ਲੁਧਿਆਣਾ : ਸੂਬੇ ਵਿੱਚ ਗੁੰਡਾਗਰਦੀ ਲਗਾਤਾਰ ਵਧ ਰਹੀ ਹੈ। ਆਏ ਦਿਨ ਕਿਤ੍ ਨਾ ਕਿਤੇ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਇੱਕ ਖ਼ਬਰ ਲੁਧਿਆਣਾ ਤੋਂ ਸਾਹਮਮੇ ਆਈ ਹੈ ਜਿੱਥੇ 20 ਤੋਂ ਵੱਧ ਬਦਮਾਸ਼ਾਂ ਨੇ ਸ਼ਰਾਆਮ ਗੁੰਡਾਗਰਦੀ ਕੀਤੀ।
ਸ਼ਰਾਰਤੀ ਅਨਸਰਾਂ ਨੇ ਇਲਾਕੇ ਵਿੱਚ ਲੋਕਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਨੇ ਇੱਟਾਂ ਅਤੇ ਪੱਥਰਾਂ ਨਾਲ ਕਈ ਘਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਬਦਮਾਸ਼ਾਂ ਵੱਲੋਂ ਮਚਾਈ ਗਈ ਦਹਿਸ਼ਤ ਦੀ ਵੀਡੀਓ ਵੀ ਸੀਸੀਟੀਵੀ ਵਿੱਚ ਕੈਦ ਹੋ ਗਈ। ਇਲਾਕੇ ਦੇ ਲੋਕਾਂ ਨੇ ਪੁਲਿਸ ਚੌਕੀ ਗਿਆਸਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਬਦਮਾਸ਼ ਇਲਾਕੇ ਦੇ ਨੌਜਵਾਨ ਨੂੰ ਕੁੱਟ ਰਹੇ ਸਨ, ਅਤੇ ਜਦੋਂ ਉਸਨੂੰ ਛੱਡਿਆ ਗਿਆ ਤਾਂ ਉਨ੍ਹਾਂ ਨੇ ਘਰਾਂ ‘ਤੇ ਪੱਥਰ ਸੁੱਟ ਦਿੱਤੇ।
ਜਾਣਕਾਰੀ ਦਿੰਦਿਆਂ ਸੰਗਮ ਦੇਵੀ ਨੇ ਦੱਸਿਆ ਕਿ ਇਲਾਕੇ ਵਿੱਚ ਕੁਝ ਲੋਕ ਇੱਕ ਨੌਜਵਾਨ ਨੂੰ ਕੁੱਟ ਰਹੇ ਸਨ। ਗਲੀ ਵਿੱਚ ਰਹਿਣ ਵਾਲੇ ਕੁਝ ਲੋਕਾਂ ਨੇ ਉਸਨੂੰ ਬਦਮਾਸ਼ਾਂ ਤੋਂ ਬਚਾਇਆ। ਇਸ ਦੁਸ਼ਮਣੀ ਕਾਰਨ, ਉਨ੍ਹਾਂ ਲੋਕਾਂ ਨੇ ਇਲਾਕੇ ‘ਤੇ ਹਮਲਾ ਕਰ ਦਿੱਤਾ। ਸ਼ਰਾਰਤੀ ਅਨਸਰਾਂ ਨੇ ਇਲਾਕੇ ਦੇ 5 ਤੋਂ 7 ਘਰਾਂ ਦੀ ਭੰਨਤੋੜ ਕੀਤੀ ਹੈ। ਲੋਕਾਂ ਨੇ ਆਪਣੇ ਘਰਾਂ ਵਿੱਚ ਵੜ ਕੇ ਆਪਣੀਆਂ ਜਾਨਾਂ ਬਚਾਈਆਂ।
ਇਲਾਕੇ ਵਿੱਚ ਭੰਨਤੋੜ ਕਰਨ ਅਤੇ ਧਮਕੀਆਂ ਦੇਣ ਤੋਂ ਬਾਅਦ ਬਦਮਾਸ਼ ਉੱਥੋਂ ਚਲੇ ਗਏ। ਇਸ ਭੰਨਤੋੜ ਦੌਰਾਨ ਲੋਕਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਇਲਾਕੇ ਦੇ ਵਸਨੀਕਾਂ ਨੇ ਅਜੇ ਤੱਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ ਪਰ ਇਸ ਤੋਂ ਪਹਿਲਾਂ ਹੀ ਹਮਲਾਵਰਾਂ ਨੇ ਇਲਾਕੇ ਵਿੱਚ ਹੰਗਾਮਾ ਕਰ ਦਿੱਤਾ। ਸਾਰੇ ਹਮਲਾਵਰਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਕਈਆਂ ਦੇ ਚਿਹਰੇ ਵੀ ਕੱਪੜੇ ਨਾਲ ਢੱਕੇ ਹੋਏ ਸਨ। ਇਸ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵਿੱਚ ਗੁੱਸਾ ਹੈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਹੈ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।