The Khalas Tv Blog India ਫੌਜੀ ਜਹਾਜ਼ ਨੂੰ ਹਾਦ ਸਾ, 11 ਦੀ ਜਾ ਨ ਗਈ
India Punjab

ਫੌਜੀ ਜਹਾਜ਼ ਨੂੰ ਹਾਦ ਸਾ, 11 ਦੀ ਜਾ ਨ ਗਈ

‘ਦ ਖ਼ਾਲਸ ਬਿਊਰੋ :- ਤਾਮਿਲਨਾਡੂ ਦੇ ਕੁਨੂਰ ‘ਚ ਫ਼ੌਜ ਦਾ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਹੈਲੀਕਾਪਟਰ ਵਿੱਚ ਸੀ.ਜੀ.ਐੱਸ. ਬਿਪਿਨ ਰਾਵਤ, ਉਨ੍ਹਾਂ ਦਾ ਸਟਾਫ਼ ਅਤੇ ਕੁੱਝ ਪਰਿਵਾਰਕ ਮੈਂਬਰ ਸਵਾਰ ਸਨ। ਇਹ ਹਾਦਸਾ ਤਾਮਿਲਨਾਡੂ ‘ਚ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹੋਇਆ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ 11 ਜਣਿਆਂ ਦੀ ਜਾਨ ਚਲੀ ਗਈ ਹੈ। ਭਾਰਤੀ ਹਵਾਈ ਸੈਨਾ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਘਟਨਾ ਵਾਲੀ ਥਾਂ ਤੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਤਾਮਿਲਨਾਡੂ ਦੇ ਮਿਲਟਰੀ ਹਸਪਤਾਲ, ਵੈਲਿੰਗਟਨ ਲਿਜਾਇਆ ਗਿਆ ਹੈ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ‘ਚ 14 ਲੋਕ ਸਵਾਰ ਸਨ। ਕੁਨੂਰ ‘ਚ ਕ੍ਰੈਸ਼ ਹੋਏ ਫੌਜ ਦੇ ਹੈਲੀਕਾਪਟਰ ‘ਚ ਨਾ ਸਿਰਫ ਸੀਡੀਐੱਸ ਬਿਪਿਨ ਰਾਵਤ ਮੌਜੂਦ ਸਨ, ਸਗੋਂ ਉਨ੍ਹਾਂ ਦੀ ਪਤਨੀ ਵੀ ਮੌਜੂਦ ਸੀ। ਫਿਲਹਾਲ ਹਾਦਸੇ ਤੋਂ ਬਾਅਦ ਕਿਹੜੇ ਲੋਕਾਂ ਨੂੰ ਬਚਾਇਆ ਗਿਆ ਹੈ, ਫੌਜ ਨੇ ਇਸ ਬਾਰੇ ਸਪੱਸ਼ਟ ਨਹੀਂ ਕੀਤਾ ਹੈ। ਬਚਾਅ ਕਾਰਜ ਹੁਣ ਜਾਰੀ ਹੈ।

ਸੀਡੀਐਸ ਬਿਪਿਨ ਰਾਵਤ ਇੱਕ ਲੈਕਚਰ ਸੀਰੀਜ਼ ਲਈ ਊਟੀ ਵੈਲਿੰਗਟਨ ਗਏ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬ੍ਰਿਗੇਡੀਅਰ ਰੈਂਕ ਦਾ ਅਧਿਕਾਰੀ ਵੀ ਸੀ। ਸੀਡੀਐਸ ਸਲੂਰ ਤੋਂ ਕੁਨੂਰ ਆ ਰਿਹਾ ਸੀ। ਉਸ ਨੇ ਇੱਥੋਂ ਉਡਾਣ ਭਰ ਕੇ ਦਿੱਲੀ ਜਾਣਾ ਸੀ। ਇਸ ਦੇ ਨਾਲ ਹੀ ਹਾਦਸੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਜਦੋਂ ਵੀ.ਵੀ.ਆਈ.ਪੀਜ਼ ਹੈਲੀਕਾਪਟਰ ਵਿੱਚ ਹੁੰਦੇ ਹਨ ਤਾਂ ਹੈਲੀਕਾਪਟਰ ਨੂੰ ਉਡਾਉਣ ਦੇ ਨਿਯਮ ਬਿਲਕੁਲ ਵੱਖਰੇ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਆਰਮੀ ਕੋਰਟ ਆਫ ਇਨਕੁਆਰੀ ‘ਚ ਆਉਣ ਵਾਲੇ ਸਮੇਂ ‘ਚ ਹਾਦਸੇ ਦੇ ਕਾਰਨਾਂ ਦਾ ਪਤਾ ਲੱਗੇਗਾ।

ਕੌਣ ਸਨ ਬਿਪਨ ਰਾਵਤ

ਬਿਪਨ ਰਾਵਤ ਦਾ ਉੱਤਰਾਖੰਡ ਵਿੱਚ ਜਨਮ ਹੋਇਆ ਸੀ। ਉਹ ਸੇਂਟ ਐਡਵਾਰਡਜ਼ ਸਕੂਲ, ਸ਼ਿਮਲਾ ਵਿੱਚ ਪੜਾਈ ਕੀਤੀ ਸੀ। ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਫੌਜ ਦੀ ਨੌਕਰੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ 16 ਦਸੰਬਰ 1978 ਨੂੰ 11 ਗੋਰਖਾ ਰਾਈਫਲਜ਼ ਵਿੱਚ ਉੱਚ ਅਹੁਦੇ ‘ਤੇ ਤਾਇਨਾਤ ਹੋਏ। ਉਨ੍ਹਾਂ ਦੀ ਉਮਰ 63 ਸਾਲ ਸੀ। ਉਨ੍ਹਾਂ ਨੇ ਜਨਵਰੀ 2019 ਨੂੰ ਚੀਫ਼ ਡਿਫੈਂਸ ਸਟਾਫ ਵਜੋਂ ਅਹੁਦਾ ਸੰਭਾਲਿਆ। ਭਾਰਤੀ ਫੌਜ ਦੇ ਇਸ ਨਵੇਂ ਵਿੰਗ ਵਿੱਚ ਉਨ੍ਹਾਂ ਦੀ ਪਹਿਲੀ ਤਾਇਨਾਤੀ ਸੀ।

Exit mobile version