The Khalas Tv Blog Punjab ਹੁਸ਼ਿਆਰਪੁਰ ਵਿੱਚ ਧਾਰਾ 144 ਲਾਗੂ ! DC ਨੇ ਦਿੱਤੇ ਨਿਰਦੇਸ਼ !
Punjab

ਹੁਸ਼ਿਆਰਪੁਰ ਵਿੱਚ ਧਾਰਾ 144 ਲਾਗੂ ! DC ਨੇ ਦਿੱਤੇ ਨਿਰਦੇਸ਼ !

ਬਿਊਰੋ ਰਿਪੋਰਟ : ਹੁਸ਼ਿਆਰਪੁਰ ਵਿੱਚ ਧਾਰਾ 144 ਲਾਗੂ ਹੋ ਗਈ ਹੈ, ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ, 20 ਜੁਲਾਈ ਤੱਕ ਇਹ ਲਾਗੂ ਰਹੇਗਾ । ਹੁਕਮਾਂ ਦਾ ਉਲੰਘਨ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ । ਵਾਇਸ ਚੇਅਰਮੈਨ ਪੰਜਾਬ ਸਿੱਖਿਆ ਬੋਰਡ ਵੱਲੋਂ ਜਾਰੀ ਪੱਤਰ ਮੁਤਾਬਿਕ 4 ਜੁਲਾਈ ਤੋਂ 15 ਜੁਲਾਈ ਤੱਕ 8ਵੀਂ ਦੀ ਰੀ – ਅਪੀਅਰ ਪ੍ਰੀਖਿਆ ਹੈ । ਇਸ ਦੇ ਚੱਲਦਿਆ ਤੈਅ ਪ੍ਰੀਖਿਆ ਕੇਂਦਰਾਂ ਵਿੱਚ 100 ਮੀਟਰ ਦੇ ਦਾਇਰੇ ਵਿੱਚ ਧਾਰਾ 144 ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ।

ਪ੍ਰੀਖਿਆ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਿਆ ਫੈਸਲਾ

ਦੈਨਿਕ ਭਾਸਕਰ ਦੇ ਮੁਤਾਬਿਕ DC ਕੋਮਲ ਮਿੱਤਲ ਨੇ ਦੱਸਿਆ ਹੈ ਕਿ ਪ੍ਰੀਖਿਆ ਦੇ ਦੌਰਾਨ ਵਿਦਿਆਰਥੀਆਂ ਦੇ ਰਿਸ਼ਤੇਦਾਰ ਅਤੇ ਹੋਰ ਵਿਅਕਤੀ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ। ਜਿਸ ਦੀ ਵਜ੍ਹਾ ਕਰਕੇ ਕੋਈ ਘਟਨਾ ਨਾ ਵਾਪਰੇ ਇਸ ਲਈ ਧਾਰਾ 144 ਲਗਾਈ ਗਈ ਹੈ । 100 ਮੀਟਰ ਦੇ ਦਾਇਰੇ ਅਧੀਨ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗਾ । ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਫੌਜਦਾਰੀ ਐਕਟ 1973 ਦੇ ਤਹਿਤ ਡੀਸੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕੀਤੀ ਹੈ । ਡੀਸੀ ਨੇ ਨਿਰਦੇਸ਼ ਤੋਂ ਬਾਅਦ 20 ਜੁਲਾਈ ਤੱਕ ਜ਼ਿਲ੍ਹੇ ਦੀ ਹੱਦ ਅੰਦਰ ਸਾਰੇ ਪ੍ਰੀਖਿਆ ਕੇਂਦਰਾਂ ‘ਤੇ 100 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਇਸ ਤੋਂ ਜ਼ਿਆਦਾ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ।

ਇਸ ਤੋਂ ਪਹਿਲਾਂ ਮੋਹਾਲੀ ਦੀ ਡੀਸੀ ਵੱਲੋਂ ਵੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੌਰਾਨ ਵੀ ਅਜਿਹੇ ਹੀ ਨਿਰਦੇਸ਼ ਜਾਰੀ ਕੀਤੇ ਸਨ, ਲਾਉਡ ਸਪੀਕਰਾਂ,ਧਾਰਮਿਕ ਪ੍ਰੋਗਰਾਮਾਂ ਨੂੰ ਲੈਕੇ ਵੀ ਧਾਰਾ 144 ਲਾਗੂ ਕੀਤੀ ਗਈ ਸੀ । ਇਸ ਦੇ ਪਿੱਛੇ ਮਕਸਦ ਸੀ ਕਿ ਵਿਦਿਆਰਥੀਆਂ ਦੀ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ।

Exit mobile version