The Khalas Tv Blog Punjab ਨਵਜੋਤ ਸਿੱਧੂ ਨੇ ਕੱਢਿਆ ਦਿਲ ਦਾ ਗੁਬਾਰ
Punjab

ਨਵਜੋਤ ਸਿੱਧੂ ਨੇ ਕੱਢਿਆ ਦਿਲ ਦਾ ਗੁਬਾਰ

ਦ ਖ਼ਾਲਸ ਬਿਊਰੋ : ਕਾਂਗਰਸ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚੇਹਰਾ ਬਣਾਏ ਜਾਣ ਤੋਂ ਬਾਅਦ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੇ ਤੇਵਰ ਦਿਖਾਏ ਹਨ। ਨਵਜੋਤ ਸਿੱਧੂ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਨਾਲ ਅਜੇ ਸਹਿਮਤ ਹੁੰਦੇ ਦਿਖਾਈ ਨਹੀਂ ਦੇ ਰਹੇ। ਇਕ ਇੰਟਰਵਿਊ ਵਿੱਚ ਉਨ੍ਹਾਂ  ਨੇ ਕਿਹਾ ਕਿ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਤੁਹਾਨੂੰ 60 ਵਿਧਾਇਕ ਮਿਲਦੇ ਹਨ ਜਾਂ ਨਹੀਂ। ਜੇਕਰ 60 ਵਿਧਾਇਕ ਜਿੱਤ ਕੇ ਨਾ ਆਏ ਤਾਂ ਮੁੱਖ ਮੰਤਰੀ ਕਿਵੇਂ ਬਣੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਰਾਜਨੀਤੀ ਵਿੱਚ ਕੁਝ ਵੀ ਤੈਅ ਨਹੀਂ ਹੁੰਦਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਜਿੱਤਦੀ ਹੈ, ਤਾਂ ਮੁੱਖ ਮੰਤਰੀ ਸਾਡਾ ਹੋਵੇਗਾ, ਪਰ ਜੇਕਰ ਅਜਿਹਾ ਨਹੀਂ ਹੋਇਆ ਤਾਂ ਕਿਸੇ ਹੋਰ ਦੀ ਸਰਕਾਰ ਬਣੇਗੀ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੇਰਾ ਅਗਲਾ ਕਦਮ ਕੀ ਹੋਵੇਗਾ, ਇਹ ਲੋਕ ਤੈਅ ਕਰਨਗੇ। ਅਸੀਂ ਪੰਜਾਬ ਦਾ ਮਾਡਲ ਰੱਖਾਂਗੇ। ਇਹ ਮਾਫੀਆ ਨੂੰ ਖਤਮ ਕਰੇਗਾ।

Exit mobile version