The Khalas Tv Blog International ਇਟਲੀ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਦੋ ਦੀ ਮੌਤ, 22 ਜਣੇ ਲਾਪਤਾ
International

ਇਟਲੀ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਦੋ ਦੀ ਮੌਤ, 22 ਜਣੇ ਲਾਪਤਾ

‘ਦ ਖ਼ਾਲਸ ਬਿਊਰੋ ( ਰੋਮ ) :- ਇਟਲੀ ‘ਚ ਪਏ ਲਗਾਤਾਰ ਰਿਕਾਰਡਤੋੜ ਮੀਂਹ ਮਗਰੋਂ ਆਏ ਹੜ੍ਹ ਨੇ ਇਥੋਂ ਦੇ ਉੱਤਰੀ ਤੇ ਪੱਛਮੀ ਇਲਾਕੇ ਵਿੱਚ ਤਬਾਹੀ ਲਿਆ ਦਿੱਤੀ। ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਘੱਟੋ-ਘੱਟ 22 ਜਣੇ ਲਾਪਤਾ ਦੱਸੇ ਜਾ ਰਹੇ ਹਨ। ਇਹ ਤੂਫ਼ਾਨ ਰਾਤੋ-ਰਾਤ ਦੱਖਣ-ਪੂਰਬੀ ਫਰਾਂਸ ਤੇ ਫਿਰ ਉੱਤਰੀ ਇਟਲੀ ਦੇ ਆਰ-ਪਾਰ ਚੱਲਿਆ ਅਤੇ ਸਰਹੱਦ ਦੇ ਦੋਵੇਂ ਪਾਸੇ ਹੜ੍ਹਾਂ ਦਾ ਕਾਰਨ ਬਣਿਆ।

ਤੂਫ਼ਾਨ ਨਾਲ ਕਈ ਪੁਲ ਢਹਿ-ਢੇਰੀ ਹੋਣ ਕਾਰਨ ਸੜਕੀ ਆਵਾਜਾਈ ਰੁਕ ਗਈ ਅਤੇ ਲੋਕ ਅਲੱਗ-ਥਲੱਗ ਹੋ ਗਏ। ਇਟਲੀ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ, ਅਤੇ ਪੀੜਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ, ਜਿਸ ਦੌਰਾਨ ਇੱਕ ਫਾਇਰ ਫਾਈਟਰ (ਬਚਾਅ ਕਰਮੀ) ਵੀ ਮਾਰਿਆ ਗਿਆ। ਇਟਲੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ, 24 ਘੰਟਿਆਂ ਦੌਰਾਨ 630 ਮਿਲੀਮੀਟਰ ਮੀਂਹ ਪਿਆ ਅਤੇ ਹੜ੍ਹ ਦਾ ਪਾਣੀ 20 ਸਾਲਾਂ ਬਾਅਦ ਇੰਨੇ ਉੱਚੇ ਪੱਧਰ ’ਤੇ ਪਹੁੰਚਿਆ।

Exit mobile version