The Khalas Tv Blog Punjab ਹੋਲੇ ਮਹੱਲੇ ਮੌਕੇ 150 ਸੀਸੀਟੀਵੀ ਕੈਮਰੇ ਕਰਨਗੇ ਨਿਗਰਾਨੀ
Punjab

ਹੋਲੇ ਮਹੱਲੇ ਮੌਕੇ 150 ਸੀਸੀਟੀਵੀ ਕੈਮਰੇ ਕਰਨਗੇ ਨਿਗਰਾਨੀ

‘ਦ ਖ਼ਾਲਸ ਬਿਊਰੋ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਰਤਪੁਰ ਸਾਹਿਬ ਅਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ 14 ਤੋਂ 19 ਮਾਰਚ ਤੱਕ ਮਨਾਏ ਜਾ ਰਹੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਹੋਲੇ ਮਹੱਲੇ ਮੌਕੇ ਗੁਰਦੁਆਰਾ ਕੰਪਲੈਕਸ ਦੇ ਸਮੁੱਚੇ ਏਰੀਏ ਅੰਦਰ 150 ਸੀਸੀਟੀਵੀ ਕੈਮਰੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਲਗਾਏ ਗਏ ਹਨ।

ਇਸ ਵਾਰ ਵੀ ਸ਼ਰਧਾਲੂਆਂ ਦਾ ਬੀਮਾ ਕਰਵਾਇਆ ਗਿਆ ਹੈ। ਸ਼ਰਧਾਲੂਆਂ ਦੇ ਰਹਿਣ ਦੀ ਸਹੂਲਤ ਲਈ ਤਖਤ ਦੇ ਆਸ ਪਾਸ ਦੋ ਹਜ਼ਾਰ ਦੇ ਕਰੀਬ ਆਰਜ਼ੀ ਟੈਂਟ ਲਗਵਾਏ ਜਾ ਰਹੇ ਹਨ । ਬੀਮਾਰ ਜਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਮੈਡੀਕਲ ਵੈਨਾਂ ਵੀ ਚਲਾਈਆਂ ਜਾਣਗੀਆਂ ।

Exit mobile version