‘ਦ ਖ਼ਾਲਸ ਬਿਊਰੋ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਸੁਣਾਏ ਇੱਕ ਅਹਿਮ ਫੈਸਲੇ ਰਾਹੀਂ ਕਵੀ ਕੁਮਾਰ ਵਿਸ਼ਵਾਸ ਦੀ ਗ੍ਰਿਫ਼ ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਕੁਮਾਰ ਵਿਸ਼ਵਾਸ ਨੂੰ ਰੋਪੜ ਪੁਲਿਸ ਵਲੋਂ 25 ਅਪ੍ਰੈਲ ਨੂੰ ਤਲਬ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਪੁਲਿਸ ਦੇ ਖ਼ਿ ਲਾਫ਼ ਉੱਚ ਅਦਾਲਤ ਦਾ ਦਰਵਾਜਾ ਖੜਕਾ ਦਿੱਤਾ ਸੀ। ਕਵੀ ਕੁਮਾਰ ਦੇ ਖ਼ਿਲਾ ਫ਼ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਖਾਲਿ ਸਤਾ ਨੀਆਂ ਨਾਲ ਰਲੇ ਹੋਣ ਦੇ ਦੋ ਸ਼ ਲਾਉਣ ਦੇ ਇਲਜ਼ਾਮ ਪੁਲਿ ਸ ਕੇ ਸ ਦਰਜ ਕੀਤਾ ਗਿਆ ਸੀ। ਕੁਮਾਰ ਵਿਸ਼ਵਾਸ ਵੱਲੋਂ ਦਾਇਰ ਹਾਈ ਕੋਰਟ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ‘ਤੇ ਗੰ ਭੀਰ ਦੋ ਸ਼ ਲਗਾਏ ਸਨ । ਕਾਂਗਰਸ ਦਾ ਕੌਮੀ ਆਗੂ ਅਲਕਾ ਲਾਂਬਾ ਵੱਲੋਂ ਕਵੀ ਦੇ ਬਿਆਨ ਦਾ ਪਰੋੜਤਾ ਕਰਨ ਦੇ ਦੋ ਸ਼ਾ ਹੇਠ ਐਫਆਈਆਰ ਦਰਜ ਕੀਤੀ ਗਈ ਸੀ। ਅਲਕਾ ਲਾਂਬਾ 26 ਅਪ੍ਰੈਲ ਨੂੰ ਰੋਪੜ ਪੁਲਿਸ ਕੋਲ ਪੇਸ਼ ਹੋਏ ਪਰ ਉਨ੍ਹਾਂ ਨੂੰ ਹਾਜ਼ਰੀ ਲਵਾ ਕੇ ਛੱਡ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਅਰਵਿੰਦ ਕੇਜਰੀਵਾਲ ਖਾਲਿ ਸ ਤਾਨੀਆਂ ਨਾਲ ਨੇੜਤਾ ਰੱਖਣ ਦੇ ਦੋ ਸ਼ਾਂ ਹੇਠ ਘਿਰ ਗਏ ਸਨ।
ਦਿੱਲੀ ਦੇ ਮੁੱਖ ਮੰਤਰੀ ਖ਼ਿ ਲਾਫ਼ ਦਿੱਲੀ ਦੇ ਲੀਡਰ ਵੱਲੋਂ ਬਿਆਨ ਦੇਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪਰਚਾ ਦਰ ਜ ਕਰਨ ਉੱਤੇ ਵੀ ਕਈ ਤਰ੍ਹਾਂ ਦੇ ਵਿ ਵਾਦ ਖੜ੍ਹੇ ਹੋ ਰਹੇ ਹਨ। ਕਵੀ ਕੁਮਾਰ ਨੇ ਬਿਆਨ ਫਰਵਰੀ ਵਿੱਚ ਦਿੱਤਾ ਸੀ ਜਦਕਿ ਐਫਆਈਆਰ ਅਪ੍ਰੈਲ ਦੇ ਤੀਜੇ ਹਫਤੇ ਦਰਜ ਕੀਤੀ ਗਈ ਹੈ।