The Khalas Tv Blog India ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ ਤੋਂ ਜਿੱਤੀ ਜੰਗ, ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ
India

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ ਤੋਂ ਜਿੱਤੀ ਜੰਗ, ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ

 ‘ਦ ਖ਼ਾਲਸ ਬਿਊਰੋ:- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ ਨੂੰ ਹਰਾ ਕੇ ਜੰਗ ਜਿੱਤ ਲਈ ਹੈ, ਹੁਣ ਉਹਨਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ। ਜਿਸ ਦੀ ਜਾਣਕਾਰੀ ਅਮਿਤ ਸ਼ਾਹ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਖੁਦ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਮੈਂ ਪਰਮਾਤਮਾਂ ਦਾ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਆਪਣੇ ਲਈ ਦੁਆਵਾਂ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ, ਉਹਨਾਂ ਇਹ ਵੀ ਕਿਹਾ ਕਿ ਮੈਂ ਡਾਕਟਰਾਂ ਦੀ ਸਲਾਹ ਲਈ ਕੁੱਝ ਦਿਨ ਹੋਰ ਆਈਸੋਲੇਟ ਸੈਂਟਰ ਵਿੱਚ ਰਹਾਂਗਾਂ।

 ਦੂਸਰੇ ਟਵੀਟ ਵਿੱਚ ਅਮਿਤ ਸ਼ਾਹ ਨੇ ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਵੀ ਧੰਨਵਾਦ ਕੀਤਾ। 2 ਅਗਸਤ ਨੂੰ ਅਮਿਤ ਸ਼ਾਹ ਨੇ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਬਾਰੇ ਖੁਦ ਟਵੀਟ ਕਰਕੇ ਦੱਸਿਆ ਸੀ। ਜਿਸ ਤੋਂ  ਬਾਅਦ ਉਹਨਾਂ ਨੂੰ ਕੋਰੋਨਾ ਦੇ ਇਲਾਜ਼ ਲਈ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Exit mobile version