ਮਾਨਸੂਨ ਪੰਜਾਬ ਅਤੇ ਚੰਡੀਗੜ੍ਹ ਤੋਂ ਵਿਦਾ ਹੋ ਗਿਆ ਹੈ। ਹਾਲਾਂਕਿ, ਮੰਗਲਵਾਰ ਰਾਤ ਨੂੰ ਅਚਾਨਕ ਮੌਸਮ ਬਦਲ ਗਿਆ। ਕੱਲ੍ਹ ਦੇਰ ਰਾਤ ਮੁਹਾਲੀ, ਚੰਡੀਗੜ੍ਹ, ਫ਼ਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕਾ ਅਤੇ ਭਾਰੀ ਮੀਂਹ ਪਿਆ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਅਨੁਸਾਰ, 3 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ।
4 ਅਕਤੂਬਰ ਨੂੰ ਕੁਝ ਥਾਵਾਂ ‘ਤੇ ਅਤੇ 5 ਅਤੇ 6 ਅਕਤੂਬਰ ਨੂੰ ਸੂਬੇ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨਾ ਮੀਂਹ ਹੋਣ ਦੀ ਉਮੀਦ ਹੈ। ਇੱਥੇ ਹੀ ਦੱਸ ਦੱਈਏ ਕਿ ਮੌਸਮ ਨੇ ਮੀਂਹ ਬਾਰੇ ਕੋਈ ਸੰਭਾਨਵਾ ਨਹੀਂ ਜਿਤਾਈ। ਇਸ ਦੌਰਾਨ, ਮੌਸਮ ਮਾਹਿਰਾਂ ਦੇ ਅਨੁਸਾਰ, ਅਰਬ ਸਾਗਰ ਵਿੱਚ ਇੱਕ ਦਬਾਅ ਖੇਤਰ ਹਵਾਵਾਂ ਵਿੱਚ ਤਬਦੀਲੀ ਦਾ ਕਾਰਨ ਬਣ ਸਕਦਾ ਹੈ। ਨਤੀਜੇ ਵਜੋਂ, ਮੌਸਮ ਕਈ ਵਾਰ ਬਦਲਦਾ ਅਤੇ ਅੰਸ਼ਕ ਤੌਰ ‘ਤੇ ਬੱਦਲਵਾਈ ਰਹਿਣ ਦੀ ਉਮੀਦ ਹੈ। ਹਾਲਾਂਕਿ, ਇਸ ਤਬਦੀਲੀ ਦੇ ਮਹੱਤਵਪੂਰਨ ਹੋਣ ਦੀ ਉਮੀਦ ਨਹੀਂ ਹੈ।