ਭਾਰਤ ਅਤੇ ਹੀਥਰੋ ਹਵਾਈ ਅੱਡੇ ਵਿਚਕਾਰ ਹਫ਼ਤੇ ਵਿੱਚ 102 ਸਿੱਧੀਆਂ ਉਡਾਣਾਂ ਭਾਰਤ ਆਉਂਦੀਆਂ ਨੇ
‘ਦ ਖ਼ਾਲਸ ਬਿਊਰੋ :- ਦੁਨੀਆ ਦੇ ਸਭ ਤੋਂ ਮਸ਼ਹੂਰ ਏਅਰਪੋਰਟ ਵਿੱਚੋਂ ਇੱਕ ਹੈ London ਦਾ Heathrow Airport, ਸਿਰਫ਼ ਇਸ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਬਿਜ਼ੀ ਏਅਰੋਪਰਟ ਵਜੋਂ ਜਾਣਿਆ ਜਾਂਦਾ ਹੈ। ਜ਼ਿਆਦਾਤਰ ਭਾਰਤੀ ਅਤੇ ਪੰਜਾਬੀ ਇਸੇ ਏਅਰਪੋਰਟ ਦੇ ਜ਼ਰੀਏ ਮੁਲਕ ਪਰਤਦੇ ਹਨ। Heathrow airport ਦੀ ਰੋਜ਼ਾਨਾ ਸਮਰੱਥਾ 1 ਲੱਖ ਯਾਤਰੀ ਹੈ ਪਰ ਹੁਣ ਇਹ ਹੱਦ ਇਸ ਤੋਂ ਪਾਰ ਹੋਣ ਦੀ ਵਜ੍ਹਾ ਕਰਕੇ ਏਅਰਪੋਰਟ ਅਥਾਰਿਟੀ ਨੇ 12 ਜੁਲਾਈ ਤੋਂ 11 ਸਤੰਬਰ ਦੇ ਵਿੱਚ ਫਲਾਇਟਾਂ ਦੀ ਆਵਾਜਾਈ ਨੂੰ ਲੈ ਕੇ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੀ ਵਜ੍ਹਾ ਕਰਕੇ ਕਈ airlines ਨੇ ਫਲਾਇਟਾਂ ਰੱਦ ਕੀਤੀਆਂ ਹਨ ਅਤੇ ਕਈ ਹੋਰ ਰੱਦ ਹੋ ਸਕਦੀਆਂ ਹਨ।
Heathrow ਤੋਂ 102 ਫਲਾਇਟਾਂ ਆਉਂਦੀਆਂ ਹਨ
ਭਾਰਤ ਅਤੇ ਹੀਥਰੋ ਹਵਾਈ ਅੱਡੇ ਵਿਚਕਾਰ ਹਫ਼ਤੇ ਵਿੱਚ 102 ਸਿੱਧੀਆਂ ਉਡਾਣਾਂ ਚੱਲ ਦੀਆਂ ਹਨ, ਜਿਸ ਵਿੱਚ ਬ੍ਰਿਟਿਸ਼ ਏਅਰਵੇਜ਼ ਦੀਆਂ 41, ਵਰਜਿਨ ਐਟਲਾਂਟਿਕ 21, ਏਅਰ ਇੰਡੀਆ 33 ਅਤੇ ਵਿਸਤਾਰਾ ਦੀਆਂ 7 ਫਲਾਇਟਾਂ ਹਨ। Heathrow airport ਉੱਤੇ ਯਾਤਰੀਆਂ ਦੀ ਗਿਣਤੀ ਵਧਣ ਦੀ ਵਜ੍ਹਾ ਕਰਕੇ ਏਅਰੋਪਰਟ ਅਥਾਰਿਟੀ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਪੋਰਟ ‘ਤੇ ਲੰਬੀਆਂ-ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਸਹਾਇਤਾ ਦੀ ਲੋੜ ਵਾਲੇ ਯਾਤਰੀਆਂ ਲਈ ਦੇਰੀ ਹੋ ਰਹੀ ਹੈ। ਯਾਤਰੀ ਬੈਗ ਦੇਰੀ ਨਾਲ ਪਹੁੰਚ ਰਹੇ ਹਨ। ਇਹ ਸਭ ਕੁੱਝ ਯਾਤਰੀਆਂ ਦੀ ਸਮਰੱਥਾ ਤੋਂ ਵੱਧ ਹੋਣ ਦੀ ਵਜ੍ਹਾ ਕਰਕੇ ਹੋ ਰਿਹਾ ਹੈ।
ਇਸੇ ਵਜ੍ਹਾ ਕਰਕੇ ਵਰਜਿਨ ਐਟਲਾਂਟਿਕ ਨੇ ਵੀਰਵਾਰ ਨੂੰ ਆਪਣੀ ਦਿੱਲੀ-ਲੰਡਨ ਉਡਾਣ ਨੂੰ ਰੱਦ ਕਰ ਦਿੱਤਾ। ਹਾਲਾਂਕਿ ਏਅਰਲਾਇੰਸ ਵੱਲੋਂ ਯਾਤਰੀਆਂ ਦਾ ਪੂਰਾ ਰਿਫੰਡ ਦੇਣ ਦਾ ਵਾਅਦਾ ਕੀਤਾ ਗਿਆ ਹੈ। ਬ੍ਰਿਟਿਸ਼ ਏਅਰਵੇਜ਼ ਅਤੇ ਏਅਰ ਇੰਡੀਆ ਨੂੰ ਵੀ ਯਾਤਰੀਆਂ ਦੀ ਗਿਣਤੀ ਦੀਆਂ ਸੀਮਾਵਾਂ ਦਾ ਪਾਲਣਾ ਕਰਨ ਲਈ ਹੀਥਰੋ ਏਅਰੋਪਰਟ ਵੱਲੋਂ ਅਪੀਲ ਕੀਤੀ ਗਈ ਹੈ। ਹਾਲਾਂਕਿ ਬ੍ਰਿਟਿਸ਼ ਏਅਰਵੇਜ਼ ਅਤੇ ਏਅਰ ਇੰਡੀਆ ਨੇ ਇਸ ਮਾਮਲੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਇਸ ਤੋਂ ਇਲਾਵਾ Vistara ਦੀ ਰੋਜ਼ਾਨਾ ਦਿੱਲੀ-ਹੀਥਰੋ ਉਡਾਣ ਉੱਤੇ ਵੀ ਫਿਲਹਾਲ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ ਪਰ ਕਿਹਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਾਰੀਆਂ airlines ਨੂੰ ਆਪਣੀਆਂ ਉਡਾਣਾਂ ਘੱਟ ਕਰਨੀਆਂ ਹੋਣਗੀਆਂ। ਜੇਕਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਬ੍ਰਿਟੇਨ ਦੇ ਹੋਰ ਏਅਰਪੋਰਟਾਂ ਦਾ ਰੁਖ਼ ਕਰਨਾ ਹੋਵੇਗਾ।