The Khalas Tv Blog India ਹਿਮਾਚਲ ਪੁਲਿਸ ਨੇ ਫੜੇ ਖ਼ੌਫ਼ਨਾਕ ਸਟੰਟ ਕਰਦੇ 8 ਪੰਜਾਬੀ ਹੁੱਲ੍ਹੜਬਾਜ਼, ‘ਖ਼ਤਰਨਾਕ ਡਰਾਈਵਿੰਗ’ ਦਾ ਕੀਤਾ ਚਲਾਨ
India Punjab

ਹਿਮਾਚਲ ਪੁਲਿਸ ਨੇ ਫੜੇ ਖ਼ੌਫ਼ਨਾਕ ਸਟੰਟ ਕਰਦੇ 8 ਪੰਜਾਬੀ ਹੁੱਲ੍ਹੜਬਾਜ਼, ‘ਖ਼ਤਰਨਾਕ ਡਰਾਈਵਿੰਗ’ ਦਾ ਕੀਤਾ ਚਲਾਨ

ਹਿਮਾਚਲ ਪੁਲਿਸ ਨੇ ਪੰਜਾਬ ਦੇ 8 ਨੌਜਵਾਨ ਕਾਬੂ ਕੀਤੇ ਸਨ ਜਿਹੜੇ ਸੜਕ ’ਤੇ ਚੱਲਦੀ ਗੱਡੀ ’ਤੇ ਬੈਠ ਕੇ ਖ਼ਤਰਨਾਕ ਸਟੰਟ ਕਰ ਰਹੇ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਪੰਜਾਬ ਤੋਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਘੁੰਮਣ ਗਏ ਇਨ੍ਹਾਂ 8 ਨੌਜਵਾਨਾਂ ਨੂੰ ਕਾਰ ’ਤੇ ਸਟੰਟ ਤੇ ਹੁੱਲ੍ਹੜਬਾਜ਼ੀ ਕਰਨੀ ਮਹਿੰਗੀ ਪੈ ਗਈ।

ਜਾਣਕਾਰੀ ਮੁਤਾਬਕ ਸ਼ਿਮਲਾ ਤੋਂ ਵਾਪਸ ਪੰਜਾਬ ਆਉਂਦਿਆਂ ਦੋ ਗੱਡੀਆਂ ਵਿੱਚ ਸਵਾਰ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਚੱਲਦੀ ਗੱਡੀ ਵਿੱਚੋਂ ਉੱਤਰ ਕੇ ਸਟੰਟ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਉਨ੍ਹਾਂ ਦਾ ਪਿੱਛਾ ਕਰਨ ਵਾਲੇ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਪੁਲਿਸ ਨੂੰ ਸੂਚਨਾ ਦਿੱਤੀ। ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਕੰਡਾਘਾਟ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਸਾਰੇ ਮੁੰਡਿਆਂ ਨੂੰ ਥਾਣੇ ਲੈ ਗਈ। ਸਾਰੇ ਨੌਜਵਾਨ ਵਿਦਿਆਰਥੀ ਦੱਸੇ ਜਾਂਦੇ ਹਨ ਅਤੇ ਲੁਧਿਆਣਾ ਤੋਂ ਘੁੰਮਣ ਲਈ ਸ਼ਿਮਲਾ ਆਏ ਸਨ। ਬੀਤੇ ਸ਼ੁੱਕਰਵਾਰ ਸ਼ਿਮਲਾ ਤੋਂ ਵਾਪਸ ਮੁੜਦਿਆਂ ਸ਼ਿਮਲਾ-ਚੰਡੀਗੜ੍ਹ ਫੋਰ ਲੇਨ ’ਤੇ ਇਨ੍ਹਾਂ ਨੇ ਕਾਰ ‘ਚ ਸਟੰਟ ਸਟੰਟਬਾਜ਼ੀ ਕੀਤੀ।

ਕੰਡਾਘਾਟ ਪੁਲਿਸ ਸਾਰੇ ਅੱਠ ਨੌਜਵਾਨਾਂ ਨੂੰ ਥਾਣੇ ਲੈ ਗਈ ਅਤੇ ਇੱਕ ਘੰਟੇ ਤੱਕ ਥਾਣੇ ਵਿੱਚ ਡੱਕੀ ਰੱਖਿਆ। ਪੁਲਿਸ ਨੇ ਇਨ੍ਹਾਂ ਦੋਵਾਂ ਵਾਹਨਾਂ ਦੇ ਖ਼ਤਰਨਾਕ ਡਰਾਈਵਿੰਗ ਲਈ ਚਲਾਨ ਕੱਟੇ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਸਲਾਹ ਦੇ ਕੇ ਛੱਡ ਦਿੱਤਾ। ਅਜਿਹਾ ਕਰਕੇ ਉਸ ਨੇ ਨਾ ਸਿਰਫ਼ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਇਆ ਸਗੋਂ ਦੂਜਿਆਂ ਦੀ ਜਾਨ ਵੀ ਖ਼ਤਰੇ ਵਿਚ ਪਾਈ।

ਐਸਐਚਓ (SHO) ਕੰਡਾਘਾਟ ਵੀਰ ਸਿੰਘ ਨੇ ਦੱਸਿਆ ਕਿ ਸਾਰੇ ਨੌਜਵਾਨ ਲੁਧਿਆਣਾ ਤੋਂ ਘੁੰਮਣ ਲਈ ਸ਼ਿਮਲਾ ਆਏ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਹੇਠ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੇ ਸ਼ੁੱਕਰਵਾਰ ਦੁਪਹਿਰ 2 ਤੋਂ 2.30 ਵਜੇ ਦੇ ਦਰਮਿਆਨ ਵਾਪਰੀ।

Exit mobile version