The Khalas Tv Blog Punjab ਪਟਿਆਲਾ ‘ਚ PRTC ਬੱਸ ਦੀ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ
Punjab

ਪਟਿਆਲਾ ‘ਚ PRTC ਬੱਸ ਦੀ ਟਿੱਪਰ ਨਾਲ ਹੋਈ ਜ਼ਬਰਦਸਤ ਟੱਕਰ

ਪਟਿਆਲਾ -ਕੈਥਲ ਸਟੇਟ ਹਾਈਵੇ ‘ਤੇ ਪੀਆਰਟੀਸੀ ਬੱਸ ਦੀ ਟਿੱਪਰ ਨਾਲ ਭਿਅਨਕ ਟੱਕਰ ਹੋ ਗਈ, ਜਿਸ ਨਾਲ ਬੱਸ ਕੰਡਕਟਰ ਦੇ ਗੰਭੀਰ ਜ਼ਖ਼ਮੀ ਹੋਣ ਸਮੇਤ ਕਈ ਹੋਰਨਾਂ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ ਨੰਬਰ ਪੀਬੀ-11ਸੀਐੱਫ-0829 ਜੋ ਕਿ ਪਟਿਆਲਾ ਤੋਂ ਚੀਕਾ ਜਾ ਰਹੀ ਸੀ ਅਤੇ ਜੋੜੀਆਂ ਸੜਕਾਂ ਨੇੜੇ ਬੱਸ ਦੇ ਅੱਗੇ ਜਾ ਟਿੱਪਰ ਨਾਲ ਟਕਰਾਅ ਗਈ ਜਿਸ ਨਾਲ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਪ੍ਰੰਤੂ ਨਾਲ ਬੈਠਾ ਕੰਡਕਟਰ ਸਤਨਾਮ ਸਿੰਘ ਗੰਭੀਰ ਜਖ਼ਮੀ ਹੋ ਗਿਆ ਅਤੇ ਟੱਕਰ ਹੋਣ ਨਾਲ ਬੱਸ ਦੀ ਫਰੰਟ ਸਾਈਡ ਬੂਰੀ ਤਰਾਂ ਨੁਕਸਾਨੀ ਗਈ।

ਜਿਸ ਵਿੱਚ ਕੰਡਕਟਰ ਕਾਫੀ ਸਮਾਂ ਫਸਿਆ ਰਿਹਾ ਅਤੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦਰਜਨ ਤੋਂ ਵੱਧ ਸਵਾਰੀਆਂ ਵੀ ਜਖ਼ਮੀ ਹੋਈਆਂ ਹਨ। ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੰਡਕਟਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ

Exit mobile version