The Khalas Tv Blog India ਹਿਮਾਚਲ ਪ੍ਰਦੇਸ਼ ਚੋਣਾਂ : ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੀ ਸੀਟ ਤੋਂ ਕੀਤੀ ਜਿੱਤ ਪ੍ਰਾਪਤ
India

ਹਿਮਾਚਲ ਪ੍ਰਦੇਸ਼ ਚੋਣਾਂ : ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੀ ਸੀਟ ਤੋਂ ਕੀਤੀ ਜਿੱਤ ਪ੍ਰਾਪਤ

Himachal Pradesh Elections:

ਹਿਮਾਚਲ ਪ੍ਰਦੇਸ਼ ਚੋਣਾਂ : ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੀ ਸੀਟ ਤੋਂ ਕੀਤੀ ਜਿੱਤ ਪ੍ਰਾਪਤ

Himachal Elections : ਹਿਮਾਚਲ ਪ੍ਰਦੇਸ਼ ਵਿਚ ਸੈਰਾਜ ਹਲਕੇ ਤੋਂ ਮੌਜੂਦਾ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਜੈਰਾਮ ਠਾਕੁਰ ਸਿਰਾਜ  ਚੋਣ ਜਿੱਤ ਗਏ ਹਨ।  ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ 10 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ ਸੇਰਾਜ ਵਿਧਾਨ ਸਭਾ ਸੀਟ ਹਾਟ ਸੀਟ ਹੈ। ਕਿਉਂਕਿ ਸੂਬੇ ਦੇ ਮੌਜੂਦਾ ਸੀਐਮ ਜੈਰਾਮ ਠਾਕੁਰ ਇੱਥੋਂ ਚੋਣ ਲੜ ਰਹੇ ਸਨ। ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਚੇਤਰਾਮ ਠਾਕੁਰ ਨੂੰ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।

ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। 2017 ਦੀਆਂ ਚੋਣਾਂ ਵਿੱਚ, ਭਾਜਪਾ ਦੇ ਜੈ ਰਾਮ ਠਾਕੁਰ ਨੇ ਕਾਂਗਰਸ ਦੇ ਚੇਤ ਰਾਮ ਠਾਕੁਰ ਨੂੰ 11,254 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ।

ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿਰਾਜ ਵਿਧਾਨ ਸਭਾ ਸੀਟ ‘ਤੇ ਭਾਜਪਾ ਦੀ ਮਜ਼ਬੂਤ ​​ਪਕੜ ਹੈ। ਜੈਰਾਮ ਠਾਕੁਰ ਪਹਿਲੀ ਵਾਰ 1998 ਵਿੱਚ ਇੱਥੋਂ ਚੋਣ ਜਿੱਤੇ ਸਨ। ਉਹ 2003, 2007, 2012, 2017 ਵਿੱਚ ਸਿਰਾਜ ਤੋਂ ਜਿੱਤੇ ਸਨ। ਮੰਡੀ ਵਿੱਚ ਪਿਛਲੀਆਂ ਚੋਣਾਂ ਵਿੱਚ 10 ਸੀਟਾਂ ਵਿੱਚੋਂ ਭਾਜਪਾ ਨੇ 9 ਸੀਟਾਂ ’ਤੇ ਕਬਜ਼ਾ ਕੀਤਾ ਸੀ।

ਹਿਮਾਚਲ ਪ੍ਰਦੇਸ਼  ਵਿਚ 59 ਥਾਵਾਂ ’ਤੇ 68 ਗਿਣਤੀ ਕੇਂਦਰ ਬਣਾਏ ਗਏ ਹਨ। ਹਿਮਾਚਲ ਵਿਚ ਕਰੀਬ 76.44 ਪ੍ਰਤੀਸ਼ਤ ਲੋਕਾਂ ਨੇ ਵੋਟ ਹੱਕ ਦੀ ਵਰਤੋਂ ਕੀਤੀ ਸੀ।

Exit mobile version