The Khalas Tv Blog India ਕਰਨਾਟਕ ਵਿੱਚ ਬੰਦ ਰਹਿਣਗੇ ਹਾਈ ਸਕੂਲ ਅਤੇ ਕਾਲਜ
India

ਕਰਨਾਟਕ ਵਿੱਚ ਬੰਦ ਰਹਿਣਗੇ ਹਾਈ ਸਕੂਲ ਅਤੇ ਕਾਲਜ

‘ਦ ਖ਼ਾਲਸ ਬਿਊਰੋ : ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਟਵਿੱਟਰ ਰਾਹੀਂ ਸੂਬੇ ਵਿੱਚ ਹਿਜਾਬ ਵਿਵਾ ਦ ਗਰ ਮਾਉਣ ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਅਗਲੇ ਤਿੰਨ ਦਿਨਾਂ ਲਈ ਸਾਰੇ ਹਾਈ ਸਕੂਲ ਅਤੇ ਕਾਲਜ ਬੰ ਦ ਕਰਨ ਦੇ ਹੁਕਮ ਦਿੱਤੇ ਹਨ।

ਹਿਜਾਬ ਵਿਵਾਦ ‘ਤੇ ਕਰਨਾਟਕ ਹਾਈਕੋਰਟ ‘ਚ ਸੁਣਵਾਈ ਦੇ ਪਹਿਲੇ ਦਿਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਤਾਂ ਜੋ ਆਮ ਲੋਕਾਂ ਨੂੰ ਇਸ ਝ ਗੜੇ ਤੋਂ ਕੋਈ ਪ੍ਰੇਸ਼ਾਨੀ ਨਾ ਹੋਵੇ।

ਅਦਾਲਤ ਨੇ ਕਿਹਾ ਹੈ ਕਿ ਅੰਦੋ ਲਨ ਕਰਨਾ, ਸੜਕਾਂ ‘ਤੇ ਉਤਰਨਾ, ਨਾਅ ਰੇਬਾਜ਼ੀ ਕਰਨਾ ਅਤੇ ਵਿਦਿਆਰਥੀਆਂ ਨੂੰ ਇੱਕ ਦੂਜੇ ‘ਤੇ ਹਮ ਲਾ ਕਰਨਾ ਸਹੀ ਨਹੀਂ ਹੈ। ਇਸ ਮਾਮਲੇ ਨੂੰ ਕਾਨੂੰਨ ਅਤੇ ਤਰਕ ਦੀ ਕਸੌਟੀ ‘ਤੇ ਦੇਖਿਆ ਜਾਵੇਗਾ, ਜੋਸ਼ ਜਾਂ ਭਾਵਨਾਵਾਂ ਦੀ ਨਹੀਂ। ਅਦਾ ਲਤ ਸੰਵਿਧਾਨ ਦੇ ਅਨੁਸਾਰ ਚੱਲੇਗੀ।

ਇਹ ਮਾਮਲਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਡੁਪੀ ਦੇ ਇੱਕ ਪ੍ਰੀ-ਯੂਨੀਵਰਸਿਟੀ ਸਰਕਾਰੀ ਕਾਲਜ ਦੀਆਂ ਅੱਧੀ ਦਰਜਨ ਵਿਦਿਆਰਥਣਾਂ ਨੇ ਹਿਜਾਬ ਉਤਾਰਨ ਤੋਂ ਇਨਕਾਰ ਕਰ ਦਿੱਤਾ। ਦੂਜੇ ਸਾਲ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਹਿਜਾਬ ਲਾਹ ਕੇ ਕਲਾਸ ਵਿੱਚ ਬੈਠਣ ਦੀਆਂ ਅਪੀਲਾਂ ਮੰਨਣ ਤੋਂ ਨਾਂਹ ਕਰ ਦਿਤੀ ਸੀ।

ਗੱਲ ਨਾ ਸੁਣੀ ਜਾਣ ਤੇ ਇਹ ਵਿਦਿਆਰਥਣਾਂ ਨੇ ਵਿਰੋ ਧ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਉਦੋਂ ਵਧਿਆ ਜਦੋਂ ਕਾਲਜ ਵਿੱਚ ਕੁੜੀਆਂ ਦੇ ਹਿਜਾਬ ਦੇ ਜਵਾਬ ਵਿੱਚ ਕੁਝ ਵਿਦਿਆਰਥਣਾਂ ਭਗਵੇਂ ਸ਼ਾਲ ਪਹਿਨ ਕੇ ਆਈਆਂ।

ਮਾਮਲਾ ਜ਼ੋਰ ਫੜਦਾ ਗਿਆ ਅਤੇ ਇਸ ਮਾਮਲੇ ਵਿੱਚ ਸਿਆਸੀ ਦੱਖਲਅੰਦਾਜ਼ੀ ਵੀ ਸ਼ੁਰੂ ਹੋ ਗਈ।

ਇਸੇ ਮਾਮਲੇ ਵਿੱਚ ਕਰਨਾਟਕ ਦੇ ਦੋ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਦੇ ਦੋ ਸਮੂਹਾਂ ਵਿੱਚ ਟਕ ਰਾਅ ਵੀ ਦੇਖਣ ਨੂੰ ਮਿਲਿਆ ਤੇ ਪੱਥ ਰਬਾਜ਼ੀ ਦੀ ਘਟਨਾ ਵੀ ਸਾਹਮਣੇ ਆਈ। ਫਿਲਹਾਲ ਕਰਨਾਟਕ ਹਾਈਕੋਰਟ ‘ਚ ਹਿਜਾਬ ਵਿਵਾ ਦ ‘ਤੇ ਸੁਣਵਾਈ ਚੱਲ ਰਹੀ ਹੈ।

Exit mobile version