The Khalas Tv Blog Punjab ਹਾਈਕੋਰਟ ਦਾ ਡੇਰਾ ਬਿਆਸ ਨੂੰ ਝਟਕਾ, ਉਸਾਰੀ ‘ਤੇ ਲਗਾਈ ਰੋਕ
Punjab

ਹਾਈਕੋਰਟ ਦਾ ਡੇਰਾ ਬਿਆਸ ਨੂੰ ਝਟਕਾ, ਉਸਾਰੀ ‘ਤੇ ਲਗਾਈ ਰੋਕ

High Court is strict on the drug trade from Punjab jails, made CBI a party and asked for an answer...

High Court is strict on the drug trade from Punjab jails, made CBI a party and asked for an answer...

ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਵੱਡਾ ਫੈਸਲਾ ਸੁਣਾਉਂਦਿਆ ਹੋਇਆਂ ਡੇਰਾ ਰਾਧਾ ਸੁਆਮੀ ਬਿਆਸ (Dera Radha Swami Beas) ਨੂੰ ਝਟਕਾ ਦਿੱਤਾ ਹੈ। ਹਾਈਕੋਰਟ ਨੇ ਬਿਆਸ ਵਿੱਚ ਦਰਿਆਈ ਕੰਡੇ ਉੱਤੇ ਹੋ ਰਹੀ ਉਸਾਰੀ ਉੱਪਰ ਰੋਕ ਲਗਾ ਦਿੱਤੀ ਹੈ। ਹਾਈਕੋਰਟ ਵਿੱਚ ਲੋਕਹਿੱਤ ਪਟੀਸ਼ਨ ਪਾਈ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਡੇਰੇ ਵੱਲੋਂ ਬਿਆਸ ਦਰਿਆ ਵਿਚਲੀ 2400 ਏਕੜ ਜਮੀਨ ਉੱਤੇ ਕਬਜ਼ਾ ਕਰਨ ਕਰਕੇ ਪਾਣੀ ਦੇ ਵਹਾਅ ਦਾ ਰੁੱਖ ਮੋੜ ਦਿੱਤਾ ਗਿਆ ਹੈ ਅਤੇ ਇਸ ਕਰਕੇ ਦਰਿਆ ਦੇ ਦੂਜੇ ਪਾਸੇ ਕਿਸਾਨਾਂ ਦੀ ਜਮੀਨ ਦਾ ਨੁਕਸਾਨ ਹੋ ਰਿਹਾ ਹੈ।

ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਇਸ ਗੈਰ ਕਾਨੂੰਨੀ ਕਾਰਵਾਈ ਉੱਪਰ ਅਫ਼ਸਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਸ ਉੱਤੇ ਸੁਣਵਾਈ ਕਰਦਿਆਂ ਹੋਇਆ ਹਾਈਕੋਰਟ ਨੇ ਪ੍ਰਸ਼ਾਸਨਕ ਅਫ਼ਸਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਅਤੇ ਇਸ ਦੇ ਨਾਲ ਡੇਰਾ ਰਾਧਾ ਸੁਆਮੀ ਵੱਲੋਂ ਕੀਤਾ ਜਾ ਰਹੀ ਉਸਾਰੀ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਹਾਈਕੋਰਟ ਨੇ ਕਿਹਾ ਕਿ ਇਸ ਉਸਾਰੀ ਨਹੀਂ ਹੋਣੀ ਚਾਹਿਦੀ ਹੈ। ਇਸ ਕਾਰਨ ਬਰਸਾਤ ਦੇ ਮੌਸਮ ਵਿੱਚ ਪਰੇਸ਼ਾਨੀ ਆਵੇਗੀ। ਇਸ ਪਟੀਸ਼ਨ ਵਿੱਚ ਹਾਈਕੋਰਟ ਨੂੰ ਦੱਸਿਆ ਕਿ ਸਾਲ 2005 ਵਿੱਚ ਮੀਲ ਵਿਭਾਗ ਦੀ ਰਿਪੋਰਟ ਆਈ ਸੀ ਜਿਸ ਵਿੱਚ ਸਾਫ਼ ਲਿਖਿਆ ਸੀ ਕਿ ਡੇਰੇ ਬਿਆਸ ਵੱਲ਼ੋਂ ਦਰਿਆ ਵਿੱਚ ਨਜਾਇਜ਼ ਉਸਾਰੀ ਕੀਤੀ ਗਈ ਹੈ। ਕੁੱਲ 2400 ਏਕੜ ਜਮੀਨ ਘੇਰੀ ਗਈ ਹੈ, ਜਿਸ ਕਾਰਨ ਕਿਸਾਨਾਂ ਦੀ ਜਮੀਨ ਨੂੰ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ –    ਇਕ ਹੋਰ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ, ਲਗਾਤਾਰ ਕੀਤਾ ਜਾ ਰਿਹਾ ਸੀ ਤੰਗ

 

Exit mobile version