ਬਿਊਰੋ ਰਿਪੋਰਟ : ਹੁਸ਼ਿਆਰਪੁਰ ਵਿੱਚ 2 ਨੌਜਵਾਨਾਂ ਦੀ ਬਹੁਤ ਦੀ ਦਰਦਨਾਕ ਮੌਤ ਹੋਈ ਹੈ । ਪਿੰਡ ਸੋਹੜਾ ਕੰਡੀ ਵਿੱਚ 2 ਨੌਜਵਾਨਾਂ ਦੀ ਨਹਿਰ ਵਿੱਚ ਨਹਾਉਂਦੇ ਹੋਏ ਮੌਤ ਹੋ ਗਈ ਹੈ । ਦੋਵੇਂ ਨੌਜਵਾਨਾਂ ਦੀ ਉਮਰ 17 ਤੋਂ 18 ਸਾਲ ਦੱਸੀ ਜਾ ਰਹੀ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਅਭੈ ਅਤੇ ਨਿਖਿਲ ਦੇ ਰੂਪ ਵਿੱਚ ਹੋਈ ਹੈ ।
DSP ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਕੇਰੀਆਂ ਦੇ ਨਿੱਜੀ ਹਸਪਤਾਲ ਵਿੱਚ 2 ਬੱਚਿਆਂ ਦੀ ਨਹਿਰ ਵਿੱਚ ਡੁੱਬਣ ਦੀ ਵਜ੍ਹਾ ਕਰਕੇ ਮੌਤ ਦੀ ਇਤਲਾਹ ਮਿਲੀ ਸੀ। ਵਿਰਕ ਨੇ ਦੱਸਿਆ ਕਿ ਦੋਵੇਂ ਨੌਜਵਾਨਾਂ ਨੂੰ ਤੈਰਨਾ ਵੀ ਆਉਂਦਾ ਸੀ ਅਤੇ ਰੋਜ਼ਾਨਾ ਉਹ ਨਹਿਰ ਵਿੱਚ ਨਹਾਉਣ ਜਾਂਦੇ ਸਨ। ਜਦੋਂ ਬੱਚੇ ਡੁੱਬ ਰਹੇ ਸਨ ਤਾਂ ਕਈ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੱਚਿਆਂ ਨੂੰ ਡੁੱਬਦਾ ਹੋਇਆ ਵੇਖਿਆ ਤਾਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਪਰ ਦੋਵੇਂ ਬੇਹੋਸ਼ ਹੋ ਗਏ ਸਨ । ਜਦੋਂ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ । ਪੁਲਿਸ ਦੋਵਾਂ ਨੌਜਵਾਨਾਂ ਦਾ ਪੋਸਟਮਾਰਟਮ ਕਰ ਰਹੀ ਹੈ। ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਦੋਵਾਂ ਨੌਜਵਾਨਾਂ ਨੂੰ ਤੈਰਨਾ ਆਉਂਦਾ ਸੀ ਅਤੇ ਉਹ ਤਕਰੀਬਨ ਰੋਜ਼ ਨਹਾਉਣ ਦੇ ਲਈ ਨਹਿਰ ਆਉਂਦੇ ਸਨ ਤਾਂ ਆਖ਼ਿਰ ਅਜਿਹਾ ਕੀ ਹੋਇਆ ਕਿ ਉਹ ਡੱਬ ਗਏ । ਕੀ ਨਹਾਉਣ ਦੌਰਾਨ ਕੋਈ ਅਜਿਹੀ ਚੀਜ਼ ਦੋਵਾਂ ਨੂੰ ਲੱਗੀ ਕੀ ਉਹ ਬੇਹੋਸ਼ ਹੋ ਗਏ ਹੋਣ ਜਾਂ ਫਿਰ ਪਾਣੀ ਵਿੱਚ ਕੋਈ ਜ਼ਹਿਰੀਲਾ ਸੱਪ ਜਾਂ ਫਿਰ ਕੀੜਾ ਸੀ ਜਿਸ ਦੀ ਵਜ੍ਹਾ ਕਰਕੇ ਅਭੈ ਅਤੇ ਨਿਖਿਲ ਦੀ ਮੌਤ ਹੋਈ ਹੋਵੇ ? ਫ਼ਿਲਹਾਲ ਇਹ ਸਾਰਾ ਕੁਝ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕਲੀਅਰ ਹੋਵੇਗਾ ।