ਬਿਉਰੋ ਰਿਪੋਰਟ – ਪਾਕਿਸਤਾਨ ਦੇ ਸਿੰਧ ਸੂਬੇ ਤੋਂ ਉੱਜੜ ਆਏ ਕਈ ਲੋਕਾਂ ਵਿਚ ਇਕ ਲੜਕੀ ਨੇ ਭਾਰਤ-ਪਾਕਿਸਤਾਨ ਸਰਹੱਦ ਉੱਤੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਵੀਰਵਾਰ ਨੂੰ, ਸਿੰਧ ਤੋਂ 159 ਹਿੰਦੂ ਪ੍ਰਵਾਸੀਆਂ ਦਾ ਇੱਕ ਜੱਥਾ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ। ਉਨ੍ਹਾਂ ਵਿੱਚੋਂ ਇੱਕ ਗਰਭਵਤੀ ਔਰਤ ਸੀ ਜਿਸਦਾ ਨਾਮ ਮਾਇਆ ਸੀ। ਭਾਰਤ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਉਸਨੂੰ ਅਚਾਨਕ ਜਣੇਪੇ ਦੀ ਪੀ ਹੋਣ ਲੱਗੀ। ਔਰਤ ਦੇ ਪਤੀ ਖਾਨੂ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਸਰਹੱਦ ‘ਤੇ ਮੌਜੂਦ ਭਾਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਅਟਾਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਕੁਝ ਘੰਟਿਆਂ ਦੇ ਇਲਾਜ ਤੋਂ ਬਾਅਦ, ਔਰਤ ਨੇ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ।ਕਿਉਂਕਿ ਕੁੜੀ ਦਾ ਜਨਮ ਭਾਰਤੀ ਧਰਤੀ ‘ਤੇ ਹੋਇਆ ਸੀ, ਇਸ ਲਈ ਮਾਪਿਆਂ ਨੇ ਉਸਦਾ ਨਾਮ ‘ਭਾਰਤੀ’ ਰੱਖਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ – ਸੁਖਬੀਰ ਨੇ ਮੰਗੀ ਸੀਬੀਆਈ ਤੇ ਐਨਆਈਏ ਜਾਂਚ