The Khalas Tv Blog Punjab ਹਿਮਾਚਲ ਪੁਲਿਸ ਨੇ ਲਿਆ ਪੰਜਾਬੀ ਨੌਜਵਾਨ ਨੂੰ ਹਿ ਰਾਸਤ ਵਿੱਚ
Punjab

ਹਿਮਾਚਲ ਪੁਲਿਸ ਨੇ ਲਿਆ ਪੰਜਾਬੀ ਨੌਜਵਾਨ ਨੂੰ ਹਿ ਰਾਸਤ ਵਿੱਚ

‘ਦ ਖਾਲਸ ਬਿਊਰੋ:ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਹਿਮਾਚਲ ਵਿਧਾਨ ਸਭਾ ‘ਚ ਖਾਲਿਸਤਾਨੀ ਝੰਡੇ ਲਹਿਰਾਉਣ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੋਰਿੰਡਾ ਦੇ 30 ਸਾਲਾ ਨੌਜਵਾਨ ਹਰਬੀਰ ਸਿੰਘ ਉਰਫ ਰਾਜੂ ਨੂੰ ਹਿ ਰਾਸਤ ਵਿੱਚ ਲੈ ਲਿਆ ਹੈ।ਇਸੇ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਲਈ ਪੁਲਿਸ ਉਸ ਦੇ ਘਰ ਗਈ ਪਰ ਉਹ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਗਿਆ ।

ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੀ ਟੀਮ ਨੇਅੱਜ ਸਵੇਰੇ ਮੋਰਿੰਡਾ ਦੇ ਸ਼ੂਗਰ ਮਿੱਲ ਰੋਡ ਦੇ ਵਾਰਡ ਨੰਬਰ ਇੱਕ ਵਿੱਚ ਸਥਿਤ ਇੱਕ ਘਰ ਵਿੱਚ ਛਾਪਾ ਮਾਰ ਕੇ 30 ਸਾਲਾ ਹਰਬੀਰ ਸਿੰਘ ਰਾਜੂ ਨੂੰ ਗ੍ਰਿ ਫ਼ਤਾਰ ਕਰ ਲਿਆ।ਇਹ ਟੀਮ ਸ੍ਰੀ ਚਮਕੌਰ ਸਾਹਿਬ ਦੇ ਇੱਕ ਪਿੰਡ ਰੁੜਕੀ ਹੀਰਾ ‘ਚ ਵੀ ਇੱਕ ਹੋਰ ਮੁਲਜ਼ਮ ਨੂੰ ਗ੍ਰਿ ਫ਼ਤਾਰ ਕਰਨ ਪਹੁੰਚੀ ਪਰ ਉਹ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਗਿਆ।

ਹਿਮਾਚਲ ਪ੍ਰਦੇਸ਼ ਦੀ ਸਰਦ ਰੁੱਤ ਦੀ ਰਾਜਧਾਨੀ ਧਰਮਸ਼ਾਲਾ ਵਿਖੇ ਵਿਧਾਨ ਸਭਾ ਭਵਨ ਦੇ ਬਾਹਰ ਕਿਸੇ ਨੇ ਖਾਲਿਸਤਾਨੀ ਝੰਡੇ ਲਹਿਰਾ ਦਿੱਤੇ ਸਨ ਤੇ ਕੰਧਾ ‘ਤੇ ਵੀ ਪੇਂਟ ਨਾਲ ਖਾਲਿਸਤਾਨ ਲਿੱਖ ਦਿੱਤਾ ,ਜਿਸ ਕਾਰਣ ਉਥੇ ਹਲਚਲ ਮਚ ਗਈ ਸੀ। ਇਸ ਸੰਬੰਧ ਵਿੱਚ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਇਨ੍ਹਾਂ ਝੰਡਿਆਂ ਨੂੰ ਉਥੋਂ ਹਟਾ ਦਿੱਤਾ ਤੇ ਕੰਧਾਂ ਨੂੰ ਵੀ ਪੇਂਟ ਕਰਵਾ ਦਿੱਤਾ ਸੀ।

Exit mobile version