The Khalas Tv Blog India ਕਈ ਦਿਨ ਬੰਦ ਰਹਿਣ ਮਗਰੋਂ ਕਰਨਾਟਕ ਵਿੱਚ ਹਾਈ ਸਕੂਲ ਖੁੱਲ੍ਹੇ
India

ਕਈ ਦਿਨ ਬੰਦ ਰਹਿਣ ਮਗਰੋਂ ਕਰਨਾਟਕ ਵਿੱਚ ਹਾਈ ਸਕੂਲ ਖੁੱਲ੍ਹੇ

‘ਦ ਖ਼ਾਲਸ ਬਿਊਰੋ :ਕਰਨਾਟਕ ਵਿਚ ਹਿਜਾਬ ਵਿਵਾਦ ਕਾਰਨ ਪਿਛਲੇ ਕਈ ਦਿਨਾਂ ਤੋਂ ਬੰਦ ਰਹੇ ਹਾਈ ਸਕੂਲ ਅੱਜ ਖੋਲ੍ਹ ਦਿਤੇ ਗਏ ਹਨ। ਉੱਡੁਪੀ ਵਿਚ ਲਾਈਆਂ ਪਾਬੰਦੀਆਂ ਅਜੇ ਲਾਗੂ ਹਨ। ਕਈ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਧਾਰਾ 144 ਲਾਗੂ ਹੈ ਤੇ ਨਿਗਰਾਨੀ ਰੱਖੀ ਜਾ ਰਹੀ ਹੈ।ਸਾਰੇ ਸਕੂਲਾਂ ’ਚ ਅੱਜ ਹਾਜ਼ਰੀ ਆਮ ਵਾਂਗ ਰਹੀ ਤੇ ਅੱਜ ਪ੍ਰੀਖਿਆਵਾਂ ਵੀ ਹੋਈਆਂ।ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਸਕੂਲਾਂ ਦੇ 200 ਮੀਟਰ ਦੇ ਘੇਰੇ ਵਿਚ ਧਾਰਾ 144 ਲਾਈ ਹੋਈ ਹੈ। ਸ਼ਾਂਤੀ ਬਣਾਈ ਰੱਖਣ ਲਈ ਇਹ ਪਾਬੰਦੀਆਂ 19 ਫਰਵਰੀ ਤੱਕ ਜਾਰੀ ਰਹਿਣਗੀਆਂ।ਰਾਜ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਪ੍ਰੀ-ਯੂਨੀਵਰਸਿਟੀ ਤੇ ਡਿਗਰੀ ਕਾਲਜਾਂ ਨੂੰ ਖੋਲ੍ਹਣ ਬਾਰੇ ਫ਼ੈਸਲਾ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਲਿਆ ਜਾਵੇਗਾ ਤੇ ਇਹ ਉੱਚ ਵਿਦਿਅਕ ਸੰਸਥਾਵਾਂ 16 ਫਰਵਰੀ ਤੱਕ ਬੰਦ ਰਹਿਣਗੀਆਂ।

Exit mobile version