹੁਸ਼ਿਆਰਪੁਰ ਦੇ ਟਾਂਡਾ ਤੋਂ ਮਹਿਲਾ ਨਾਲ ਜੋ ਹੋਇਆ ਹੈ ਉਹ ਦਿਲ ਨੂੰ ਹਿੱਲਾ ਦੇਣ ਵਾਲੀ ਵਾਰਦਾਤ ਹੈ । ਪੁਲਿਸ ਨੂੰ ਜਲਦ ਤੋਂ ਜਲਦ ਇਸ ਦੇ ਗੁਨਾਹਗਾਰਾਂ ਦਾ ਹਿਸਾਬ ਕਰਨਾ ਹੋਵੇਗਾ ।

Exit mobile version