The Khalas Tv Blog Khetibadi ਪੰਜਾਬ ‘ਚ ਅੱਜ ਵੀ ਹਾਈਵੇ ਜਾਮ, ਕਿਸਾਨਾਂ ਨੇ 4 ਥਾਵਾਂ ‘ਤੇ ਲਗਾਏ ਪੱਕੇ ‘ਮੋਰਚਾ’
Khetibadi Punjab

ਪੰਜਾਬ ‘ਚ ਅੱਜ ਵੀ ਹਾਈਵੇ ਜਾਮ, ਕਿਸਾਨਾਂ ਨੇ 4 ਥਾਵਾਂ ‘ਤੇ ਲਗਾਏ ਪੱਕੇ ‘ਮੋਰਚਾ’

ਮੁਹਾਲੀ : ਪੰਜਾਬ ‘ਚ ਸੜਕਾਂ ‘ਤੇ ਸਫਰ ਕਰਨ ਵਾਲੇ ਲੋਕਾਂ ਨੂੰ ਅੱਜ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਅਤੇ ਡੀਏਪੀ ਦੀ ਘਾਟ ਨੂੰ ਲੈ ਕੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ 4 ਹਾਈਵੇਅ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤੇ ਹਨ।

ਇਨ੍ਹਾਂ ਹਾਈਵੇਅ ਵਿੱਚ ਫਗਵਾੜਾ ਵਿੱਚ NH ‘ਤੇ ਸ਼ੂਗਰ ਮਿੱਲ ਦੇ ਸਾਹਮਣੇ, ਮੋਗਾ-ਫਿਰੋਪਜੂਰ ਹਾਈਵੇਅ, ਸੰਗਰੂਰ-ਬਰਨਾਲਾ ਹਾਈਵੇਅ ਅਤੇ ਗੁਰਦਾਸਪੁਰ-ਸ਼੍ਰੀ ਹਰਗੋਬਿੰਦਪੁਰ ਰੋਡ ਸ਼ਾਮਲ ਹਨ। ਅੱਜ (ਐਤਵਾਰ) ਕਿਸਾਨਾਂ ਦਾ ਸੰਘਰਸ਼ ਦੂਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ।

ਸੜਕਾਂ ’ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ

ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਕਿਸਾਨਾਂ ਦੇ ਜਾਮ ਕਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਧਰਨਿਆਂ ਕਾਰਨ ਰਾਹਗੀਰਾਂ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਗਈਆਂ, ਕਿਸੇ ਐਬੂਲੈਂਸ, ਮਰੀਜ਼ ਜਾਂ ਜਰੂਰੀ ਕੰਮ ’ਤੇ ਜਾਣ ਵਾਲੇ ਕਿਸੇ ਵੀ ਵਾਹਨ ਨੂੰ ਰੋਕਿਆ ਨਹੀਂ ਗਿਆ ਪਰ ਫਿਰ ਵੀ ਕਈ ਥਾਵਾਂ ’ਤੇ ਜਾਮ ਵਿਚ ਐਮਰਜੈਂਸੀ ਵਾਹਨ ਫਸ ਗਏ। ਜਿਸ ਕਰਕੇ ਲੋਕਾਂ ਦੀ ਖੱਜਲਖੁਆਰੀ ਹੋਈ।

ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿਚ ਰੋਲ ਕੇ ਸਰਕਾਰ ਅਸਿੱਧੇ ਰੂਪ ਵਿਚ ਛੋਟੀ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਕਿਸਾਨ ਸਰਕਾਰ ਦੇ ਮਨਸੂਬੇ ਪੂਰੇ ਨਹੀ ਹੋਣ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਮਿਲ ਕੇ ਮੌਜੂਦਾ ਹਾਲਾਤ ਵਿਚ ਸੁਧਾਰੇ ਕਰੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

 

Exit mobile version